30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ 73ਵਾਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਅਪ੍ਰੇਸ਼ਨ ਕੈਂਪ

Ad Position 21
No active advertisement
ਅਜੀਤ ਡੈਸਕ 23-02-2026
ਜਗਰਾਉਂ, 22 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)- ਲੋਕ ਸੇਵਾ ਸੁਸਾਇਟੀ ਰਜਿਸਟਰ ਜਗਰਾਉਂ ਵਲੋਂ ਸਵਰਗਵਾਸੀ ਕਸ਼ਮੀਰੀ ਲਾਲ ਚਾਵਲਾ ਦੀ 24ਵੀਂ ਬਰਸੀ ਨੂੰ ਸਮਰਪਿਤ 73ਵਾਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਨੇੜੇ ਡੀ.ਏ.ਵੀ ਕਾਲਜ ਜਗਰਾਉਂ ਵਿਖੇ ਲਗਾਇਆ ਗਿਆ | ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾਕਟਰ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਚਾਵਲਾ ਪਰਿਵਾਰ ਦੇ ਸਹਿਯੋਗ ਨਾਲ ਉਨ੍ਹਾਂ ਦੇ ਪਿਤਾ ਸਵਰਗਵਾਸੀ ਕਸ਼ਮੀਰੀ ਲਾਲ ਚਾਵਲਾ ਦੀ ਯਾਦ ਵਿਚ ਕੈਂਪ ਦਾ ਉਦਘਾਟਨ ਗੁਰਵਿੰਦਰ ਚਾਵਲਾ, ਰਵਿੰਦਰ ਚਾਵਲਾ ਤੇ ਅਸ਼ੋਕ ਚਾਵਲਾ ਵਲੋਂ ਕਰਦਿਆਂ ਕੀਤੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਹਰ ਸਾਲ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਸੋਸਾਇਟੀ ਨਾਲ ਮਿਲ ਕੇ ਕੈਂਪ ਲਗਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਡਾਕਟਰਾਂ ਦੀ ਟੀਮ ਵਲੋਂ 156 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ 52 ਮਰੀਜ਼ਾਂ ਦੀ ਚੋਣ ਕੀਤੀ | ਜਿਨ੍ਹਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ | ਕੈਂਪ ਵਿਚ ਮਰੀਜ਼ਾਂ ਦੇ ਸ਼ੂਗਰ ਟੈੱਸਟ ਵੀ ਮੁਫ਼ਤ ਕੀਤੇ ਗਏ | ਇਸ ਮੌਕੇ ਬਬਿਤਾ ਚਾਵਲਾ, ਸੁਖਜਿੰਦਰ ਸਿੰਘ ਢਿੱਲੋਂ, ਕੰਵਲ ਕੱਕੜ ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ, ਪੀ.ਆਰ.ਓ. ਸੁਖਦੇਵ ਗਰਗ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਕਪਿਲ ਸ਼ਰਮਾ, ਅਨਿਲ ਮਲਹੋਤਰਾ, ਸਤੀਸ਼ ਕਟਾਰੀਆ, ਲਾਕੇਸ਼ ਟੰਡਨ, ਜਸਵੰਤ ਸਿੰਘ, ਆਰ.ਕੇ. ਗੋਇਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਮਿੱਡਟਾਊਨ-3070 ਰਾਏਕੋਟ ਵਲੋਂ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸਕੂਲ ਬੱਸੀਆਂ ਵਿਖੇ ਸਮਾਰਟ ਕਲਾਸ ਰੂਮ ਸਥਾਪ... ਅਗਲੀ ਖ਼ਬਰ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਵਲੋਂ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ
Ad Position 24