ਸਿੱਧਵਾਂ ਬੇਟ, 30 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦਾ ਇਕ ਵੱਡਾ ਕਾਫ਼ਲਾ ਮਨਰੇਗਾ ਮਜ਼ਦੂਰਾਂ ਦੇ ਹੱਕ 'ਚ ਦਾਖਾ ਵਿਖੇ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀਆਂ ਕੋਸ਼ਿਸ਼ਾਂ ਸਦਕਾ ਹੋਣ ਵਾਲੀ ਰੈਲੀ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ | ਇਸ ਮੌਕੇ ਚੇਅਰਮੈਨ ਸਿੱਧਵਾਂ ਅਤੇ ਹੋਰ ਆਗੂਆਂ ਨੇ ਆਖਿਆ ਕਿ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੱਬੇ-ਕੁਚਲੇ ਲੋਕਾਂ ਨੂੰ ਹੋਰ ਦੱਬਣ 'ਤੇ ਤੁਲੀ ਹੋਈ ਹੈ, ਉਸ ਨਾਲ ਮਨਰੇਗਾ ਮਜ਼ਦੂਰਾਂ ਵਿਚ ਭਾਰੀ ਰੋਸ ਅਤੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਦੇਸ਼ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਮਿਹਨਤਕਸ਼ ਲੋਕਾਂ ਦੀ ਬਾਂਹ ਨਹੀਂ ਛੱਡੀ ਅਤੇ ਹੁਣ ਵੀ ਪਾਰਟੀ ਵਲੋਂ ਸੂਬੇ ਭਰ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਦੀ ਬਦੌਲਤ ਦੋਹਾਂ ਸਰਕਾਰਾਂ ਨੂੰ ਸੋਚਣਾ ਹੋਵੇਗਾ ਅਤੇ ਮਨਰੇਗਾਂ ਮਜ਼ਦੂਰਾਂ ਖ਼ਿਲਾਫ਼ ਲਏ ਜਾ ਰਹੇ ਫ਼ੈਸਲੇ ਬਦਲਣੇ ਪੈਣਗੇ | ਇਸੇ ਤਰ੍ਹਾਂ ਲਾਗਲੇ ਪਿੰਡ ਸਲੇਮਪੁਰਾ ਤੋਂ ਵੀ ਪੰਚ ਬਲਜਿੰਦਰ ਸਿੰਘ ਬੱਲੀ, ਚੌਧਰੀ ਸਖਵਿੰਦਰ ਸਿੰਘ ਸੁੱਖਾ ਅਤੇ ਸੰਦੀਪ ਸਿੰਘ ਦੀ ਅਗਵਾਈ ਹੇਠ ਵੱਡਾ ਕਾਫ਼ਲਾ ਦਾਖਾ ਰੈਲੀ ਲਈ ਰਵਾਨਾ ਹੋਇਆ | ਉਨ੍ਹਾਂ ਕਿਹਾ ਕਿ ਇਹ ਰੈਲੀ ਇਤਿਹਾਸਕ ਹੋ ਨਿੱਬੜੇਗੀ ਅਤੇ ਹਲਕੇ ਦੇ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ | ਇੰਨ੍ਹਾਂ ਕਾਫ਼ਲਿਆਂ ਵਿਚ ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਚਰਨਜੀਤ ਸਿੰਘ, ਰਿਟਾ: ਪਟਵਾਰੀ ਰਵਿੰਦਰ ਸਿੰਘ, ਗੁਰਮੀਤ ਸਿੰਘ ਬੋਪਾਰਾਏ, ਗੁਰਪ੍ਰਤਾਪ ਸਿੰਘ, ਬਾਬੂ ਬਾਂਸਲ, ਰੇਸ਼ਮ ਸਿੰਘ ਸਿੱਧੂ, ਹਰਵਿੰਦਰ ਸਿੰਘ ਭੈਣੀ, ਬੱਬੂ ਕਲਸੀ, ਸਾਬਕਾ ਸਰਪੰਚ ਪਰਮਜੀਤ ਕੌਰ, ਨਿਰਮਲ ਸਿੰਘ ਗੱਗ ਕਲਾਂ, ਜਸਵਿੰਦਰ ਸਿੰਘ, ਦਿਲਬਾਗ ਸਿੰਘ ਚੰਦੀ, ਅਸ਼ੋਕ ਸੇਰੇਵਾਲ, ਲਛਮਣ ਸਿੰਘ ਚੌਧਰੀ, ਜਸਪ੍ਰੀਤ ਸਿੰਘ ਜੱਸੀ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਢਿੱਲੋਂ, ਗੁਰਦੀਪ ਸਿੰਘ ਖੈਹਿਰਾ, ਜਸਪਾਲ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ, ਪਿ੍ੰਸ ਸਿੱਧਵਾਂ, ਸੈਰੀ ਸਿੱਧਵਾਂ, ਰਜੇਸ ਕੁਮਾਰ, ਮਲਕੀਤ ਸਿੰਘ, ਕਾਲਾ ਹਲਵਾਈ, ਦਰਸ਼ਨ ਸਿੰਘ ਗਿੱਦੜਵਿੰਡੀ, ਪੁਨੀਤ ਸਿੱਧਵਾਂ, ਰੂਬੀ ਸਿੱਧਵਾਂ, ਰਕੇਸ ਕੁਮਾਰ, ਲਾਲ ਸਿੰਘ, ਅਭੀ ਕੰਡਾ, ਪ੍ਰੀਤਮ ਸਿੰਘ, ਜੀਤ ਸਿੰਘ ਸਮੇਤ ਕਈ ਹੋਰ ਪਾਰਟੀ ਵਰਕਰ ਕਾਫ਼ਲੇ ਵਿਚ ਰਵਾਨਾ ਹੋਏ |