26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਜੀ.ਟੀ.ਬੀ-ਆਈ.ਐੱਮ.ਟੀ ਦਾਖਾ 'ਚ ਫਰੈਂਡਲੀ ਮੈਚ ਦੀ ਟਰਾਫ਼ੀ ਅਫਰੀਕੀ ਖਿਡਾਰੀਆਂ ਨੇ ਜਿੱਤੀ

Ad Position 21
No active advertisement
ਅਜੀਤ ਡੈਸਕ 24-02-2026
ਮੁੱਲਾਂਪੁਰ-ਦਾਖਾ, 23 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਉਚੇਰੀ ਪੜ੍ਹਾਈ ਲਈ ਪੇਂਡੂ-ਸ਼ਹਿਰੀ ਵਿਦਿਆਰਥੀਆਂ ਦਾ ਸੁਮੇਲ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਜੀ (ਜੀ.ਟੀ.ਬੀ-ਆਈ.ਐੱਮ.ਟੀ) ਦਾਖਾ ਹੁਣ ਅੰਤਰਰਾਸ਼ਟਰੀ ਸੰਸਥਾ ਵਜੋਂ ਉੱਭਰ ਰਿਹਾ, ਜਿਸ ਦੀ ਮਿਸਾਲ ਜੀ.ਟੀ.ਬੀ ਕਾਲਜ ਵਿਚ ਕਰੀਬ 10 ਦੇਸ਼ਾਂ ਦੇ ਵਿਦਿਆਰਥੀ ਇਕ ਛੱਤ ਹੇਠ ਬੈਠ ਕੇ ਪੜ੍ਹਾਈ, ਖੇਡਾਂ ਦੇ ਨਾਲ ਦੂਸਰੇ ਦੇਸ਼ ਦੀਆਂ ਭਾਸ਼ਾਵਾਂ ਸਮਝਣ ਵਿਚ ਵੀ ਵਿਸ਼ਵ ਵਿਆਪੀ ਦੋਸਤੀ ਪਾ ਰਹੇ ਹਨ | ਜੀ.ਟੀ.ਬੀ-ਆਈ.ਐੱਮ.ਟੀ ਦੇ ਖੇਡ ਸਮਾਰੋਹ ਵਿਚ ਉਚੇਚਾ ਪਹੁੰਚੇ ਸੰਸਥਾ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਜਿਥੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦਾ ਪਾਠ ਪੜ੍ਹਾਇਆ, ਉਥੇ ਦੱਸਿਆ ਕਿ ਖੇਡਾਂ ਹਰ ਵਿਦਿਆਰਥੀ ਦੇ ਚਰਿੱਤਰ, ਉਸ ਦੀ ਲੀਡਰਸ਼ਿਪ ਅਤੇ ਅੰਤਰਰਾਸ਼ਟਰੀ ਸਦਭਾਵਨਾ ਦਾ ਨਿਰਮਾਣ ਕਰਦੀਆਂ ਹਨ | ਪ੍ਰਧਾਨ ਰਣਧੀਰ ਸਿੰਘ ਸੇਖੋਂ ਵਲੋਂ ਕਾਲਜ ਅੰਦਰ ਬਾਹਰੀ ਮੁਲਕਾਂ ਦੇ ਵਿਦਿਆਰਥੀਆਂ ਨੂੰ ਸਪੱਸ਼ਟ ਕੀਤਾ ਕਿ ਪੜ੍ਹਾਈ ਦੌਰਾਨ ਕਿਸੇ ਵੀ ਮੁਸ਼ਕਿਲ ਵਿਚ ਮੈਨੂੰ ਮੇਰੇ ਦਫ਼ਰ ਮਿਲਿਆ ਜਾ ਸਕਦਾ, ਇਥੋਂ ਤੱਕ ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਨਿੱਜੀ ਫੋਨ ਨੰਬਰ ਵੀ ਜਨਤਕ ਕੀਤਾ | ਫਰੈਂਡਲੀ ਮੈਚ ਮੁਕਾਬਲੇ ਸਮੇਂ ਲੜਕੇ-ਲੜਕੀਆਂ ਦੋਵਾਂ ਟੀਮਾਂ ਵਿਚ ਅਫਰੀਕਨ ਵਿਦਿਆਰਥੀਆਂ ਦੀ ਭਰਮਾਰ ਵੇਖਣ ਨੂੰ ਮਿਲੀ | ਸਰੀਰਕ ਪੱਖੋਂ ਸੁਡੋਲ ਅਫਰੀਕੀ ਖਿਡਾਰੀਆਂ ਅੱਗੇ ਭਾਰਤੀ ਮੂਲ ਪੰਜਾਬੀ ਖਿਡਾਰੀ ਟਿਕ ਨਾ ਸਕੇ | ਜੇਤੂ ਟਰਾਫ਼ੀ ਲੈ ਕੇ ਦੱਖਣੀ ਅਫਰੀਕਾ ਦੀ ਟੀਮ ਨੇ ਖੇਡ ਗਰਾਊਾਡ 'ਚ ਚੰਗਾ ਰੰਗ ਬੰਨਿ੍ਹਆ, ਭਾਵ ਆਪਣੀ ਮਾਤ ਭਾਸ਼ਾ 'ਚ ਜਿੱਤ ਦੇ ਜਸ਼ਨ ਮਨਾਏ |
Ad Position 22
No active advertisement
ਪਿਛਲੀ ਖ਼ਬਰ ਪੀ.ਐੱਮ. ਸ੍ਰੀ ਹਾਈ ਸਕੂਲ ਮੁੱਲਾਂਪੁਰ ਦੇ ਵਿਦਿਆਰਥੀਆਂ ਨੇ ਅੰਤਰ-ਰਾਜੀ ਵਿੱਦਿਅਕ ਟੂਰ ਲਗਾਇਆ ਅਗਲੀ ਖ਼ਬਰ ਸ਼ਹਿਰ ਦੇ ਪੁਰਾਤਨ ਕੰਨਿਆ ਸਕੂਲ ਦੀ ਖ਼ਸਤਾ ਹਾਲਤ ਬਿਲਡਿੰਗ ਢਾਹੀ, ਨਵੀਂ ਦਾ ਅਜੇ ਕੋਈ ਅਤਾ-ਪਤਾ ਨਹੀਂ
Ad Position 24