14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

'ਮਗਨਰੇਗਾ ਬਚਾਓ-ਸੰਗਰਾਮ ਰੈਲੀ' ਤਹਿਤ ਕਾਂਗਰਸ ਵਲੋਂ ਰਾਏਕੋਟ 'ਚ ਵਿਸ਼ਾਲ ਰੈਲੀ

Ad Position 21
No active advertisement
ਅਜੀਤ ਡੈਸਕ 31-01-2026
ਰਾਏਕੋਟ, 30 ਜਨਵਰੀ (ਸੁਸ਼ੀਲ)-ਪੰਜਾਬ ਉਨ੍ਹਾਂ ਜੁਝਾਰੂ ਯੋਧਿਆਂ ਦੀ ਧਰਤੀ ਹੈ ਜਿਨ੍ਹਾਂ ਨੇ ਸਮਾਜ 'ਚ ਹੋ ਰਹੇ ਅਨਿਆਂ ਖ਼ਿਲਾਫ਼ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕੀਤੀ ਹੈ | ਜਿਸ ਤਰ੍ਹਾਂ ਪੰਜਾਬੀਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿੱਢ ਕੇ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ ਸੀ | ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਕਾਂਗਰਸ ਦੇ ਇਹ ਇਕੱਠ ਮਜ਼ਬੂਰ ਕਰ ਦੇਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਪੰਜਾਬ ਸੂਬੇ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਅੱਜ ਸਥਾਨਕ ਅਨਾਜ ਮੰਡੀ ਵਿਚ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਵਿਚ ਹੋਈ 'ਮਗਨਰੇਗਾ ਬਚਾਓ-ਸੰਗਰਾਮ ਰੈਲੀ' ਵਿਚ ਜੁੜੇ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ | ਸ੍ਰੀ ਬਘੇਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਗਰੀਬਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਹੈ | ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਲਈ ਕਾਂਗਰਸ ਵਲੋਂ ਵਿੱਢੇ ਇਸ ਸੰਘਰਸ਼ ਨੂੰ ਪੰਜਾਬੀਆਂ ਦਾ ਸਾਥ ਮਿਲਦਾ ਹੈ ਤਾਂ ਕੇਂਦਰ ਸਰਕਾਰ ਨੂੰ ਹਰ ਹਾਲਤ ਵਿਚ ਇਹ ਕਾਨੂੰਨ ਵੀ ਵਾਪਸ ਲੈਣ ਲਈ ਮਜ਼ਬੂਰ ਹੋਣਾ ਹੀ ਪਵੇਗਾ | ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਜਨਮ ਦਿਹਾੜੇ ਮੌਕੇ ਆਪਣੀ ਪੰਜਾਬ ਫੇਰੀ ਦੌਰਾਨ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਯੂਨੀਵਰਸਿਟੀ ਬਣਾਉਣ ਦਾ ਐਲਾਨ ਕਰਨ | ਉਨ੍ਹਾਂ ਕਿਹਾ ਕਿ ਭਾਰਤ ਇਕ ਅੱਤ ਦਰਜੇ ਦਾ ਗਰੀਬ ਦੇਸ਼ ਹੈ | ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਮਨਰੇਗਾ ਯੋਜਨਾ ਸ਼ੁਰੂ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਜੀ ਰਾਮ ਜੀ ਕਾਨੂੰਨ ਰਾਹੀਂ ਗਰੀਬਾਂ ਨੂੰ 125 ਦਿਨ ਦਾ ਰੁਜ਼ਗਾਰ ਦੇਣ ਦਾ ਦਾਅਵੇ ਕਰਨ ਵਾਲੀ ਭਾਜਪਾ ਸਰਕਾਰ ਦੇ ਰਾਜ ਦੌਰਾਨ ਗਰੀਬ ਮਜ਼ਦੂਰਾਂ ਨੂੰ ਇਕ ਸਾਲ ਵਿਚ ਅÏਸਤ 48 ਦਿਨ ਹੀ ਕੰਮ ਮਿਲਿਆ | ਉਨ੍ਹਾਂ ਕਿਹਾ ਕਿ ਗਰੀਬ ਵਿਰੋਧੀ ਇਹ ਕਾਨੂੰਨ ਵਾਪਸ ਹੋਣ ਤੱਕ ਕਾਂਗਰਸ ਸੰਘਰਸ਼ ਜਾਰੀ ਰੱਖੇਗੀ | ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮਗਨਰੇਗਾ ਯੋਜਨਾ ਤਹਿਤ ਦੇਸ਼ ਦੀਆਂ ਅÏਰਤਾਂ ਨੂੰ ਸਭ ਤੋਂ ਵੱਧ ਸਹੂਲਤ ਮਿਲੀ ਸੀ ਜਿਸ ਕਰਕੇ ਅÏਰਤਾਂ ਆਪਣੇ ਪੈਰਾਂ 'ਤੇ ਖੜੀਆਂ ਹੋ ਰਹੀਆਂ ਸਨ, ਲੇਕਿਨ ਭਾਜਪਾ ਵਲੋਂ ਲਿਆਂਦਾ ਗਿਆ ਨਵਾਂ ਰੁਜ਼ਗਾਰ ਕਾਨੂੰਨ ਉਨ੍ਹਾਂ ਕੋਲੋਂ ਇਹ ਹੱਕ ਖੋ ਲਵੇਗਾ, ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 10 ਲੱਖ ਵਾਲੀ ਸਿਹਤ ਬੀਮਾ ਯੋਜਨਾ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਯੋਜਨਾ ਲੋਕਾਂ ਧੂੜ ਪਾਉਣ ਦੇ ਬਰਾਬਰ ਹੈ, ਕਿਉਂਕਿ ਇਸ ਯੋਜਨਾ ਵਿਚ ਸਰਕਾਰ ਵਲੋਂ ਜਿਸ ਇੰਸ਼ੋਰੈਂਸ ਕੰਪਨੀ ਨਾਲ ਕਰਾਰ ਕੀਤਾ ਗਿਆ ਹੈ, ਉਸ ਕਰਾਰ ਵਿਚ ਇੰਸ਼ੋਰੈਂਸ ਕੰਪਨੀ ਸਿਰਫ਼ ਇਕ ਲੱਖ ਰੁਪਏ ਤੱਕ ਦੇ ਮੈਡੀਕਲ ਬਿੱਲ ਦਾ ਹੀ ਭੁਗਤਾਨ ਕਰੇਗੀ ਜੋ ਕਿ 'ਆਪ' ਸਰਕਾਰ ਵਲੋਂ ਪੰਜਾਬ ਦੀ ਜਨਤਾ ਨਾਲ ਸਰਾਸਰ ਧੋਖਾ ਹੈ | ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵੀ ਪੰਜਾਬ ਅਤੇ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕੀਤੇ ਗਏ | ਰੈਲੀ ਦੇ ਅੰਤ ਵਿਚ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਵਲੋਂ ਰੈਲੀ ਵਿਚ ਪੁੱਜੇ ਲੀਡਰਾਂ ਅਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੂੰ 2027 ਵਿਚ ਪੰਜਾਬ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਭੇਜਣ ਦੀ ਅਪੀਲ ਵੀ ਕੀਤੀ | ਰੈਲੀ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲੱਖਾ ਪਾਇਲ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਰਣਦੀਪ ਸਿੰਘ ਨਾਭਾ, ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਸਮਰਾਲਾ, ਬਿਕਰਮ ਬਾਜਵਾ ਹਲਕਾ ਇੰਚਾਰਜ ਸਾਹਨੇਵਾਲ, ਰਵਿੰਦਰਾ ਡਾਲਵੀ, ਅਰੁਣਾ ਚੌਧਰੀ, ਕਮਲ ਧਾਲੀਵਾਲ, ਮਮਤਾ ਦੱਤਾ ਸਾਬਕਾ ਪ੍ਰਧਾਨ ਮਹਿਲਾ ਵਿੰਗ, ਉਦੇਵੀਰ ਸਿੰਘ ਰੰਧਾਵਾ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਬਲੀਏਵਾਲ, ਵਿਨੋਦ ਜੈਨ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਪ੍ਰਧਾਨ ਸੁਦਰਸ਼ਨ ਜੋਸ਼ੀ, ਸਰਪੰਚ ਹਰਵਿੰਦਰ ਸਿੰਘ, ਰਵਿੰਦਰ ਸਿੰਘ ਅੱਬੂਵਾਲ, ਪ੍ਰਧਾਨ ਹਰਪ੍ਰੀਤ ਸਿੰਘ ਬੋਪਾਰਾਏ, ਗੁਰਜੀਤ ਸਿੰਘ ਰਾਜੋਆਣਾ, ਏਵੰਤ ਜੈਨ, ਸਰਪੰਚ ਬਲਦੇਵ ਸਿੰਘ ਗੋਂਦਵਾਲ, ਕੌਸਲਰ ਰਜਿੰਦਰ ਰਾਜੂ, ਦਲੀਪ ਸਿੰਘ ਛਿੱਬਰ, ਸੰਦੀਪ ਸਿੰਘ ਜੌਹਲਾਂ, ਮੇਜਰ ਸਿੰਘ ਗਿੱਲ, ਸੂਬੇਦਾਰ ਕੇਵਲ ਸਿੰਘ ਲੋਹਟਬੱਦੀ, ਸਾਬਕਾ ਸਰਪੰਚ ਲਖਵੀਰ ਸਿੰਘ ਲੋਹਟਬੱਦੀ, ਸਾਬਕਾ ਸਰਪੰਚ ਦਰਸ਼ਨ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਝੋਰੜਾਂ, ਪ੍ਰਦੀਪ ਸਿੰਘ ਗਰੇਵਾਲ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਮਨਦੀਪ ਸਿੰਘ ਸੋਨੀ, ਸਾਬਕਾ ਸਰਪੰਚ ਮੇਜਰ ਸਿੰਘ ਧੂਰਕੋਟ, ਨਵਰਾਜ ਸਿੰਘ ਅਕਾਲਗੜ੍ਹ, ਤੇਜਿੰਦਰ ਸਿੰਘ ਖੰਨਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵੰਤ ਸਿੰਘ ਸੁਧਾਰ, ਰਛਪਾਲ ਸਿੰਘ ਸੀਲੋਆਣੀ, ਕੌਂਸਲਰ ਕਮਲਜੀਤ ਵਰਮਾ, ਕੌਂਸਲਰ ਬਲਜਿੰਦਰ ਸਿੰਘ, ਲੱਕੀ ਸੰਧੂ, ਜੋਗਿੰਦਰਪਾਲ ਮੱਕੜ, ਗਿਆਨੀ ਗੁਰਦਿਆਲ ਸਿੰਘ, ਕੌਂਸਲਰ ਸੁਖਵਿੰਦਰ ਸਿੰਘ ਗਰੇਵਾਲ, ਬਲਜੀਤ ਸਿੰਘ ਹਲਵਾਰਾ, ਜਗਪ੍ਰੀਤ ਸਿੰਘ ਬੁੱਟਰ, ਕਮਲਪ੍ਰੀਤ ਸਿੰਘ ਬੁੱਟਰ, ਕੌਂਸਲਰ ਇਮਰਾਨ ਖਾਨ, ਕੌਸਲਰ ਗੁਰਦਾਸ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਕਿਸਾਨ ਸਭਾ ਦੀ ਏ.ਆਈ.ਕੇ.ਸੀ. ਦੀ 3 ਰੋਜ਼ਾ ਮੀਟਿੰਗ ਗੰਟੂਰ (ਆਂਧਰਾ ਪ੍ਰਦੇਸ਼) ਵਿਖੇ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਬੇਟ ਇਲਾਕੇ 'ਚੋਂ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਵੱਡਾ ਕਾਫ਼ਲਾ ਦਾਖਾ ਰੈਲੀ ਲਈ ਰਵਾਨਾ
Ad Position 24