ਸ਼ਹਿਰ ਦੇ ਪੁਰਾਤਨ ਕੰਨਿਆ ਸਕੂਲ ਦੀ ਖ਼ਸਤਾ ਹਾਲਤ ਬਿਲਡਿੰਗ ਢਾਹੀ, ਨਵੀਂ ਦਾ ਅਜੇ ਕੋਈ ਅਤਾ-ਪਤਾ ਨਹੀਂ
ਅਜੀਤ ਡੈਸਕ
24-02-2026
ਕੀ ਕਹਿਣਾ ਹੈ ਹਲਕਾ ਰਾਏਕੋਟ ਦੇ ਵਿਧਾਇਕ ਦਾ-
ਜਦੋਂ ਡਾ. ਦਵਾਰਕਾ ਨਾਥ ਸਕੂਲ ਦੀ ਨਵੀਂ ਇਮਾਰਤ ਬਣਾਉਣ ਬਾਰੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਸਕੂਲ ਦੀ ਇਮਾਰਤ ਨੂੰ ਜਲਦ ਤਿਆਰ ਕਰਵਾਉਣ ਲਈ ਸਿੱਖਿਆ ਮੰਤਰੀ ਤੇ ਵਿਭਾਗ ਕੋਲ ਮਾਮਲਾ ਉਠਾਇਆ ਜਾਵੇਗਾ ਤਾਂ ਜੋ ਲੜਕੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ |
ਕੀ ਕਹਿਣਾ ਹੈ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ-
ਜਦੋਂ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਡਿੰਪਲ ਮਦਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਰਾਏਕੋਟ ਸ਼ਹਿਰ ਦੇ ਨਾਨਕਸਰ ਠਾਠ ਰੋਡ 'ਤੇ ਪ੍ਰਾਇਮਰੀ ਬਲਾਕ ਵਿਚ ਇਸ ਸਕੂਲ਼ ਨੂੰ ਤਬਦੀਲ ਕੀਤੇ ਜਾਣ ਸੰਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਜਲਦੀ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ |