30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਰੋਟਰੀ ਕਲੱਬ ਮਿੱਡਟਾਊਨ-3070 ਰਾਏਕੋਟ ਵਲੋਂ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸਕੂਲ ਬੱਸੀਆਂ ਵਿਖੇ ਸਮਾਰਟ ਕਲਾਸ ਰੂਮ ਸਥਾਪਿਤ • 1 ਲੱਖ 10 ਹਜ਼ਾਰ ਦੀ ਕੀਮਤ ਦੇ ਪ੍ਰੋਜੈਕਟਰ, ਕੰਪਿਊਟਰ ਅਤੇ ਬਾਕੀ ਸਭ ਲੋੜੀਂਦਾ ਸਾਮਾਨ ਦਾਨ ਦਿੱਤਾ

Ad Position 21
No active advertisement
ਅਜੀਤ ਡੈਸਕ 23-02-2026
ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਰੋਟਰੀ ਕਲੱਬ ਰਾਏਕੋਟ (ਮਿੱਡਟਾਊਨ-3070) ਵੱਲੋਂ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿਖੇ ਸਮਾਰਟ ਕਲਾਸ ਰੂਮ ਸਥਾਪਿਤ ਕਰਨ ਲਈ ਪ੍ਰੋਜੈਕਟਰ, ਕੰਪਿਊਟਰ ਅਤੇ ਬਾਕੀ ਸਭ ਲੋੜੀਂਦਾ ਸਾਮਾਨ ਦਾਨ ਵਜੋਂ ਦਿੱਤਾ ਗਿਆ, ਜਿਸ ਦੀ ਕੀਮਤ ਲਗਭਗ 1 ਲੱਖ 10 ਹਜ਼ਾਰ ਰੁਪਏ ਬਣਦੀ ਹੈ | ਇਹ ਨੇਕ ਕਾਰਜ ਰੋਟਰੀ ਕਲੱਬ ਰਾਏਕੋਟ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਚੇਅਰਮੈਨ ਅਤਰ ਸਿੰਘ ਚੱਢਾ ਦੇ ਅਣਥੱਕ ਯਤਨਾਂ ਦੀ ਦੇਣ ਹੈ | ਪਹਿਲਾਂ ਵੀ ਰੋਟਰੀ ਕਲੱਬ ਵਲੋਂ ਸਮੇਂ-ਸਮੇਂ 'ਤੇ ਸਕੂਲ ਦੀ ਹਰ ਪੱਖੋਂ ਮੱਦਦ ਕੀਤੀ ਜਾਂਦੀ ਰਹੀ ਹੈ | ਇਸ ਮੌਕੇ ਪਿ੍ੰਸੀਪਲ ਗੁਰਦੀਪ ਸਿੰਘ ਵਲੋਂ ਰੋਟਰੀ ਕਲੱਬ ਰਾਏਕੋਟ ਦੇ ਪ੍ਰਧਾਨ ਇੰਦਰਜੀਤ ਸਿੰਘ ਤਲਵੰਡੀ, ਤਲਵਿੰਦਰ ਸਿੰਘ ਜੱਸਲ, ਹਰਮਿੰਦਰ ਸਿੰਘ ਰਾਣਾ ਛੱਜਾਵਾਲ, ਬਲਵਿੰਦਰ ਸਿੰਘ ਸਮੇਤ ਹੋਰਨਾਂ ਅਹੁਦੇਦਾਰਾਂ ਦਾ ਸਹਿਯੋਗ ਦੇਣ 'ਤੇ ਕੋਟਿਨ-ਕੋਟਿ ਧੰਨਵਾਦ ਕੀਤਾ | ਉਨ੍ਹਾਂ ਅੱਗੇ ਲਈ ਵੀ ਕਲੱਬ ਤੋਂ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦੀ ਆਸ ਪ੍ਰਗਟਾਈ | ਇਸ ਮੌਕੇ ਨਵਨੀਤ ਕੌਰ ਲੈਕਚਰਾਰ ਕੈਮਿਸਟਰੀ, ਕੁਲਵਿੰਦਰ ਕੌਰ ਲੈਕਚਰਾਰ ਪੰਜਾਬੀ, ਪਰਮਿੰਦਰ ਕੌਰ ਲੈਕਚਰਾਰ ਹਿਸਟਰੀ, ਸੰਦੀਪ ਕੌਰ ਪੰਜਾਬੀ ਮਿਸਟ੍ਰੈੱਸ, ਰਮਨੀਕ ਕੌਰ ਮੈਥ ਮਿਸਟ੍ਰੈੱਸ, ਬਲਵਿੰਦਰ ਕੌਰ ਐਸ.ਐਸ ਮਿਸਟ੍ਰੈੱਸ, ਕਿਰਨਦੀਪ ਕੌਰ ਕੰਪਿਊਟਰ ਮਿਸਟ੍ਰੈੱਸ, ਮਨਜੀਤ ਕੌਰ ਪੰਜਾਬੀ ਮਿਸਟ੍ਰੈੱਸ, ਗੁਰਸ਼ਰਨਜੀਤ ਕੌਰ ਅੰਗਰੇਜ਼ੀ ਮਿਸਟ੍ਰੈੱਸ, ਮਨਜੀਤ ਸਿੰਘ ਸਾਇੰਸ ਮਾਸਟਰ, ਬੇਅੰਤ ਸਿੰਘ ਅੰਗਰੇਜ਼ੀ ਮਾਸਟਰ, ਹਰਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ, ਗੁਰਮੰਤਰਪਾਲ ਕੌਰ ਮੈਥ ਮਿਸਟ੍ਰੈੱਸ, ਸੀਮਾ ਰਾਣੀ ਹਿੰਦੀ ਮਿਸਟ੍ਰੈੱਸ, ਜਗਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ, ਅਮਰੀਕ ਸਿੰਘ ਡੀਪੀਈ, ਮੀਨੂੰ ਸ਼ਰਮਾ ਕੰਪਿਊਟਰ ਫੈਕਲਟੀ, ਬੌਬੀ ਥਿੰਦ ਲਾਇਬ੍ਰੇਰੀਅਨ, ਨਵਨੀਤ ਕੁਮਾਰ ਆਈ.ਟੀ ਟੀਚਰ), ਜਸਵੰਤ ਸਿੰਘ ਸਕਿਉਰਟੀ ਟੀਚਰ, ਹਰਪ੍ਰੀਤ ਸਿੰਘ ਕਲਰਕ, ਗੁਰਮੀਤ ਸਿੰਘ ਐੱਸ.ਐੱਲ.ਏ, ਜਤਿੰਦਰ ਸਿੰਘ ਲਾਇਬ੍ਰੇਰੀ ਰਿਸਟੋਰਰ, ਜਸਪਾਲ ਸਿੰਘ ਕੈਂਪਸ ਮੈਨੇਜਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਅਗਲੀ ਖ਼ਬਰ ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ 73ਵਾਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਅਪ੍ਰੇਸ਼ਨ ਕੈਂਪ
Ad Position 24