ਰਾਏਕੋਟ, 22 ਫਰਵਰੀ (ਸੁਸ਼ੀਲ)-ਸਥਾਨਕ ਬਰਨਾਲਾ ਚੌਂਕ ਨਜ਼ਦੀਕ ਸਥਿਤ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ | ਇਸ ਮੌਕੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਸਮਾਜਸੇਵੀ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲੇ, ਭੀਮ ਸੈਨ ਬਾਂਸਲ ਲੁਧਿਆਣਾ, ਰਮਨ ਗੋਇਲ ਰਿਲਾਇੰਸ ਪੰਪ ਵਾਲੇ, ਸਾਹਿਲ ਬਾਂਸਲ, ਜਗਦੀਸ਼ ਲਾਲ ਜੈਨ ਅਤੇ ਭੂਸ਼ਣ ਅੱਗਰਵਾਲ ਹਾਜ਼ਰ ਹੋਏ ਅਤੇ ਨਵ-ਵਿਆਹੇ ਜੋੜਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਆਸ਼ਰਮ ਕਮੇਟੀ ਮੈਂਬਰ ਸਵਰਨ ਸਿੰਘ ਨੇ ਕਿਹਾ ਕਿ ਭਾਈ ਗੁਰਦਾਸ ਸਿੰਘ ਵਲੋਂ ਸ਼ੁਰੂ ਕੀਤੀ ਗਈ ਸਮਾਜਸੇਵੀ ਕਾਰਜਾਂ ਲੜੀ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਪਿਛਲੇ ਲੰਬੇ ਸਮੇ ਤੋਂ ਪੂਰੀ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਨ | ਆਸ਼ਰਮ ਦੀ ਸੰਚਾਲਿਕਾ ਮੈਡਮ ਰਵੀ ਦੇਵਗਨ ਨੇ ਕਿਹਾ ਕਿ ਆਸ਼ਰਮ ਵਲੋਂ ਬਿਨਾਂ ਕਿਸੇ ਮਜ਼ਹਬ, ਜਾਤ-ਪਾਤ ਤੋਂ ਉੱਠ ਕੇ ਇਨਸਾਨੀਅਤ ਦੀ ਸੇਵਾ ਕੀਤੀ ਜਾ ਰਹੀ ਹੈ | ਨਵ-ਵਿਆਹੇ ਜੋੜਿਆ ਨੂੰ ਪੇਟੀ, ਬੈਡ ਅਤੇ ਰੋਜ਼ਾਨਾ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਾਮਾਨ ਵੀ ਤੋਹਫ਼ੇ ਵਜੋਂ ਦਿੱਤਾ ਗਿਆ | ਸਮਾਗਮ ਦੇ ਅਖੀਰ ਵਿਚ ਆਸ਼ਰਮ ਦੀ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਹਰਜੀਤ ਕੌਰ ਵੱਲੋ ਇਸ ਨੇਕ ਕਾਰਜ ਵਿੱਚ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਦੋਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਵਰਨ ਸਿੰਘ, ਗੁਲਜਾਰ ਸਿੰਘ, ਹਰਪਿੰਦਰ ਸਿੰਘ ਢਿੱਲੋਂ, ਡਾ. ਨਰੇਸ਼ ਗੋਇਲ, ਜਸਬੀਰ ਸਿੰਘ ਬੱਸੀਆਂ, ਸੁਖਵੀਰ ਸਿੰਘ ਟੀ ਵੀ ਕਲਾਕਾਰ, ਰਾਗੀ ਭਾਈ ਗੁਰਵਿੰਦਰ ਸਿੰਘ, ਸ਼ਰਨਜੀਤ ਕੌਰ, ਡਾ. ਪ੍ਰੀਤੀ ਕੌੜਾ, ਗਗਨਦੀਪ ਸਿੰਘ, ਪ੍ਰਦੁਮਣ ਸਿੰਘ, ਮੁਕੇਸ਼ ਕੁਮਾਰ, ਗੁਰਮੀਤ ਸਿੰਘ, ਸੰਦੀਪ ਸ਼ਰਮਾ, ਬਿਕਰਮਜੀਤ ਬਾਂਸਲ, ਕੇ.ਕੇ. ਸ਼ਰਮਾ, ਮੇਵਾ ਸਿੰਘ, ਮਹਿੰਦਰ ਸਿੰਘ, ਸੱਜਣ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ |