26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਵਿਦਿਆਰਥੀ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅ੍ਰੰਮਿਤਸਰ ਵਿਖੇ ਸਨਮਾਨਿਤ

Ad Position 21
No active advertisement
ਅਜੀਤ ਡੈਸਕ 24-02-2026
ਰਾਏਕੋਟ, 23 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਧਾਰਮਿਕ ਖੇਤਰ 'ਚ ਵੱਡੀ ਉਪਲੱਬਧੀ ਹਾਸਲ ਕੀਤੀ | ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਪੰਜਾਬ ਪੱਧਰੀ ਧਾਰਮਿਕ ਪ੍ਰੀਖਿਆ ਕਰਵਾਈ ਗਈ | ਜਿਸ ਵਿਚ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ 15 ਵਿਦਿਆਰਥੀਆਂ ਨੇ ਵੱਖ-ਵੱਖ ਸਥਾਨ ਪ੍ਰਾਪਤ ਕੀਤੇ ਅਤੇ ਇਨਾਮ ਵਜੋਂ ਸਮਾਰਟ ਘੜੀਆਂ, ਇਲੈਕਟਿ੍ਕ ਕੈਟਲ ਅਤੇ ਟਰਾਫ਼ੀਆਂ ਪ੍ਰਾਪਤ ਕੀਤੀਆਂ | ਜੇਤੂ ਵਿਦਿਆਰਥੀਆਂ ਵਿਚ ਰਣਵੀਰ ਸਿੰਘ ਭੈਣੀ ਬੜਿੰਗਾਂ, ਖੁਸ਼ਨੂਰ ਕੌਰ ਬੱਸੀਆਂ, ਅਮਨਪ੍ਰੀਤ ਕੌਰ ਸਹਿਬਾਜ਼ਪੁਰਾ, ਰਹਿਮਤ ਕੌਰ ਬਿੰਜਲ, ਕਰਨਦੀਪ ਸਿੰਘ ਬੁਰਜ ਨਕਲੀਆਂ, ਹਰਲੀਨ ਕੌਰ ਬੱਸੀਆਂ, ਦਮਨਪ੍ਰੀਤ ਕੌਰ ਜੱਟਪੁਰਾ, ਕਹਿਨੂਰ ਕੌਰ ਕਮਾਲਪੁਰਾ, ਗੁਰਸ਼ਾਂਝ ਕੌਰ ਬੁਰਜ ਹਰੀ ਸਿੰਘ, ਹਰਪ੍ਰੀਤ ਕੌਰ ਧੂਰਕੋਟ, ਦਿਲਮਨਪ੍ਰੀਤ ਕੌਰ ਕਾਲਸਾਂ, ਗੁਰਨੂਰ ਕੌਰ ਬੱਸੀਆਂ ਅਤੇ ਏਕਮਜੋਤ ਕੌਰ ਜਲਾਲਦੀਵਾਲ ਸ਼ਾਮਿਲ ਸਨ | ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਸਕੂਲ ਦੇ ਧਾਰਮਿਕ ਅਧਿਆਪਕਾਂ ਨੂੰ ਇਸ ਉਪਲੱਬਧੀ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ, ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ, ਵੀਰਾਂ ਬਾਲੀ ਕੌੜਾ, ਮੈਡਮ ਮਨਪ੍ਰੀਤ ਕੌਰ, ਪਰਮਿੰਦਰ ਕੌਰ, ਜਗਰੂਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਪੁਰਾਤਨ ਕੰਨਿਆ ਸਕੂਲ ਦੀ ਖ਼ਸਤਾ ਹਾਲਤ ਬਿਲਡਿੰਗ ਢਾਹੀ, ਨਵੀਂ ਦਾ ਅਜੇ ਕੋਈ ਅਤਾ-ਪਤਾ ਨਹੀਂ ਅਗਲੀ ਖ਼ਬਰ ਪੀ.ਐੱਮ. ਸ੍ਰੀ ਭਗਵਾਨ ਮਹਾਂਵੀਰ ਸ.ਸ.ਸ. ਸਕੂਲ ਰਾਏਕੋਟ ਵਲੋਂ ਵਿਦਿਆਰਥੀਆਂ ਦਾ 5 ਰੋਜ਼ਾ ਵਿੱਦਿਅਕ ਟੂਰ ਲਗਵਾਇਆ
Ad Position 24