03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਅੰਮਿ੍ਤਪਾਲ ਸਿੰਘ ਬੜੂੰਦੀ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਨਿਯੁਕਤ

Ad Position 21
No active advertisement
ਅਜੀਤ ਡੈਸਕ 29-01-2026
ਲੋਹਟਬੱਦੀ, 28 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਸਰਕਾਰ ਵਲੋਂ ਅੰਮਿ੍ਤਪਾਲ ਸਿੰਘ ਹੈਪੀ ਬੜੂੰਦੀ ਵਾਲਿਆਂ ਨੂੰ ਪੰਜਾਬ ਰਾਜ ਵਪਾਰੀ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਅਗਵਾਈ 'ਚ ਸਰਕਾਰ ਦੇ ਆਦੇਸ਼ਾਂ 'ਤੇ ਅਜੀਤ ਬਾਲਾਜੀ ਜੋਸ਼ੀ ਪ੍ਰਬੰਧਕੀ ਸਕੱਤਰ ਕਰ ਵਿਭਾਗ ਵਲੋਂ ਜਾਰੀ ਸੂਚੀ 'ਚ ਉਨ੍ਹਾਂ ਦਾ ਨਾਂਅ ਸ਼ਾਮਿਲ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਠੇਕੇਦਾਰ ਹਾਕਮ ਸਿੰਘ ਹਲਕਾ ਵਿਧਾਇਕ ਵਲੋਂ ਹੈਪੀ ਬੜੂੰਦੀ ਦਾ ਮੂੰਹ ਮਿੱਠਾ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਸਿੱਖਿਆ ਕੋਆਰਡੀਨੇਟਰ ਵਜੋਂ ਵੀ ਵੱਖ-ਵੱਖ ਸਕੂਲਾਂ ਅੰਦਰ ਸਿੱਖਿਆ ਢਾਂਚੇ ਨੂੰ ਉੱਚਾ ਚੁੱਕਣ ਲਈ ਯਤਨ ਕਰ ਰਹੇ ਹਨ | ਇਸ ਮੌਕੇ ਡਾ: ਤੇਜਪਾਲ ਸਿੰਘ ਚੇਅਰਮੈਨ ਪਨਗ੍ਰੇਨ, ਹਰਜੀਤ ਸਿੰਘ ਮਾਂਗਟ ਚੇਅਰਮੈਨ ਲਘੂ ਉਦਯੋਗ ਤੇ ਨਿਰਯਾਤ ਨਿਗਮ ਪੰਜਾਬ, ਗੁਰਦੇਵ ਸਿੰਘ ਬਾਵਾ, ਬਿੰਦਰਜੀਤ ਸਿੰਘ ਪ੍ਰਧਾਨ, ਕਮਲ ਸੁਖਾਣਾ ਪੀ.ਏ., ਗੁਰਮਿੰਦਰ ਸਿੰਘ ਤੂਰ ਚੇਅਰਮੈਨ, ਜਸਵਿੰਦਰ ਸਿੰਘ ਸਰਪੰਚ ਬੜੂੰਦੀ, ਰਾਜਦੀਪ ਸਿੰਘ ਆਂਡਲੂ, ਪਰਮੋਦ ਸਿੰਘ ਬਾਟਾ, ਅਵਤਾਰ ਸਿੰਘ ਸੇਖੋਂ, ਜਗਤਾਰ ਸਿੰਘ ਜਰਮਨ ਸਾਬਕਾ ਪ੍ਰਧਾਨ, ਦਿਲਬਾਗ ਸਿੰਘ ਸੇਖੋਂ, ਕਰਮ ਸਿੰਘ ਸੇਖੋਂ, ਭਜਨ ਸਿੰਘ ਕਲੇਰ, ਬਲਦੇਵ ਸਿੰਘ ਢਿੱਲੋਂ ਨੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਸਰਪੰਚ ਮਨਪਰਿੰਦਰ ਸਿੰਘ ਰਤਨ ਦਾ ਅੰਤਿਮ ਸੰਸਕਾਰ ਅਗਲੀ ਖ਼ਬਰ ਕਾਂਗਰਸ ਵਲੋਂ ਰਾਏਕੋਟ 'ਚ 'ਮਨਰੇਗਾ ਬਚਾਓ ਸੰਗਰਾਮ' ਰੈਲੀ ਕੱਲ੍ਹ
Ad Position 24