ਖੰਨਾ ਵਿਚ ਕਿਸਾਨ ਜਥੇਬੰਦੀਆਂ ਵਲੋਂ ਸਾਂਝਾ ਟਰੈਕਟਰ ਮਾਰਚ <br/>
ਅਜੀਤ ਡੈਸਕ
28-01-2026
ਐਸ. ਡੀ. ਐਮ. ਦਫ਼ਤਰ ਦੇ ਸਾਹਮਣੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ ਅਤੇ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ |
ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਪ੍ਰਗਟ ਸਿੰਘ ਕੋਟ ਪਨੈਚ ਜ਼ਿਲ੍ਹਾ ਜਨਰਲ ਸਕੱਤਰ ਬੀ ਕੇ ਯੂ ਰਾਜੇਵਾਲ, ਅਮਿ੍ਤ ਸਿੰਘ ਰਾਜੇਵਾਲ ਜ਼ਿਲ੍ਹਾ ਮੀਤ ਪ੍ਰਧਾਨ ਬੀ ਕੇ ਯੂ ਲੱਖੋਵਾਲ, ਬਲਜੀਤ ਸਿੰਘ ਗੱਗੜਮਾਜਰਾ ਪੁਲਿਸ ਜ਼ਿਲ੍ਹਾ ਖੰਨਾ ਪ੍ਰਧਾਨ ਬੀ. ਕੇ. ਯੂ ਚੜੂੰਨੀ ਨੇ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਪਹਿਲਾਂ ਕੇਂਦਰ ਸਰਕਾਰ ਵਲੋਂ 90 ਫ਼ੀਸਦੀ ਫ਼ੰਡ ਦਿੱਤਾ ਜਾਂਦਾ ਸੀ, ਜਿਸਨੂੰ ਘਟਾ ਕੇ ਹੁਣ 60 ਫ਼ੀਸਦੀ ਕਰ ਦਿੱਤਾ ਗਿਆ ਹੈ ਅਤੇ ਬਾਕੀ 40 ਫ਼ੀਸਦੀ ਭਾਰ ਸੂਬਿਆਂ 'ਤੇ ਪਾਇਆ ਗਿਆ ਹੈ | ਕਿਸਾਨ ਆਗੂਆਂ ਬਲਵੰਤ ਸਿੰਘ ਰਾਜੇਵਾਲ, ਤਰਲੋਚਨ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ ਬਿੱਲੂ ਰਾਜੇਵਾਲ, ਬਹਾਲ ਸਿੰਘ ਨਾਗਰਾ, ਭਿੰਦਰ ਸਿੰਘ ਬੀਜਾ, ਦਰਸ਼ਨ ਸਿੰਘ ਧਾਲੀਵਾਲ, ਲਖਵੀਰ ਸਿੰਘ ਲੱਖੀ ਜਸਪਾਲੋਂ ਤੇ ਲੱਖੋਵਾਲ ਦੇ ਬੇਅੰਤ ਸਿੰਘ ਤੁਰਮਰੀ, ਹਰਪ੍ਰੀਤ ਸਿੰਘ ਕਾਲਾ ਰਾਜੇਵਾਲ ਬਲਾਕ ਮੀਤ ਪ੍ਰਧਾਨ ਤੇ ਹੋਰ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਤੁਰੰਤ ਵਾਪਸ ਨਾ ਲਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ 'ਤੇ ਲੋਕ ਸੰਘਰਸ਼ ਕਮੇਟੀ ਖੰਨਾ ਵਲੋਂ ਜਗਦੇਵ ਸਿੰਘ, ਮਲਕੀਤ ਸਿੰਘ, ਗੁਰਸੇਵਕ ਸਿੰਘ ਮੋਹੀ, ਅਵਤਾਰ ਸਿੰਘ ਭੱਟੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਸ਼ਮੂਲੀਅਤ ਕੀਤੀ |
ਕਿਸਾਨ ਯੂਨੀਅਨਾਂ ਵਲੋਂ ਟਰੈਕਟਰ ਮਾਰਚ
ਕੁਹਾੜਾ, (ਸੰਦੀਪ ਸਿੰਘ ਕੁਹਾੜਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਦੇ ਪਿੰਡਾਂ ਵਿਚ ਟਰੈਕਟਰ ਰੋਸ ਮਾਰਚ ਕੀਤਾ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਪਮਨਦੀਪ ਸਿੰਘ ਮੇਹਲੋਂ ਅਤੇ ਪੈੱ੍ਰਸ ਸਕੱਤਰ ਈਰਿੰਦਰ ਸਿੰਘ ਜੌਲੀ ਜੰਡਿਆਲੀ ਨੇ ਦੱਸਿਆ ਕਿ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਇਹ ਟਰੈਕਟਰ ਮਾਰਚ ਕੱਢਿਆ ਗਿਆ ਹੈ | ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਾਹਾਬਾਣਾ, ਸੁਰਿੰਦਰ ਸਿੰਘ ਗਿੱਲ, ਜਗਦੇਵ ਸਿੰਘ ਹਵਾਸ, ਰਣਧੀਰ ਸਿੰਘ ਧੀਰਾ, ਦਰਸ਼ਨ ਸਿੰਘ ਕਢਿਆਣਾ, ਮਨਪ੍ਰੀਤ ਸਿੰਘ ਗਿੱਲ ਮੇਹਲੋਂ, ਵਰਿੰਦਰ ਸਿੰਘ ਪਹਾੜੂਵਾਲ, ਪੁਸ਼ਪਿੰਦਰ ਸਿੰਘ ਮੇਹਲੋਂ, ਬਹਾਦਰ ਸਿੰਘ ਲੱਖੋਵਾਲ, ਲਵਲੀ ਪਹਾੜੂਵਾਲ, ਰਾਜੂ ਪਹਾੜੂਵਾਲ, ਗੁਰਵਿੰਦਰ ਸਿੰਘ ਭੈਣੀ, ਮਨਰੀਤ ਸਿੰਘ ਗਰੇਵਾਲ, ਅਰਮਾਨ ਸਿੰਘ ਗਰੇਵਾਲ ਆਦਿ ਹਾਜ਼ਰ ਸਨ |
ਪਾਇਲ, (ਨਿਜ਼ਾਮਪੁਰ, ਰਜਿੰਦਰ ਸਿੰਘ)- ਬਿਜਲੀ ਬਿੱਲ 2025, ਬੀਜ ਬਿੱਲ, ਮਨਰੇਗਾ ਸਕੀਮ ਲਾਗੂ ਰਹਿਣਾ ਤੇ ਲੇਬਰ ਕੋਰਟ ਬਿੱਲ ਰੱਦ ਕਰਾਉਣ ਲਈ ਅੱਜ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ ਪਾਇਲ ਵਿਖੇ ਟਰੈਕਟਰ ਮਾਰਚ ਰੈਲੀ ਕੀਤੀ ਗਈ, ਜਿਸ ਵਿੱਚ ਦਰਜਨ ਦੇ ਕਰੀਬ ਪਿੰਡਾਂ ਨੇ ਸ਼ਮੂਲੀਅਤ ਕੀਤੀ | ਆਗੂਆਂ ਕਿਹਾ ਕਿ ਕਾਰਪੋਰੇਟਾਂ ਨੂੰ ਹੋਰ ਸਭ ਕੱੁਝ ਸੰਭਾਲਣ ਦੇ ਲਈ ਸਰਕਾਰ ਹੁਣ ਪੂਰੀ ਜ਼ੋਰਾਂ ਸ਼ੋਰਾ ਨਾਲ ਉਨ੍ਹਾਂ ਦੇ ਪੱਖ ਪੂਰ ਰਹੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸਬਸਿਡੀਆਂ ਤੇ ਹੋਰ ਸਹੂਲਤਾਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ | ਇਸ ਵੇਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਦਾਗਰ ਸਿੰਘ ਘੁਡਾਣੀ, ਜਸਬੀਰ ਸਿੰਘ ਅਸ਼ਕਰੀਪੁਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਰਾਜਵੀਰ ਸਿੰਘ ਘੁਡਾਣੀ ਸੁਖਦੇਵ ਸਿੰਘ ਲਹਿਲ, ਆਲ ਇੰਡੀਆ ਪੰਜਾਬ ਕਿਸਾਨ ਸਭਾ 1936 ਦੇ ਜਸਵੀਰ ਸਿੰਘ ਝੱਜ ਬੀਕੇਯੂ ਸ਼ਾਦੀਪੁਰ ਗੁਰਜੀਤ ਕੌਰ, ਗੁਰਦੀਪ ਸਿੰਘ ਦਾਉਮਾਜਰਾ ਤੇ ਯੁਵਰਾਜ ਸਿੰਘ ਘੁਡਾਣੀ ਹਾਕਮ ਸਿੰਘ ਜਰਗੜੀ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ |