ਮੁੱਲਾਂਪੁਰ-ਦਾਖਾ, 4 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ) ਦੇ ਪੇਡੂ-ਸ਼ਹਿਰੀ ਖੇਤਰ ਵਿਦਿਆਰਥੀਆਂ ਲਈ ਨਾਮਵਰ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਹੋਰ ਅਧਿਆਪਕਾਂ ਦੇ ਸਹਿਯੋਗ ਨਾਲ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਵਿਚ ਬੱਚਿਆਂ ਦਾ ਮਨੋਬਲ ਹੋਰ ਉੱਚਾ ਚੁੱਕਣ ਲਈ ਇਨਾਮ ਵੰਡ ਸਮਾਰੋਹ ਕਰਵਾਇਆ | ਸਾਦੇ ਅਤੇ ਪ੍ਰਭਾਸ਼ਾਲੀ ਸਮਾਰੋਹ ਵਿਚ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਦੀ ਇਕੱਤਰਤਾ ਵੇਖਣ ਨੂੰ ਮਿਲੀ | ਇਸ ਸਮਾਰੋਹ 'ਚ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਦਮਨਜੀਤ ਸਿੰਘ ਮੋਹੀ, ਉੱਪ ਚੇਅਰਮੈਨ ਸੁਖਦੇਵ ਰਾਜ ਗੋਇਲ ਵਿਸ਼ੇਸ਼ ਸ਼ਮੂਲੀਅਤ ਕੀਤੀ | ਪਿ੍ੰਸੀਪਲ ਡਾ: ਬਖਸ਼ੀ ਵਲੋਂ ਸਲਾਨਾ ਇਨਾਮ ਵੰਡ ਸਮਾਰੋਹ ਦੀਆ ਆਰੰਭਤਾ ਸਮੇਂ ਸਾਲ ਭਰ ਦੀਆਂ ਪ੍ਰਾਪਤੀਆ ਬਾਰੇ ਸਕੂਲ ਰਿਪੋਰਟ ਪੜ੍ਹੀ | ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਚੇਅਰਮੈਨ ਮੋਹੀ ਕਿਹਾ ਕਿ ਵਿਦਿਆਰਥੀ ਜੀਵਨ ਦਾ ਮੁੱਢਲਾ ਪਾਠ ਅਨੁਸ਼ਾਸਨ ਹੁੰਦਾ ਹੈ, ਵਿਦਿਆਰਥੀ ਪੜ੍ਹਾਈ ਗ੍ਰਹਿਣ ਕਰਨ ਦੇ ਨਾਲ ਅਨੁਸ਼ਾਸਨ ਨੂੰ ਪਹਿਲ ਦੇਣ, ਅਨੁਸ਼ਾਸਨ ਵਿਚ ਰਹਿਣ ਵਾਲਾ ਵਿਦਿਆਰਥੀ ਹੀ ਅੱਗੇ ਵੱਧ ਸਕਦਾ ਹੈ | ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਬੱਚਿਆਂ ਨੂੰ ਪ੍ਰੇਰਿਆ ਗਿਆ ਕਿ ਅੱਖਰੀ ਗਿਆਨ ਦੇ ਨਾਲ ਖੇਡਾਂ ਅਤੇ ਸੱਭਿਆਚਰਕ ਸਰਗਰਮੀਆਂ ਵਿਚ ਹਿੱਸਾ ਲੈਣ ਦੇ ਨਾਲ ਕੁਝ ਸਮਾਂ ਕਿਤਾਬਾਂ ਪੜ੍ਹਨ ਲਈ ਰਾਖਵਾਂ ਰੱਖਿਆ ਜਾਵੇ | ਇਨਾਮ ਵੰਡ ਸਮਾਰੋਹ ਦੇ ਚੱਲਦਿਆਂ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ, ਸੋਲੋ ਗੀਤ, ਸਕਿੱਟ, ਕੋਰੀ੍ਰਓਗ੍ਰਾਫ਼ੀ ਪੇਸ਼ਕਾਰੀ ਦਾ ਹਾਜ਼ਰੀਨਾਂ ਭਰਪੂਰ ਅਨੰਦ ਲਿਆ |