13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਭਿੰਦਰ ਦਿਓਲ ਬੋਪਾਰਾਏ ਨੂੰ ਸੈਂਕੜੇ ਨਮ ਅੱਖਾਂ ਵਲੋਂ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 31-01-2026
ਗੁਰੂਸਰ ਸੁਧਾਰ, 30 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਭੁਪਿੰਦਰ ਸਿੰਘ ਉਰਫ਼ ਭਿੰਦਰ ਦਿਓਲ (56) ਦਾ ਅੰਤਿਮ ਸੰਸਕਾਰ ਪਿੰਡ ਬੋਪਾਰਾਏ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਸੈਂਕੜੇ ਨਮ ਅੱਖਾਂ ਤੇ ਪਿੰਡ ਵਾਸੀਆਂ ਵਲੋਂ ਸਵ: ਭਿੰਦਰ ਦਿਓਲ ਦੀ ਅੰਤਿਮ ਯਾਤਰਾ 'ਚ ਸ਼ਾਮਿਲ ਹੁੰਦਿਆਂ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ | ਜ਼ਿਕਰਯੋਗ ਹੈ ਕਿ ਸਵ: ਭਿੰਦਰ ਦਿਓਲ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਬੇਹੱਦ ਕਰੀਬੀ ਸਾਥੀਆਂ ਵਿਚੋਂ ਇਕ ਹੋਣ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੇ ਤਿੰਨ ਦਹਾਕਿਆਂ ਤੋਂ ਟਕਸਾਲੀ ਤੇ ਜੁਝਾਰੂ ਵਰਕਰ ਸੀ | ਸਵ: ਭੁਪਿੰਦਰ ਸਿੰਘ ਭਿੰਦਰ ਦਿਓਲ ਦੀ ਅੰਤਿਮ ਯਾਤਰਾ ਵਿਚ ਸੀਨੀਅਰ ਅਕਾਲੀ ਆਗੂ ਮਾ. ਗੁਰਦੀਪ ਸਿੰਘ ਦਿਓਲ, ਪ੍ਰਧਾਨ ਪਿਆਰਾ ਸਿੰਘ ਦਿਓਲ, ਸਰਪੰਚ ਜਗਤਿੰਦਰ ਸਿੰਘ ਕਾਕਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਦਿਓਲ, ਲਖਵੀਰ ਸਿੰਘ, ਕੁਲਵੰਤ ਸਿੰਘ, ਜਗਜੀਤ ਸਿੰਘ (ਚਾਰੇ ਸਾਬਕਾ ਸਰਪੰਚ), ਮਾ. ਹਰਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਸੁਖਰਾਜ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਪ੍ਰੇਮਜੀਤ ਸਿੰਘ ਰਾਜੂ, ਅਵਤਾਰ ਸਿੰਘ ਤਾਰੀ, ਪ੍ਰੇਮ ਸਿੰਘ ਦਿਓਲ, ਰਛਪਾਲ ਸਿੰਘ ਚੀਨਾ, ਮਹਿੰਦਰ ਸਿੰਘ ਬਾਈ, ਗੁਰਦੀਪ ਸਿੰਘ ਕਾਕੂ, ਅਰਵਿੰਦ ਕੁਮਾਰ, ਗੁਰਮੀਤ ਸਿੰਘ ਭੋਲਾ, ਗੁਰਚਰਨ ਸਿੰਘ ਸਾਬਕਾ ਮੈਂਬਰ, ਸੰਦੀਪ ਦਿਓਲ ਬੋਪਾਰਾਏ, 'ਆਪ' ਆਗੂ ਗੁਰਦੀਪ ਸਿੰਘ ਸੋਖਲ, ਗੁਰਪ੍ਰੀਤ ਸਿੰਘ ਸਹਿਕਾਰੀ ਬੈਂਕ, ਪਿ੍ੰ: ਰਵਿੰਦਰ ਸਿੰਘ ਗਰੇਵਾਲ, ਕਲਰਕ ਅਵਤਾਰ ਸਿੰਘ, ਲੈਕਚਰਾਰ ਕੁਲਜਿੰਦਰ ਸਿੰਘ, ਪ੍ਰਧਾਨ ਮਾ. ਨਿਰਮਲ ਸਿੰਘ ਦਿਓਲ, ਇੰਸਪੈਕਟਰ ਹਰਜੀਤ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ ਦਿਓਲ, ਸੁਖਰਾਜ ਸਿੰਘ ਸੁੱਖਾ, ਰਿੰਕੂ ਨੋਕਵਾਲ, ਅਮਨਦੀਪ ਦਿਓਲ, ਗੁਰਦੇਵ ਸਿੰਘ ਫ਼ੌਜੀ, ਰਛਪਾਲ ਸਿੰਘ ਰਾਣਾ, ਪ੍ਰੇਮ ਚੰਦ, ਗੁਰਿੰਦਰਜੀਤ ਸਿੰਘ ਸੰਘੇੜਾ, ਅਜੈਬ ਸਿੰਘ ਦਿਓਲ, ਗੁਰਮੀਤ ਸਿੰਘ, ਅਮਰੀਕ ਸਿੰਘ, ਅਰਸ਼ਦੀਪ ਸਿੰਘ ਤਤਲਾ, ਰਵਦੀਪ ਸਿੰਘ ਧਾਲੀਵਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਸ਼ਾਮਿਲ ਹੁੰਦਿਆਂ ਸਵ:ਭਿੰਦਰ ਦਿਓਲ ਦੀ ਪਤਨੀ ਸਨਮਦੀਪ ਕੌਰ, ਪਰਿਵਾਰਕ ਮੈਂਬਰਾਂ ਤੇ ਸਕੇ ਸਬੰਧੀਆਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੱਚਖੰਡਵਾਸੀ ਬਾਬਾ ਜੋਰਾ ਸਿੰਘ ਲੱਖਾ ਦੀ ਬਰਸੀ ਮਨਾਈ ਅਗਲੀ ਖ਼ਬਰ ਧਾਰਮਿਕ ਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਮਾ:ਮਨਜੀਤ ਸਿੰਘ ਦਿਓਲ ਕੈਨੇਡਾ
Ad Position 24