ਹਠੂਰ, 23 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਬੀਟਲ ਬਰੀਡਰ ਕਲੱਬ ਅਤੇ ਮਾਲਵਾ ਗੋਟ ਫਾਰਮ ਮਾਣੂੰਕੇ ਵਲੋਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਦੂਸਰੀ ਪਸ਼ੂ ਧਨ ਚੈਂਪੀਅਨਸ਼ਿਪ ਪਿੰਡ ਮਾਣੂੰਕੇ ਦੇ ਖੇਡ ਗਰਾਊਾਡ ਵਿਖੇ ਮੁੱਖ ਪ੍ਰਬੰਧਕ ਬਲਦੇਵ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਹਠੂਰ ਅਤੇ ਉੱਘੇ ਸਮਾਜ ਸੇਵੀ ਰਣਧੀਰ ਸਿੰਘ ਧੀਰਾ ਕੈਨੇਡਾ ਦੀ ਅਗਵਾਈ 'ਚ ਕਰਵਾਈ ਗਈ | ਇਸ ਚੈਂਪੀਅਨਸ਼ਿਪ 'ਚ ਬੀਟਲ ਨਸਲ ਦੀਆਂ ਬੱਕਰੀਆਂ ਦੇ ਨਾਲ-ਨਾਲ ਮੁਰ੍ਹਾ ਨਸਲ ਦੀਆਂ ਮੱਝਾਂ ਦੇ ਮੁਕਾਬਲੇ ਕਰਵਾਏ | ਪ੍ਰਧਾਨ ਬਲਦੇਵ ਸਿੰਘ ਸੰਧੂ ਅਤੇ ਰਣਧੀਰ ਸਿੰਘ ਧੀਰਾ ਕਨੇਡਾ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੀਰੀਆਂ ਝੋਟੀਆਂ ਦੇ ਮੁਕਾਬਲੇ ਵਿਚੋਂ ਪਿੰਡ ਅਖੰਡ ਜੀਂਦ ਹਰਿਆਣਾ ਦੇ ਲਲਿਤ ਦੀ ਝੋਟੀ ਪਹਿਲੇ ਸਥਾਨ 'ਤੇ ਰਹੀ | ਪਿੰਡ ਸੰਤਪੁਰਾ ਬਰਨਾਲਾ ਦੇ ਕੌਰ ਸਿੰਘ ਦੀ ਝੋਟੀ ਦੂਜੇ ਅਤੇ ਅਸਲਮ ਖਾਨ ਪਿੰਡ ਬਹੇੜ ਫਤਿਹਗੜ੍ਹ ਸਾਹਿਬ ਦੀ ਝੋਟੀ ਤੀਜੇ ਸਥਾਨ ਤੇ ਰਹੀ | ਇਸੇ ਤਰ੍ਹਾਂ ਦੋ ਦੰਦ ਝੋਟੀਆਂ ਦੇ ਮੁਕਾਬਲੇ 'ਚੋਂ ਹਰਜਿੰਦਰ ਸਿੰਘ ਲੰਗੇਆਣਾ ਨਵਾਂ ਪਹਿਲੇ, ਸੋਹਣਜੀਤ ਸਿੰਘ ਬੰਗੀ ਰੁਲਦੂ ਦੂਜੇ ਅਤੇ ਦੀਪਕ ਗਧਾਣਾ ਦੀ ਝੋਟੀ ਤੀਜੇ ਸਥਾਨ 'ਤੇ ਰਹੀ | ਮਿਲਕ ਬਿਊਟੀ ਮੱਝਾਂ ਦੇ ਮੁਕਾਬਲੇ 'ਚੋਂ ਅਸਲਮ ਖਾਨ ਦੀਆਂ ਦੋ ਮੱਝਾਂ ਨੇ ਪਹਿਲਾ ਤੇ ਦੂਜਾ ਸਥਾਨ ਲਿਆ ਜਦਕਿ ਅਵਤਾਰ ਸਿੰਘ ਛੀਨੀਵਾਲ ਕਲਾਂ ਦੀ ਮੱਝ ਨੇ ਤੀਜਾ ਸਥਾਨ ਲਿਆ | ਇਸੇ ਤਰ੍ਹਾਂ ਅੱਠ ਦੰਦ ਬੱਕਰੀਆਂ ਦੇ ਮੁਕਾਬਲੇ 'ਚੋਂ ਬਬਲੀ ਸਿੰਘ ਪਿੰਡ ਚੱਕ ਫਤਿਹ ਸਿੰਘ ਦੀਆਂ ਦੋ ਬੱਕਰੀਆਂ ਨੇ ਪਹਿਲਾ ਤੇ ਦੂਜਾ ਸਥਾਨ ਲਿਆ ਅਤੇ ਗੁਰਤੇਜ ਸਿੰਘ ਨਾਥਪੁਰਾ ਨੇ ਤੀਜਾ ਸਥਾਨ ਹਾਸਿਲ ਕੀਤਾ | ਅੱਠ ਦੰਦ ਬੱਕਰਾ ਮੁਕਾਬਲੇ ਚੋਂ ਮਿੰਟੂ ਹਮੀਦੀ ਬਰਨਾਲਾ ਪਹਿਲੇ, ਕਾਲਾ ਸਰੌਦ ਦੂਜੇ ਅਤੇ ਅਮਨਦੀਪ ਸਿੰਘ ਤੀਜੇ ਸਥਾਨ ਤੇ ਰਹੇ | ਚਾਰ ਤੋਂ 6 ਦੰਦ ਬੱਕਰੇ ਮੁਕਾਬਲੇ 'ਚੋਂ ਗੁਰਪ੍ਰੀਤ ਸਿੰਘ ਭੋਤਨਾ, ਸਤਨਾਮ ਸਿੰਘ ਰਾਮਪੁਰਾ ਫੂਲ ਅਤੇ ਹਰਜਿੰਦਰ ਪਾਲ ਸਿੰਘ ਜਾਂਗਪੁਰ ਕਰਮਵਾਰ ਪਹਿਲੇ ਤਿੰਨ ਸਥਾਨਾਂ 'ਤੇ ਰਹੇ | ਚਾਰ ਤੋਂ ਛੇ ਦੰਦ ਬੱਕਰੀਆਂ 'ਚੋਂ ਬੱਬੂ ਸਿੰਘ ਕੋਟਲਾ ਮੇਹਰ ਸਿੰਘ ਪਹਿਲੇ, ਪਰਮਿੰਦਰ ਸਿੰਘ ਘੋਲੀਆ ਦੂਜੇ, ਸੀਰਾ ਖਾਨ ਬਖਤਗੜ ਤੀਜੇ ਸਥਾਨ 'ਤੇ ਰਹੇ | ਦੋ ਦੰਦ ਪੱਠਾ ਮੁਕਾਬਲੇ 'ਚੋਂ ਅਮਨਦੀਪ ਸਿੰਘ ਅਬੋਹਰ ਪਹਿਲੇ, ਬੱਬੂ ਕੋਟਲਾ ਮੇਹਰ ਸਿੰਘ ਦੂਜੇ, ਮਹਿੰਦਰ ਸਿੰਘ ਡਾਲਾ ਤੀਜੇ ਸਥਾਨ 'ਤੇ ਰਹੇ | ਦੋ ਦੰਦ ਪਠੋਰੇ ਮੁਕਾਬਲੇ 'ਚੋਂ ਕੈਪਟਨ ਨਾਜਰ ਸਿੰਘ ਲੇਲੇਵਾਲ ਪਹਿਲੇ, ਯਾਕੂਬ ਮੁਹੰਮਦ ਸਵਾਜਪੁਰਾ ਦੂਜੇ, ਮਹਿੰਦਰ ਸਿੰਘ ਮੰਡਿਆਣੀ ਤੀਜੇ ਸਥਾਨ 'ਤੇ ਰਹੇ | ਭੇਡਾਂ ਦੇ ਮੁਕਾਬਲੇ 'ਚੋਂ ਦਰਸ਼ਨ ਸਿੰਘ ਲੱਖਾ ਪਹਿਲੇ, ਗੁਰਦਾਸ ਸਿੰਘ ਚੋਅ ਦੂਜਾ, ਲਾਲ ਸਿੰਘ ਮੰਡਿਆਣੀ ਤੀਜੇ ਸਥਾਨ 'ਤੇ ਰਹੇ ਅਤੇ ਭੇਡੂ ਮੁਕਾਬਲੇ ਵਿਚੋਂ ਸੁਖਦੇਵ ਸਿੰਘ ਗੰਗੋਹਰ ਪਹਿਲੇ, ਗੁਰਮੀਤ ਸਿੰਘ ਨੱਥੋਵਾਲ ਦੂਜੇ, ਗੌਰੀ ਰਾਏਸਰ ਤੀਜੇ ਸਥਾਨ 'ਤੇ ਰਹੇ | ਇਹਨਾਂ ਜੇਤੂ ਪਸ਼ੂ ਪਾਲਕਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅੱਜ ਜਦੋਂ ਲੋਕ ਆਪਣੇ ਘਰਾਂ 'ਚੋਂ ਪਸ਼ੂ ਪਾਲਣ ਤੋਂ ਦੂਰ ਹੁੰਦੇ ਜਾ ਰਹੇ ਹਨ | ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਪੁੱਜੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਸਰਲੀਨ ਕੌਰ ਖ਼ਾਲਸਾ ਨੇ ਵੀ ਪ੍ਰਬੰਧਕਾਂ ਨੂੰ ਇਸ ਉਪਰਾਲੇ ਲਈ ਵਧਾਈਆਂ ਦਿੱਤੀਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡਾਕਟਰ ਰਵਿੰਦਰ ਸਿੰਘ ਗਰੇਵਾਲ ਡਾਇਰੈਕਟਰ ਪਸਾਰ ਸਿੱਖਿਆ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਯੂਨੀਵਰਸਿਟੀ ਲੁਧਿਆਣਾ ਨੇ ਵੀ ਸੰਬੋਧਨ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਇਸ ਪਿੰਡ ਨੂੰ ਵਧੀਆ ਨਸਲ ਦੇ ਪਸ਼ੂ ਪੈਦਾ ਕਰਨ ਲਈ ਪੱਕੇ ਤੌਰ 'ਤੇ ਅਪਣਾ ਲਿਆ ਹੈ | ਮੁੱਖ ਪ੍ਰਬੰਧਕ ਬਲਦੇਵ ਸਿੰਘ ਸੰਧੂ ਅਤੇ ਰਣਧੀਰ ਸਿੰਘ ਧੀਰਾਂ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਤੇ ਇਸ ਧੰਨਵਾਦ ਕੀਤਾ | ਇਸ ਮੌਕੇ ਪਰਮਿੰਦਰ ਸਿੰਘ ਭਾਂਬੜ ਮੈਂਬਰ ਬਲਾਕ ਸੰਮਤੀ, ਸਰਪੰਚ ਹਰਪ੍ਰੀਤ ਸਿੰਘ ਹੈਪੀ, ਬਲਵਿੰਦਰ ਸਿੰਘ ਤੁੰਗਾਵਾਲੀ, ਪੰਮਾ ਸਿੰਘ ਸੈਦੋਕੇ, ਪਿੰਦਰ ਸਿੰਘ ਟਰੱਕ ਯੂਨੀਅਨ, ਮੁਨਸ਼ੀ ਗੁਰਪ੍ਰੀਤ ਸਿੰਘ, ਕਰਨ ਸਿੰਘ ਘੁਮਾਣ, ਡਾਕਟਰ ਮਨਦੀਪ ਸਿੰਘਲਾ, ਡਾਕਟਰ ਅਰੁਣਵੀਰ, ਪਰਮਿੰਦਰ ਸਿੰਘ, ਦੀਪਾ ਸਿੰਘ, ਗਾਇਕ ਸੰਧੂ ਮੇਜਰ, ਕਾਕਾ ਸਿੰਘ ਆਸਟਰੇਲੀਆ, ਕੁਲਵਿੰਦਰ ਸਿੰਘ, ਲੱਭੂ ਸਿੰਘ, ਜਗਤਾਰ ਸਿੰਘ, ਗੋਬਿੰਦ ਸਿੰਘ, ਸਵਰਨ ਸਿੰਘ, ਅਵਤਾਰ ਸਿੰਘ ਇੰਗਲੈਂਡ, ਸੋਨੀ ਸਿੰਘ, ਚਮਕੌਰ ਸਿੰਘ, ਭੁਪਿੰਦਰਪਾਲ ਸਿੰਘ, ਅੰਮਿ੍ਤਪਾਲ ਸਿੰਘ, ਸਾਧੂ ਸਿੰਘ ਸਾਬਕਾ ਸਰਪੰਚ, ਭਜਨ ਸਿੰਘ ਕੈਨੇਡਾ, ਹਰਤੇਜ ਸਿੰਘ ਕਾਲਾ ਸਰੋਤ, ਲਵਪ੍ਰੀਤ ਸਿੰਘ, ਕਾਲਾ ਗੋਸਲ, ਜਸਕਰਨ ਸਿੰਘ ਆਦਿ ਹਾਜ਼ਰ ਸਨ |