ਸਿਹਤ ਬੀਮਾ ਯੋਜਨਾ 'ਆਪ' ਸਰਕਾਰ ਦੀ ਇਤਿਹਾਸਕ ਪਹਿਲਕਦਮੀ-ਵਿਧਾਇਕ ਠੇਕੇਦਾਰ
ਅਜੀਤ ਡੈਸਕ
31-01-2026
ਗੁਰੂਸਰ ਸੁਧਾਰ, 30 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਨੇ ਜਿਥੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਰਿਕਾਰਡ ਵਿਕਾਸ ਕਾਰਜ, ਨਵੀਂਆਂ ਖੇਡ ਗਰਾਊਾਡਾਂ ਦਾ ਨਿਰਮਾਣ, ਸੜਕਾਂ ਦਾ ਨਿਰਮਾਣ ਕਰਨ ਸਮੇਤ ਹਰ ਵਰਗ ਨੂੰ ਸਹੂਲਤਾਂ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ, ਉਥੇ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਇਕ ਇਤਿਹਾਸਕ ਪਹਿਲਕਦਮੀ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਸਬਾ ਗੁਰੂਸਰ ਸੁਧਾਰ ਦੀ ਗ੍ਰਾਮ ਪੰਚਾਇਤ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਯੋਜਨਾ ਦੀ ਰਜਿਸਟ੍ਰੇਸ਼ਨ ਮੁਹਿੰਮ ਸ਼ੁਰੂ ਕਰਨ ਸਮੇਂ ਕੀਤਾ | ਇਸ ਤੋਂ ਪਹਿਲਾਂ ਸਰਪੰਚ ਬੀਬੀ ਮਨਜੀਤ ਕੌਰ ਦੀ ਅਗਵਾਈ ਹੇਠ ਵਿਧਾਇਕ ਹਾਕਮ ਸਿੰਘ ਠੇਕੇਦਾਰ ਦਾ ਸਨਮਾਨ ਕਰਨ ਤੋਂ ਇਲਾਵਾ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਰਜਿਸਟ੍ਰੇਸ਼ਨ ਸ਼ੁਰੂ ਕਰਨ ਬਦਲੇ ਹਾਰਦਿਕ ਧੰਨਵਾਦ ਕੀਤਾ ਗਿਆ | 'ਆਪ' ਦੇ ਬਲਾਕ ਪ੍ਰਧਾਨ ਰਮੇਸ਼ ਜੈਨ ਨੇ ਕਿਹਾ ਕਿ ਬਲਾਕ ਦੇ ਸਾਰੇ ਪਿੰਡਾਂ ਵਿਚ ਲੋਕਾਂ ਦੀ ਰਜਿਸਟ੍ਰੇਸ਼ਨ ਕਰਨ ਦੀ ਪ੍ਰਕਿਰਿਆ ਜਲਦ ਮੁਕੰਮਲ ਕਰ ਲਈ ਜਾਵੇਗੀ ਤਾਂ ਜੋ ਲੋਕਾਂ ਨੂੰ ਇਲਾਜ ਤੇ ਸਿਹਤ ਪੱਖੋਂ ਖੱਜਲ-ਖੁਆਰ ਨਾ ਹੋਣਾ ਪਵੇ | ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਬਲਾਕ ਪ੍ਰਧਾਨ ਰਮੇਸ਼ ਜੈਨ, ਹਰਸ਼ ਜੈਨ ਚੇਅਰਮੈਨ ਉਦਯੋਗ ਤੇ ਵਪਾਰ ਕਮਿਸ਼ਨ ਵਿੰਗ ਹਲਕਾ ਰਾਏਕੋਟ, ਸਰਪੰਚ ਬੀਬੀ ਮਨਜੀਤ ਕੌਰ, ਭਵਨਦੀਪ ਸਿੰਘ ਗਰੇਵਾਲ, ਪ੍ਰੇਮ ਕੁਮਾਰ ਜਿੰਦਲ, ਪੰਚ ਸਵਿਤਾ ਮਲਹੋਤਰਾ, ਮੋਨਿਕਾ ਜੈਨ, ਰਾਜਦੀਪ ਕੌਰ, ਰਾਮ ਮੂਰਤੀ, ਕੁਲਵੀਰ ਸਿੰਘ (ਸਾਰੇ ਪੰਚ), ਮਨੋਜ ਜੈਨ, ਕਿ੍ਸ਼ਨ ਜੈਨ ਦਿੱਲੀ, ਗੁਰਮਿੰਦਰ ਸਿੰਘ ਤੂਰ, ਪ੍ਰਧਾਨ ਬਿੰਦਰਜੀਤ ਗਿੱਲ, ਵਿੱਕੀ ਧਾਲੀਵਾਲ, ਸਾਹਿਲ, ਗੁਰਸ਼ਰਨ ਸਿੰਘ ਬਲਾਕ ਪ੍ਰਧਾਨ ਟਰੇਡ ਕਮਿਸ਼ਨ, ਯੂਥ ਕੋਆਰਡੀਨੇਟਰ ਜਗਦੀਪ ਸਿੰਘ ਨਵੀਂ ਆਬਾਦੀ ਅਕਾਲਗੜ੍ਹ ਆਦਿ ਸਮੇਤ ਹੋਰ ਹਾਜ਼ਰ ਸਨ |