26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਲੀਗਲ ਡਿਫੈਂਸ ਕੌਂਸਲ ਦੇ ਵਿਰੋਧ 'ਚ ਬਟਾਲਾ ਦੇ ਵਕੀਲਾਂ ਵਲੋਂ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 24-02-2026
ਬਟਾਲਾ, 23 ਫਰਵਰੀ (ਹਰਦੇਵ ਸਿੰਘ ਸੰਧੂ)-ਬਾਰ ਐਸ਼ੋਸਿਏਸਨ ਬਟਾਲਾ ਦੇ ਵਕੀਲਾਂ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਦੇ ਵਿਰੋਧ 'ਚ ਆਪਣਾ ਅਦਾਲਤੀ ਕੰਮਕਾਜ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਬਾਰੇ ਬਾਰ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਸਮੂਹ ਬਾਰ ਐਸ਼ੋਸੀਏਸਨਾਂ ਵਲੋਂ ਜੁਆਇੰਟ ਐਕਸ਼ਨ ਕਮੇਟੀ, ਸਮੂਹ ਬਾਰ ਐਸ਼ੋਸੀਏਸ਼ਨ ਪੰਜਾਬ ਦੇ ਬੈਨਰ ਹੇਠ ਸੂਬਾ ਪੱਧਰੀ ਹੜ੍ਹਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਹੜ੍ਹਤਾਲ 27 ਫਰਵਰੀ ਤੱਕ ਜਾਰੀ ਰਹੇਗੀ ਤੇ ਅਦਾਲਤੀ ਕੰਮਕਾਜ ਬੰਦ ਰੱਖਿਆ ਜਾਵੇਗਾ | ਇਸ ਹੜਤਾਲ ਦਾ ਮੁੱਖ ਕਾਰਨ ਮੁਫ਼ਤ ਕਾਨੂੰਨੀ ਸਹਾਇਤਾ ਅਧੀਨ ਪੰਜਾਬ ਤੇ ਭਾਰਤ ਪੱਧਰ 'ਤੇ ਨਿਯੁਕਤ ਕੀਤੇ ਗਏ ਲੀਗਲ ਏਡ ਡਿਫੈਂਸ ਕੌਸਲ ਹਨ, ਜਿਨ੍ਹਾਂ ਦੀ ਨਿਯੁਕਤੀ ਨੈਸ਼ਨਲ ਲੀਗਲ ਸਰਵਿਸ ਅਥਾਰਟੀ (ਨਾਲਸਾ) ਰਾਹੀਂ ਕੀਤੀ ਗਈ ਹੈ | ਵਕੀਲ ਭਾਈਚਾਰੇ ਵਲੋਂ ਦੋਸ਼ ਹੈ ਕਿ ਇਸ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਪ੍ਰਧਾਨ ਰੰਧਾਵਾ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਵਕੀਲ ਭਾਈਚਾਰੇ ਦੇ ਰੋਜ਼ਗਾਰ 'ਤੇ ਅਸਰ ਪਿਆ ਹੈ, ਸਗੋਂ ਉਨ੍ਹਾਂ ਦੇ ਸਨਮਾਨ ਨੂੰ ਵੀ ਠੇਸ ਪਹੁੰਚੀ ਹੈ | ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਵਕੀਲ ਭਾਈਚਾਰਾ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਵੇਗਾ | ਇਸ ਮੌਕੇ ਸਾਬਕਾ ਪ੍ਰਧਾਨ ਰਘਬੀਰ ਸਿੰਘ ਬਾਜਵਾ, ਬਿਕਰਮਜੀਤ ਸਿੰਘ ਕਰਵਾਲੀਆਂ, ਰਵਿੰਦਰ ਸਿੰਘ ਢਿੱਲੋਂ, ਐਚ.ਐਸ. ਮਾਂਗਟ, ਤਰਸੇਮ ਸਿੰਘ ਲਾਲੀ, ਮਨਜੀਤ ਸਿੰਘ, ਬਲਦੇਵ ਸਿੰਘ, ਸ਼ਰਨਜੀਤ ਸਿੰਘ ਬੇਦੀ, ਪਰਮੀਤ ਸਿੰਘ ਬੇਦੀ, ਰੋਹਿਤ ਰਾਣਾ, ਬਿਕਰਮਜੀਤ ਸਿੰਘ ਸਿੰਬਲ, ਪਾਰਸ ਭਗਤ, ਐਸ.ਐਸ. ਚਾਹਲ, ਸੁਖਵਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਮੱਲ੍ਹੀ, ਅਮਨਦੀਪ ਸਿੰਘ ਉਦੋਕੇ, ਸਤਿੰਦਰਪਾਲ ਸਿੰਘ ਕਾਹਲੋਂ, ਦਲਵਿੰਦਰਜੀਤ ਸਿੰਘ ਖੈਹਿਰਾ, ਰਾਜੇਯ ਮਹੰਤ, ਸੁਦੇਸ਼ ਗੁਪਤਾ, ਪਰੁਣ ਭਾਗੋਵਾਲੀਆ, ਦਿਲਬਾਗ ਸਿੰਘ, ਰਾਜੇਸ਼ ਸ਼ੇਰਗਿੱਲ, ਸੁਦੇਸ਼ ਭਾਟੀਆਂ, ਆਸ਼ੂਤੋਸ਼ ਮਹੰਤ, ਹਰੀਸ਼ ਕੁਮਾਰ, ਦਰਸ਼ਨ ਸਿੰਘ ਬਾਜਵਾ, ਵਰੁਣ ਅਗਰਵਾਲ, ਰਾਜੇਸ਼ ਸਾਰੰਗਲ, ਅਵਤਾਰ ਸਿੋਂਘ ਅਬਰੋਲ, ਜਤਿੰਦਰ ਸਿੰਘ ਮਾਨਾ, ਪ੍ਰਵੇਜਇੰਦਰ ਸਿੰਘ ਪਰਮਾਰ, ਵਿਕਾਸ਼ ਅਗਨੀਹੋਤਰੀ, ਦੀਪਕ ਸ਼ਰਮਾ, ਗੌਰਵ ਚੋਪੜਾ, ਪ੍ਰਵੀਨ ਭੱਟੀ, ਮੈਡਮ ਲਵਲੀ, ਕੈਥਲੀਨ ਖੋਖਰ, ਸੁਨੇਹਾ ਸ਼ਰਮਾ, ਸਰਬਜੀਤ ਕੌਰ, ਬਲਵਿੰਦਰਜੀਤ ਕੌਰ, ਨਵਜੋਤ ਕੌਰ, ਮੈਨਸੀ, ਬਿੰਦੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਣੂੰਕੇ 'ਚ ਹੋਈ ਦੂਜੀ ਪਸ਼ੂਧਨ ਚੈਂਪੀਅਨਸ਼ਿਪ 'ਚ ਪਸ਼ੂ ਪਾਲਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਪਿੰਡ ਦੁਨੀਆਂ ਸੰਧੂ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ
Ad Position 24