16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਖੰਨਾ ਦੇ ਐਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਦਾ ਜ਼ਿਲ੍ਹਾ ਪੱਧਰੀ ਸਨਮਾਨ, ਕੈਬਨਿਟ ਮੰਤਰੀ ਈ. ਟੀ. ਓ. ਨੇ ਕੀਤਾ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਗਣਤੰਤਰ ਦਿਹਾੜੇ ਦੇ ਮੌਕੇ 'ਤੇ ਲੁਧਿਆਣਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਿਹਤ ਖੇਤਰ ਵਿਚ ਬੇਮਿਸਾਲ ਸੇਵਾਵਾਂ ਨਿਭਾਉਣ ਲਈ ਖੰਨਾ ਦੇ ਸਰਕਾਰੀ ਹਸਪਤਾਲ ਦੇ ਐਸ. ਐਮ. ਓ ਡਾ. ਮਨਿੰਦਰ ਸਿੰਘ ਭਸੀਨ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਨੇ ਡਾ. ਮਨਿੰਦਰ ਸਿੰਘ ਭਸੀਨ ਦੀ ਕਾਰਜਸ਼ੈਲੀ, ਸਮਰਪਣ ਅਤੇ ਮਰੀਜ਼ਾਂ ਪ੍ਰਤੀ ਸੰਵੇਦਨਸ਼ੀਲਤਾ ਦੀ ਸ਼ਲਾਘਾ ਵੀ ਕੀਤੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਬਿਹਤਰ ਸੇਵਾਵਾਂ ਬਦਲੇ ਪਹਿਲਾਂ ਵੀ ਕਈ ਵਾਰ ਐੱਸ. ਐੱਮ. ਓ ਡਾਕਟਰ ਮਨਿੰਦਰ ਸਿੰਘ ਭਸੀਨ ਸਨਮਾਨਿਤ ਹੋ ਚੁੱਕੇ ਹਨ | ਸਾਲ 2016 'ਚ ਉਨ੍ਹਾਂ ਨੂੰ ਅੰਮਿ੍ਤਸਰ ਵਿਖੇ ਹੋਈ ਨੈਸ਼ਨਲ ਕਾਨਫ਼ਰੰਸ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਡਾਕਟਰ ਆਫ਼ ਦਿ ਈਅਰ ਐਵਾਰਡ ਮਿਲਿਆ | ਪਿਛਲੇ ਸਮੇਂ ਦੌਰਾਨ ਖੰਨਾ ਵਿਖੇ 26 ਜਨਵਰੀ ਅਤੇ 15 ਅਗਸਤ ਮੌਕੇ ਹੋਏ ਤਹਿਸੀਲ ਪੱਧਰੀ ਸਮਾਗਮਾਂ ਦੌਰਾਨ ਐਸ. ਡੀ. ਐਮਜ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ | ਇਸ ਤੋਂ ਇਲਾਵਾ ਏ. ਡੀ. ਸੀ. ਅਮਰਜੀਤ ਸਿੰਘ ਬੈਂਸ ਵੱਲੋਂ ਐਸ. ਐੱਮ. ਓ ਭਸੀਨ ਨੂੰ ਸਟੇਮੀ ਪ੍ਰੋਜੈਕਟ ਅਧੀਨ ਚੰਗੀ ਕਾਰਜਸ਼ੈਲੀ ਬਦਲੇ ਸਨਮਾਨਿਤ ਕੀਤਾ ਜਾ ਚੁੱਕਾ ਹੈ | ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਚਲਾਈ ਜਾ ਰਹੀ ਸਿਹਤ ਕ੍ਰਾਂਤੀ ਅੱਜ ਜ਼ਮੀਨੀ ਪੱਧਰ 'ਤੇ ਵੱਡੇ ਬਦਲਾਅ ਲੈ ਕੇ ਆ ਰਹੀ ਹੈ | ਜ਼ਿਕਰਯੋਗ ਹੈ ਕਿ ਦੂਰਬੀਨ ਸਰਜਰੀ ਵਿੱਚ ਰਿਕਾਰਡ ਪਿਛਲੇ ਸਿਰਫ਼ 9 ਮਹੀਨਿਆਂ ਦੌਰਾਨ ਡਾ. ਮਨਿੰਦਰ ਸਿੰਘ ਭਸੀਨ ਵੱਲੋਂ ਦੂਰਬੀਨ (ਲੈਪ੍ਰੋਸਕੋਪਿਕ) ਨਾਲ ਪਿੱਤੇ ਦੀ ਪੱਥਰੀ ਦੇ 200 ਸਫਲ ਆਪਰੇਸ਼ਨ ਕੀਤੇ ਗਏ ਹਨ | ਇਹ ਆਪਣੇ ਆਪ ਵਿੱਚ ਲੁਧਿਆਣਾ ਜ਼ਿਲ੍ਹੇ ਹੀ ਨਹੀਂ, ਸਗੋਂ ਪੰਜਾਬ ਦੇ ਸਰਕਾਰੀ ਸਿਹਤ ਖੇਤਰ ਵਿੱਚ ਇੱਕ ਵੱਡਾ ਰਿਕਾਰਡ ਮੰਨਿਆ ਜਾ ਰਿਹਾ ਹੈ | ਸਾਲ 2025 ਦੌਰਾਨ ਡਾ. ਭਸੀਨ ਨੇ ਕੁੱਲ 281 ਆਪਰੇਸ਼ਨ ਕੀਤੇ, ਜਿਨ੍ਹਾਂ ਵਿਚੋਂ 200 ਆਪ੍ਰੇਸ਼ਨ ਦੂਰਬੀਨ ਨਾਲ ਕੀਤੇ ਗਏ |
ਦੂਰਬੀਨ ਨਾਲ ਕੀਤੀ ਜਾਣ ਵਾਲੀ ਸਰਜਰੀ ਨਿੱਜੀ ਹਸਪਤਾਲਾਂ ਵਿੱਚ ਕਾਫ਼ੀ ਮਹਿੰਗੀ ਹੁੰਦੀ ਹੈ | ਜੇਕਰ ਇਹੀ ਆਪਰੇਸ਼ਨ ਨਿੱਜੀ ਖੇਤਰ ਵਿਚ ਕਰਵਾਏ ਜਾਂਦੇ ਤਾਂ ਮਰੀਜ਼ਾਂ ਨੂੰ 40 ਤੋਂ 45 ਹਜ਼ਾਰ ਰੁਪਏ ਪ੍ਰਤੀ ਆਪਰੇਸ਼ਨ ਦੇ ਹਿਸਾਬ ਨਾਲ ਕੁੱਲ 80 ਤੋਂ 90 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ | ਪਰ ਪੰਜਾਬ ਸਰਕਾਰ ਦੀ ਆਯੁਸ਼ਮਾਨ ਭਾਰਤ ਸਕੀਮ ਤਹਿਤ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਇਹ ਸਾਰੇ ਆਪਰੇਸ਼ਨ ਬਿਲਕੁਲ ਮੁਫ਼ਤ ਕੀਤੇ ਗਏ, ਜਿਸ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ | ਇਹ ਵੀ ਜ਼ਿਕਰਯੋਗ ਹੈ ਕਿ ਡਾ. ਮਨਿੰਦਰ ਸਿੰਘ ਭਸੀਨ ਲੁਧਿਆਣਾ ਜ਼ਿਲ੍ਹੇ ਦੇ ਇਕੱਲੇ ਅਜਿਹੇ ਐਸ. ਐਮ. ਓ ਹਨ ਜੋ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਖੁਦ ਆਪਰੇਸ਼ਨ ਕਰ ਰਹੇ ਹਨ, ਓ. ਪੀ. ਡੀ ਚਲਾ ਰਹੇ ਹਨ ਅਤੇ ਮਰੀਜ਼ਾਂ ਦੀ ਨਿੱਜੀ ਦੇਖਭਾਲ ਵੀ ਕਰਦੇ ਹਨ | ਅੰਤ ਵਿੱਚ ਡਾ. ਮਨਿੰਦਰ ਸਿੰਘ ਭਸੀਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਨਵੀਂ ਸਿਹਤ ਬੀਮਾ ਯੋਜਨਾ ਦਾ ਵੀ ਵੱਧ ਤੋਂ ਵੱਧ ਲਾਭ ਲੈਣ, ਜਿਸ ਨਾਲ 10 ਲੱਖ ਤੱਕ ਦਾ ਇਲਾਜ ਮੁਫ਼ਤ ਹੈ |
Ad Position 22
No active advertisement
ਪਿਛਲੀ ਖ਼ਬਰ ਚਲਾਨ ਨਹੀਂ, ਜਾਨ ਬਚਾਉਣ ਦੀ ਮੁਹਿੰਮ - ਖੰਨਾ ਪੁਲਿਸ ਦੀ ਸੜਕ ਸੁਰੱਖਿਆ ਵੱਲ ਵੱਡੀ ਪਹਿਲਕਦਮੀ ਅਗਲੀ ਖ਼ਬਰ ਖੰਨਾ ਵਿਚ ਕਿਸਾਨ ਜਥੇਬੰਦੀਆਂ ਵਲੋਂ ਸਾਂਝਾ ਟਰੈਕਟਰ ਮਾਰਚ <br/>
Ad Position 24