ਮੁੱਲਾਂਪੁਰ-ਦਾਖਾ, 4 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਭਗਤ, ਮਾਨਵਤਾ ਦੇ ਰਹਿਬਰ, ਮਹਾਨ ਕ੍ਰਾਂਤੀਕਾਰੀ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਜਸਵੀਰ ਸਿੰਘ ਪਮਾਲੀ (ਸੰਸਥਾਪਕ ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਪੰਜਾਬ) ਦੁਆਰਾ ਲਿਖੀ ਕਿਤਾਬ '' ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਤੇ ਰਚਨਾ '' ਅੱਜ ਇੰਜੀਨੀਅਰ ਇੰਨ ਚੀਫ ਪੰਜਾਬ ਮੰਡੀ ਬੋਰਡ ਜਤਿੰਦਰ ਸਿੰਘ ਭੰਗੂ ਵਲੋਂ ਰਿਲੀਜ਼ ਕੀਤੀ ਗਈ | ਜਤਿੰਦਰ ਸਿੰਘ ਭੰਗੂ ਨੇ ਪਮਾਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਬਾਣੀ ਬਾਰੇ ਮੁੱਢਲੀ ਜਾਣਕਾਰੀ ਦੇਣ ਦਾ ਉਪਰਾਲਾ ਸਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਸੋਸਲ ਮੀਡੀਆਂ ਦੇ ਯੁੱਗ ਵਿੱਚ ਸਾਡੇ ਬੱਚਿਆਂ ਦਾ ਜਿਆਦਾ ਝੁਕਾਅ ਮੋਬਾਇਲ ਫੋਨਾਂ ਵਿੱਚ ਹੋਣ ਕਰਕੇ ਉਹ ਆਪਣੇ ਗੁਰੂ ਸਾਹਿਬਾਨ ਜੀ ਦੇ ਜੀਵਨ, ਬਾਣੀ ਜਾਂ ਇਤਿਹਾਸ ਬਾਰੇ ਓਨੀ ਜਾਣਕਾਰੀ ਨਹੀਂ, ਜਿੰਨੀ ਕੁ ਹੋਣੀ ਚਾਹੀਦੀ ਹੈ | ਅੱਜ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਉਪਰਾਲੇ ਕਰਨ ਦੀ ਲੋੜ ਹੈ | ਇਸ ਮੌਕੇ ਅਮਨਦੀਪ ਸਿੰਘ ਚੀਫ ਇੰਜੀਨੀਅਰ ਪੰਜਾਬ ਮੰਡੀ ਬੋਰਡ ਵਲੋਂ ਜਸਵੀਰ ਸਿੰਘ ਪਮਾਲੀ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਸਿੱਖ ਗੁਰੂਆਂ, ਭਗਤਾਂ, ਭੱਟਾ ਜਾਂ ਅਣ-ਗੌਲੇ ਸਿੱਖ ਯੋਧਿਆਂ ਨਾਲ ਸੰਬੰਧਿਤ ਹੋਰ ਕਿਤਾਬਾਂ ਲਿਖਣ ਦੀ ਲਈ ਅਪੀਲ ਕੀਤੀ |