03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਐਡਵੋਕੇਟ ਸਰਪੰਚ ਮਨਪਰਿੰਦਰ ਸਿੰਘ ਰਤਨ ਦਾ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 29-01-2026
ਜੋਧਾਂ, 28 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਜੋਧਾਂ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਡ ਰਤਨ ਦੇ ਮੌਜੂਦਾ ਸਰਪੰਚ ਅਤੇ ਪ੍ਰਸਿੱਧ ਵਕੀਲ ਮਨਪਰਿੰਦਰ ਸਿੰਘ ਨੇ ਆਪਣੇ ਘਰ ਦੇ ਚੁਬਾਰੇ ਵਿਚ ਫਾਹਾ ਲੈ ਕੇ ਸ਼ੱਕੀ ਹਲਾਤਾਂ ਵਿਚ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਇਸ ਘਟਨਾ ਨੇ ਨਾ ਸਿਰਫ਼ ਪਿੰਡ ਵਾਸੀਆਂ ਨੂੰ ਸੋਗ ਵਿਚ ਡੋਬ ਦਿੱਤਾ ਹੈ ਬਲਕਿ ਵਕੀਲ ਭਾਈਚਾਰੇ ਵਿਚ ਵੀ ਡੂੰਘੀ ਉਦਾਸੀ ਫੈਲਾ ਦਿੱਤੀ ਹੈ | ਮਨਪਰਿੰਦਰ ਸਿੰਘ, ਜੋ ਪਿੰਡ ਰਤਨ ਦੇ ਸਰਪੰਚ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵੀ ਵਕਾਲਤ ਦੇ ਖੇਤਰ ਵਿਚ ਮਸ਼ਹੂਰ ਸਨ | ਕਿਸੇ ਪ੍ਰੇਸ਼ਾਨੀ ਕਾਰਨ ਉਨ੍ਹਾਂ ਨੇ ਕਿਸੇ ਕੱਪੜੇ ਨਾਲ ਫਾਹਾ ਲਗਾ ਲਿਆ ਜਿਸ ਨੇ ਉਨ੍ਹਾਂ ਦੀ ਜਾਨ ਲੈ ਲਈ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਾਲੇ ਉਨ੍ਹਾਂ ਨੂੰ ਤੁਰੰਤ ਲੁਧਿਆਣਾ ਦੇ ਪ੍ਰਸਿੱਧ ਹਸਪਤਾਲ ਲੈ ਕੇ ਗਏ, ਪਰ ਉਨ੍ਹਾਂ ਦੀ ਹਾਲਤ ਏਨੀ ਨਾਜ਼ੁਕ ਹੋ ਚੁੱਕੀ ਸੀ ਕਿ ਰਸਤੇ ਵਿਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ | ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਕਰ ਦਿੱਤਾ | ਅੱਜ ਪਿੰਡ ਰਤਨ ਵਿਖੇ ਦੇਰ ਸ਼ਾਮ ਅੰਤਿਮ ਸੰਸਕਾਰ ਮੌਕੇ ਸਰਪੰਚ ਮਨਪਰਿੰਦਰ ਸਿੰਘ ਰਤਨ ਨੂੰ ਰਾਜਨੀਤਿਕ ਧਾਰਮਿਕ, ਸਮਾਜਿਕ, ਵਕੀਲ ਭਾਈਚਾਰੇ ਅਤੇ ਇਲਾਕੇ ਦੇ ਲੋਕਾਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ | ਇਸ ਮੌਕੇ ਕਾਂਗਰਸੀ ਦੇ ਹਲਕਾ ਦਾਖਾ ਤੋਂ ਇੰਚਾਰਜ ਕੈਪਟਨ ਸੰਦੀਪ ਸੰਧੂ, ਲੁਧਿਆਣਾ ਦੇ ਵਕੀਲ ਭਾਈਚਾਰੇ ਤੋਂ ਇਲਾਵਾ ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਪਤਵੰਤਿਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਸਰਪੰਚ ਮਨਪਿੰਦਰ ਸਿੰਘ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬੱਸੀਆਂ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਅੰਮਿ੍ਤਪਾਲ ਸਿੰਘ ਬੜੂੰਦੀ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਨਿਯੁਕਤ
Ad Position 24