ਚਲਾਨ ਨਹੀਂ, ਜਾਨ ਬਚਾਉਣ ਦੀ ਮੁਹਿੰਮ - ਖੰਨਾ ਪੁਲਿਸ ਦੀ ਸੜਕ ਸੁਰੱਖਿਆ ਵੱਲ ਵੱਡੀ ਪਹਿਲਕਦਮੀ
ਅਜੀਤ ਡੈਸਕ
28-01-2026
ਇਸ ਮੁਹਿੰਮ ਦੀ ਸਭ ਤੋਂ ਵੱਡੀ ਖ਼ਾਸ ਗੱਲ ਇਹ ਰਹੀ ਕਿ ਸੀਨੀਅਰ ਪੁਲਿਸ ਕਪਤਾਨ (ਐਸ. ਐਸ. ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਖ਼ੁਦ ਮੌਕੇ ਤੇ ਪਹੁੰਚੇ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਜ਼ਾ ਦੀ ਥਾਂ ਸੁਰੱਖਿਆ ਦੀ ਅਹਿਮੀਅਤ ਸਮਝਾਈ | ਉਨ੍ਹਾਂ ਕਿਹਾ ਕਿ ਟਰੈਫ਼ਿਕ ਨਿਯਮ ਸਿਰਫ਼ ਕਾਗ਼ਜ਼ੀ ਕਾਨੂੰਨ ਨਹੀਂ, ਸਗੋਂ ਹਰ ਇੱਕ ਦੀ ਜ਼ਿੰਦਗੀ ਨਾਲ ਜੁੜੇ ਹੋਏ ਹਨ |
ਇਸ ਮੌਕੇ ਐਸ. ਐਸ. ਪੀ ਦੇ ਨਾਲ ਐਸ. ਪੀ (ਐੱਚ) ਹਰਪਿੰਦਰ ਕੌਰ ਗਿੱਲ, ਡੀ. ਐਸ. ਪੀ ਟਰੈਫ਼ਿਕ ਕਰਮਵੀਰ ਤੂਰ ਅਤੇ ਟਰੈਫ਼ਿਕ ਇੰਚਾਰਜ ਕੁਲਜੀਤ ਸਿੰਘ ਵੀ ਮੌਜੂਦ ਰਹੇ | ਸਾਰੇ ਅਧਿਕਾਰੀਆਂ ਨੇ ਟੀਮ ਵਜੋਂ ਕੰਮ ਕਰਦਿਆਂ ਟਰੈਫ਼ਿਕ ਪੁਲਿਸ ਦੀ ਇਸ ਮਨੁੱਖੀ ਸੋਚ ਵਾਲੀ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੱਤੀ |
ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਟੀਚਾ ਚਲਾਨ ਨਹੀਂ, ਸਗੋਂ ਸੁਰੱਖਿਆ ਹੈ
ਦੋਪਹੀਆ ਵਾਹਨ ਚਲਾਉਣ ਵਾਲਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਟਰੈਫ਼ਿਕ ਪੁਲਿਸ ਵੱਲੋਂ ਮੁਫ਼ਤ ਹੈਲਮੇਟ ਵੰਡੇ ਗਏ | ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਟੀਚਾ ਸਿਰਫ਼ ਚਲਾਨ ਕਰਨਾ ਨਹੀਂ, ਸਗੋਂ ਸੁਰੱਖਿਆ ਯਕੀਨੀ ਬਣਾਉਣਾ ਹੈ |
ਰਿਕਸ਼ਾ ਚਾਲਕਾਂ ਨੂੰ ਰਿਫ਼ਲੈਕਟਰ ਜੈਕਟਾਂ ਦਿੱਤੀਆਂ ਗਈਆਂ
ਇਸ ਦੇ ਨਾਲ ਹੀ ਰਿਕਸ਼ਾ ਚਾਲਕਾਂ ਦੀ ਸੁਰੱਖਿਆ ਵੱਲ ਵੀ ਖ਼ਾਸ ਧਿਆਨ ਦਿੱਤਾ ਗਿਆ | ਉਨ੍ਹਾਂ ਨੂੰ ਰਿਫ਼ਲੈਕਟਰ ਜੈਕਟਾਂ ਦਿੱਤੀਆਂ ਗਈਆਂ, ਤਾਂ ਜੋ ਰਾਤ ਦੇ ਸਮੇਂ ਜਾਂ ਘੱਟ ਰੌਸ਼ਨੀ ਵਿੱਚ ਉਹ ਸੜਕ 'ਤੇ ਸਾਫ਼ ਦਿੱਖ ਸਕਣ ਅਤੇ ਹਾਦਸਿਆਂ ਤੋਂ ਬਚਿਆ ਜਾ ਸਕੇ |
ਨਾਬਾਲਗ ਬੱਚਿਆਂ ਵਲੋਂ ਵਾਹਨ ਚਲਾਉਣ ਬਾਰੇ ਸਖ਼ਤ ਚੇਤਾਵਨੀ
ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਨੇ ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਬਾਰੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਸਿਰਫ਼ ਕਾਨੂੰਨੀ ਅਪਰਾਧ ਹੀ ਨਹੀਂ, ਸਗੋਂ ਮਾਪਿਆਂ ਦੀ ਲਾਪਰਵਾਹੀ ਵੀ ਹੈ |
ਇਸ ਮੌਕੇ ਐਸ. ਪੀ ਹਰਪਿੰਦਰ ਕੌਰ ਗਿੱਲ, ਡੀ. ਐਸ. ਪੀ. ਕਰਨਵੀਰ ਤੂਰ, ਟਰੈਫ਼ਿਕ ਇੰਚਾਰਜ ਕੁਲਜੀਤ ਸਿੰਘ, ਚੇਅਰਮੈਨ ਐਡ. ਮਨੀਸ਼ ਖੰਨਾ, ਪ੍ਰਧਾਨ ਸ਼ਸੀ ਸ਼ਰਮਾ, ਡਾਇਰੈਕਟਰ ਰਜਿੰਦਰ ਵਾਲੀਆ, ਐਡ. ਅਰਜੁਨ ਖੰਨਾ, ਐਡ. ਰਾਘਵ ਖੰਨਾ, ਮੀਤ ਪ੍ਰਧਾਨ ਅਜੇ ਜੇਠੀ, ਰਜੇਸ਼ ਜੋਸ਼ੀ, ਸਕੱਤਰ ਗੁਰਦੀਪ ਪੁਰੀ ਆਦਿ ਹਾਜ਼ਰ ਸਨ |