23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਗ੍ਰੰਥੀ ਭਾਈ ਤਰਸੇਮ ਸਿੰਘ ਦੇ ਮਲਕੀਤ ਸਿੰਘ ਨੇ 5 ਮਰਲੇ ਜਗ੍ਹਾ ਨਾਮ ਕਰਵਾਈ

Ad Position 21
No active advertisement
ਅਜੀਤ ਡੈਸਕ 06-02-2026
ਸਿੱਧਵਾਂ ਬੇਟ, 5 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਦੀ ਬਾਬਾ ਗਰੀਬ ਸ਼ਾਹ ਬਸਤੀ ਦੇ ਵਸਨੀਕ ਮਲਕੀਤ ਸਿੰਘ ਪੁੱਤਰ ਸਵ: ਬਹਾਦਰ ਸਿੰਘ ਨੇ ਆਪਣੀ ਰਿਹਾਇਸ਼ੀ ਜਗ੍ਹਾ ਵਿਚੋਂ ਬਸਤੀ ਵਿਚ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਕਰੀਬ 18 ਸਾਲਾਂ ਤੋਂ ਸੇਵਾ ਨਿਭਾ ਰਹੇ ਮੁੱਖ ਗ੍ਰੰਥੀ ਭਾਈ ਤਰਸੇਮ ਸਿੰਘ ਨੂੰ 5 ਮਰਲੇ ਜਗ੍ਹਾ ਭੇਟ ਕਰਦਿਆਂ ਉਸਦੇ ਨਾਮ ਕਰਵਾਈ ਤੇ ਕਾਗਜ਼ ਦਿੱਤੇ ਹਨ | ਉਨ੍ਹਾਂ ਇਸ ਮੌਕੇ ਚੌਧਰੀ ਸੁਖਵਿੰਦਰ ਸਿੰਘ ਸੁੱਖਾ ਅਤੇ ਭਾਈ ਸੁਰਿੰਦਰ ਸਿੰਘ ਹਵਾਸ ਅਤੇ ਹੋਰ ਸੰਗਤਾਂ ਨੇ ਮਲਕੀਤ ਸਿੰਘ ਦਾ ਧੰਨਵਾਦ ਕੀਤਾ | ਉਨ੍ਹਾਂ ਆਖਿਆ ਕਿ ਅਸਲ ਵਿਚ ਮੁੱਖ ਗ੍ਰੰਥੀ ਅਕਾਲ ਪੁਰਖ ਦਾ ਵਜ਼ੀਰ ਹੁੰਦਾ ਹੈ | ਇਸ ਲਈ ਅਜਿਹੇ ਲੋੜਵੰਦ ਧਰਮੀ ਸਿੰਘਾਂ ਦੀ ਮਦਦ ਕਰਨੀ ਬਣਦੀ ਹੈ | ਇਸ ਮੌਕੇ ਬੂਟਾ ਸਿੰਘ, ਤਰਸੇਮ ਸਿੰਘ, ਹਾਕਮ ਸਿੰਘ ਫੌਜੀ, ਮੇਜ਼ਰ ਸਿੰਘ, ਕੇਵਲ ਸਿੰਘ, ਪੰਚ ਹਰਬੰਸ ਸਿੰਘ, ਕੋਲਮਪ੍ਰੀਤ ਸਿੰਘ, ਗੁਰਨੂਰ, ਦਰਬਾਰਾ ਸਿੰਘ, ਗਿੰਦਰ ਸਿੰਘ, ਡਾ. ਗੁਰਮੇਲ ਸਿੰਘ, ਲਾਲ ਸਿੰਘ, ਮੇਜ਼ਰ ਸਿੰਘ, ਕਿ੍ਸ਼ਨ ਸਿੰਘ, ਸੁਖਵਿੰਦਰ ਸਿੰਘ, ਬਿੰਦਰ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਲੀਆਂ ਚੁੰਨੀਆਂ ਲੈ ਕੇ ਦਲਿਤ ਅÏਰਤਾਂ ਵਲੋਂ ਝੂਠੇ ਕੇਸ ਵਿਰੁੱਧ ਐੱਸ.ਐੱਸ.ਪੀ. ਦਫ਼ਤਰ ਅੱਗੇ ਰੋਸ ਮੁਜ਼ਾਹਰਾ ਅਗਲੀ ਖ਼ਬਰ ਕਾਕਾ ਰਣਦੀਪ ਸਿੰਘ ਨੇ ਖੋਖ ਪਰਿਵਾਰ ਨਾਲ ਖੁਸ਼ੀ ਕੀਤੀ ਸਾਂਝੀ
Ad Position 24