17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਲੈਕਚਰਾਰ ਅੰਮਿ੍ਤਪਾਲ ਸਿੰਘ ਹੰਸਰਾ ਦੇ ਪਿਤਾ ਦੇ ਅਕਾਲ ਚਲਾਣੇ 'ਤੇ ਏ.ਡੀ.ਸੀ. ਬੜੈਚ ਵਲੋਂ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 03-02-2026
ਜਗਰਾਉਂ, 2 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਲੈਕਚਰਾਰ ਅੰਮਿ੍ਤਪਾਲ ਸਿੰਘ ਹੰਸਰਾ ਦੇ ਪਿਤਾ ਸੇਵਾਮੁਕਤ ਬਲਾਕ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਹੰਸਰਾ ਦੇ ਅਕਾਲ ਚਲਾਣੇ 'ਤੇ ਏ.ਡੀ.ਸੀ. ਪਠਾਣਕੋਟ ਜਸਵੰਤ ਸਿੰਘ ਬਚੈੜ ਵਲੋਂ ਉਨ੍ਹਾਂ ਦੇ ਗ੍ਰਹਿ ਜਗਰਾਉਂ ਵਿਖੇ ਪੁੱਜ ਕੇ ਲੈਕਚਰਾਰ ਹੰਸਰਾ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਏ.ਡੀ.ਸੀ. ਬੜੈਚ ਨੇ ਕਿਹਾ ਕਿ ਪਿਤਾ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਹੁੰਦਾ ਹੈ, ਜੋ ਬੱਚਿਆਂ ਦੀ ਉਂਗਲੀ ਫੜ੍ਹ ਕੇ ਉਸਨੂੰ ਜ਼ਿੰਦਗੀ ਦੀਆਂ ਨੈਤਿਕ ਕਦਰਾਂ ਕੀਮਤਾਂ ਸਿਖਾਉਂਦਾ ਹੈ ਅਤੇ ਜ਼ਿੰਦਗੀ 'ਚ ਕਾਮਯਾਬ ਕਰਨ ਲਈ ਹਰ ਯਤਨ ਕਰਦਾ ਹੈ | ਉਨ੍ਹਾਂ ਕਿਹਾ ਕਿ ਸੇਵਾਮੁਕਤ ਖੇਤੀਬਾੜੀ ਅਫ਼ਸਰ ਹੰਸਰਾ ਜਿੱਥੇ ਸਮਾਜ ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ, ਉੱਥੇ ਉਨ੍ਹਾਂ ਦੇ ਸਪੁੱਤਰ ਲੈਕਚਰਾਰ ਅੰਮਿ੍ਤਪਾਲ ਸਿੰਘ ਹੰਸਰਾ ਅਧਿਆਪਨ ਦੀਆਂ ਸੇਵਾਵਾਂ ਦੌਰਾਨ ਜ਼ਰੂਰਤਮੰਦ ਬੱਚਿਆਂ ਦੀ ਸਹਾਇਤਾ ਕਰਦੇ ਹਨ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਵੀ ਯਤਨਸ਼ੀਲ ਰਹਿੰਦੇ ਹਨ | ਇਸ ਮੌਕੇ ਅਜੀਤ ਸਿੰਘ ਅਖਾੜਾ ਵੀ ਹਾਜ਼ਰ ਸਨ | ਸਵ: ਜਸਵਿੰਦਰ ਸਿੰਘ ਹੰਸਰਾ ਨਮਿਤ ਪ੍ਰਕਾਸ਼ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 5 ਫਰਵਰੀ ਨੂੰ ਗੁਰਦੁਆਰਾ ਦਸਮੇਸ਼ ਨਗਰ ਜਗਰਾਉਂ ਵਿਖੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਪ੍ਰਕਾਸ਼ ਕੌਰ ਹੀਰਾ (ਹੰਬੜਾਂ) ਅਗਲੀ ਖ਼ਬਰ ਪਾਹਵਾ ਹਸਪਤਾਲ ਹੰਬੜਾਂ ਵਿਖੇ ਸਵ: ਸੋਹਣ ਲਾਲ ਪਾਹਵਾ ਦੀ ਨਿੱਘੀ ਯਾਦ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ
Ad Position 24