17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪਾਹਵਾ ਹਸਪਤਾਲ ਹੰਬੜਾਂ ਵਿਖੇ ਸਵ: ਸੋਹਣ ਲਾਲ ਪਾਹਵਾ ਦੀ ਨਿੱਘੀ ਯਾਦ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ

Ad Position 21
No active advertisement
ਅਜੀਤ ਡੈਸਕ 03-02-2026
ਹੰਬੜਾਂ, 2 ਫਰਵਰੀ (ਮੇਜਰ ਹੰਬੜਾਂ)-ਮਾਤਾ ਕੌਸ਼ੱਲਿਆ ਦੇਵੀ ਪਾਹਵਾ ਚੈਰੀਟੇਬਲ (ਸੀ.ਐੱਮ.ਸੀ) ਹਸਪਤਾਲ ਹੰਬੜਾਂ ਵਿਖੇ ਹਸਪਤਾਲ ਦੇ ਬਾਨੀ ਸਵ: ਸੋਹਣ ਲਾਲ ਪਾਹਵਾ ਜੀ ਦੀ ਨਿੱਘੀ ਯਾਦ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ 4 ਫਰਵਰੀ, ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗ ਰਿਹਾ ਹੈ | ਹਸਪਤਾਲ ਦੇ ਸੀਨੀਅਰ ਅਧਿਕਾਰੀ ਜੋਰਾਵਰ ਸਿੰਘ ਵਲੀਪੁਰ ਨੇ ਦੱਸਿਆ ਕਿ ਸੀ.ਐੱਮ.ਓ. ਡਾ. ਗੁਰਸ਼ਾਨ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਲਗਾਏ ਜਾ ਰਹੇ ਕੈਂਪ ਦਾ ਉਦਘਾਟਨ ਏਵਨ ਸਾਈਕਲ ਗਰੁੱਪ ਦੇ ਐੱਮ.ਡੀ ਸ੍ਰੀ ਉਂਕਾਰ ਸਿੰਘ ਪਾਹਵਾ ਜੀ ਕਰਨਗੇ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰੀ ਟੀਮਾਂ ਮਰੀਜਾਂ ਦੀ ਜਾਂਚ ਕਰਨਗੀਆਂ ਤੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਅੱਖਾਂ ਦੇ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ | ਜੋਰਾਵਰ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਨੂੰ ਬਲੱਡ ਟੈਸਟਾਂ 'ਚ 50 ਪ੍ਰਤੀਸ਼ਤ ਛੋਟ ਦਿੱਤੀ ਜਾਵੇਗੀ ਤੇ ਹੋਰ ਅਲਟਰਾਸਾਉਂਡ ਅਤੇ ਐਕਸਰੇ ਆਦਿ ਦੇ ਟੈਸਟਾਂ ਵਿਚ ਵੀ ਛੂਟ ਹੋਵੇਗੀ | ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਮੈਨੇਜਰ ਜੋਰਾਵਰ ਸਿੰਘ ਨੇ ਮਰੀਜ਼ਾਂ ਨੂੰ ਸਮੇਂ ਸਿਰ ਪੁੱਜਕੇ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ ਤੇ ਖਾਸ ਤੌਰ 'ਤੇ ਅੱਖਾਂ ਦੇ ਚਿੱਟੇ ਮੋਤੀਏ ਵਾਲੇ ਮਰੀਜ਼ਾਂ ਨੂੰ ਆਪਣੀਆਂ ਅੱਖਾਂ 'ਚ ਮੁਫ਼ਤ ਲੈੱਨਜ਼ ਪਵਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਅੰਮਿ੍ਤਪਾਲ ਸਿੰਘ ਹੰਸਰਾ ਦੇ ਪਿਤਾ ਦੇ ਅਕਾਲ ਚਲਾਣੇ 'ਤੇ ਏ.ਡੀ.ਸੀ. ਬੜੈਚ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਮੁੱਲਾਂਪੁਰ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24