ਨਾਭਾ, 5 ਫਰਵਰੀ (ਕਰਮਜੀਤ ਸਿੰਘ)-ਸਾਬਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਦਸੌਂਦ ਸਿੰਘ ਸਾਬਕਾ ਸਰਪੰਚ ਦੇ ਪੋਤੇ ਅਵਤਾਰ ਸਿੰਘ ਸਾਬਕਾ ਸਰਪੰਚ ਅਤੇ ਅਮਰਿੰਦਰ ਸਿੰਘ ਸਰਪੰਚ ਦੇ ਭਰਾ ਬੇਅੰਤ ਸਿੰਘ ਦੇ ਵਿਆਹ ਦੀ ਮੁਬਾਰਕਬਾਦ ਦਿੱਤੀ ਅਤੇ ਖੁਸ਼ੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਇਹ ਪਰਿਵਾਰ ਹਮੇਸ਼ਾ ਹੀ ਕਾਂਗਰਸ ਪਾਰਟੀ ਦਾ ਵਫਾਦਾਰ ਰਿਹਾ ਹੈ | ਉਨ੍ਹਾਂ ਪਰਿਵਾਰ ਦੇ ਮੁਖੀ ਦਸੌਂਦ ਸਿੰਘ ਦਾ ਹਾਲ ਚਾਲ ਵੀ ਜਾਣਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮ ਸਿੰਘ, ਚਰਨ ਸਿੰਘ ਪ੍ਰਧਾਨ ਬਿਰੜਵਾਲ ਸੋਸਾਇਟੀ, ਸੁਰਜੀਤ ਸਿੰਘ, ਭਗਵੰਤ ਸਿੰਘ, ਮਾਸਟਰ ਜਸਕਰਨ ਸਿੰਘ ਆਦਿ ਹਾਜ਼ਰ ਸਨ |