ਡਾ. ਹੀਰਾ ਦੇ ਮਾਤਾ ਤੇ ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਦੇ ਦਾਦੀ ਪ੍ਰਕਾਸ਼ ਕੌਰ ਨੂੰ ਹੰਬੜਾਂ 'ਚ ਦਿੱਤੀ ਅੰਤਿਮ ਵਿਦਾਇਗੀ
ਅਜੀਤ ਡੈਸਕ
31-01-2026
ਹੰਬੜਾਂ, 30 ਜਨਵਰੀ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਬੇਟ ਇਲਾਕੇ ਦੇ ਪ੍ਰੀਤ ਨਰਸਿੰਗ ਹੋਮ ਹੰਬੜਾਂ ਦੇ ਨਾਮਵਰ ਡਾ. ਸੰਤੋਖ ਸਿੰਘ ਹੀਰਾ ਦੇ ਸਤਿਕਾਰਯੋਗ ਮਾਤਾ, ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਡਿਪਟੀ ਕਮਿਸ਼ਨਰ ਮਧੇਪੁਰ (ਬਿਹਾਰ) ਅਤੇ ਡਾ. ਪ੍ਰਭਜੋਤ ਕੌਰ ਪ੍ਰੀਤ ਨਰਸਿੰਗ ਹੋਮ ਸਿੱਧਵਾਂ ਬੇਟ ਦੇ ਦਾਦੀ ਜੀ ਪ੍ਰਕਾਸ਼ ਕੌਰ (84) ਧਰਮਪਤਨੀ ਸਰਦਾਰ ਜਗਤਾਰ ਸਿੰਘ ਜੋ ਕਿ ਬੀਤੇ ਕੱਲ੍ਹ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਸਵ: ਮਾਤਾ ਪ੍ਰਕਾਸ਼ ਕੌਰ ਜੀ ਦਾ ਅੰਤਿਮ ਸੰਸਕਾਰ ਕਸਬਾ ਹੰਬੜਾਂ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਨਮ ਅੱਖਾਂ ਨਾਲ ਕਰ ਦਿੱਤਾ ਗਿਆ ਤੇ ਮਾਤਾ ਪ੍ਰਕਾਸ਼ ਕੌਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਡਾਕਟਰ ਸੰਤੋਂਖ ਸਿੰਘ ਹੀਰਾ ਅਤੇ ਪੋਤਰੇ ਤਰਨਜੋਤ ਸਿੰਘ ਵਲੋਂ ਦਿਖਾਈ ਗਈ | ਇਸ ਦੁੱਖ ਦੀ ਘੜੀ 'ਚ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਆਪ ਦੇ ਸੀਨੀਅਰ ਆਗੂ ਸਰਪੰਚ ਹਰਨੇਕ ਸਿੰਘ ਲਾਦੀਆਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਜੀਤਪਾਲ ਕੌਰ ਲਾਦੀਆਂ, ਹੰਬੜਾਂ ਸਭਾ ਦੇ ਸਕੱਤਰ ਸੁਖਪ੍ਰਤਾਪ ਸਿੰਘ ਹੀਰਾ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਡਾ. ਰਾਜੇਸ ਗੋਇਲ, ਸਾਬਕਾ ਐੱਸ.ਐੱਮ.ਓ ਡਾ. ਸਤਪਾਲ ਸਿੰਘ, ਡਾ. ਜਸਵੀਰ ਸਿੰਘ ਗਰੇਵਾਲ ਜੋਧਾਂ, ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਸਾਬਕਾ ਪੰਚ ਰਣਜੀਤ ਸਿੰਘ ਚੀਮਾਂ, ਸਰਪ੍ਰਸਤ ਤੇਜਾ ਸਿੰਘ ਗਿੱਲ, ਆਪ ਆਗੂ ਮੋਹਣ ਸਿੰਘ ਵਿਰਕ, ਜਥੇ: ਸੁਰਜੀਤ ਸਿੰਘ ਹੀਰਾ, ਭਾਜਪਾ ਆਗੂ ਮਨਦੀਪ ਕੁਮਾਰ ਮੱਲਣ, ਠੇਕੇਦਾਰ ਹਰਮਹੋਣ ਸਿੰਘ, ਉੱਘੇ ਕਾਰੋਬਾਰੀ ਹਰਮੀਤ ਸਿੰਘ ਰਾਜੂ ਹੌਂਡਾ ਪਲਾਈਵੁੱਡ, ਸਾਬਕਾ ਸਰਪੰਚ ਜਰਨੈਲ ਸਿੰਘ ਧਾਲੀਵਾਲ, ਸਾਬਕਾ ਸਰਪੰਚ ਸੁਖਦੇਵ ਸਿੰਘ ਤੂਰ, ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ, ਰੂਪ ਸੋਲਰ ਕਾਰੋਬਾਰੀ ਹਰਵਿੰਦਰ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਸਰਪੰਚ ਚਰਨ ਸਿੰਘ, ਪ੍ਰਧਾਨ ਜਸਵੀਰ ਸਿੰਘ ਰਾਣਾ, ਪੰਚ ਗੁਰਚਰਨ ਸਿੰਘ ਬਾਠ, ਡਾ. ਇਕਬਾਲ ਸਿੰਘ ਬਸੀਆਂ, ਸੋਹਣ ਸਿੰਘ ਹੀਰਾ, ਸਾਬਕਾ ਪੰਚ ਅਮਰਜੀਤ ਸਿੰਘ ਸਾਹਨੀ, ਚਰਨਜੀਤ ਸਿੰਘ ਜੋਧਾਂ, ਗੁਰਸ਼ਰਨ ਸਿੰਘ ਜੱਸਲ, ਸਾਬਕਾ ਸਰਪੰਚ ਬਚਿੱਤਰ ਸਿੰਘ ਨੌਰਥ, ਡਾ. ਭੁਪਿੰਦਰ ਸਿੰਘ ਕੋਟਲੀ, ਡਾ. ਜਸਵਿੰਦਰ ਸਿੰਘ ਨੂਰਪੁਰ, ਧਰਮ ਸਿੰਘ ਗੌਂਸਪੁਰ, ਜਗਵਿੰਦਰ ਸਿੰਘ, ਸ਼ਮਸ਼ੇਰ ਸਿੰਘ ਸ਼ੇਰੀ ਗਿੱਲ, ਪੰਚ ਸੁਖਜੀਤ ਸਿੰਘ ਬਾਠ, ਪਰਮਿੰਦਰ ਸਿੰਘ ਸਿਡਾਨਾਂ, ਸਨੀ ਹੌਂਡਾ ਪਲਾਈਵੁੱਡ, ਸਵਰਨ ਸਿੰਘ ਹੰਬੜਾਂ, ਮੇਜਰ ਸਿੰਘ ਚੀਮਾ, ਮਾ. ਅਵਤਾਰ ਸਿੰਘ ਗਰੇਵਾਲ, ਨਰਿੰਦਰ ਸਿੰਘ ਗਰੇਵਾਲ ਸਮੇਤ ਇਲਾਕੇ ਭਰ ਦੇ ਸਰਪੰਚ ਪੰਚ ਤੇ ਪਤਵੰਤਿਆਂ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ | ਡਾ. ਸੰਤੋਖ ਸਿੰਘ ਹੀਰਾ ਨੇ ਦੱਸਿਆ ਕਿ ਸਾਡੇ ਸਤਿਕਾਰਯੋਗ ਸਵ: ਮਾਤਾ ਪ੍ਰਕਾਸ਼ ਕੌਰ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ 3 ਫਰਵਰੀ 2026, ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਕਸਬਾ ਹੰਬੜਾਂ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ |