ਮੁੱਲਾਂਪੁਰ-ਦਾਖਾ, 23 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸ਼ਹੀਦ ਬਲਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਦੇ ਵਿਦਿਆਰਥੀ ਸਕੂਲ ਮੁਖੀ ਗੁਨਜੀਤ ਕੌਰ ਸੇਖੋਂ ਦੀ ਪ੍ਰੇਰਨਾ, ਸਕੂਲ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਪੜ੍ਹਾਈ-ਖੇਡਾਂ, ਹੋਰ ਗਤੀਵਿਧੀਆਂ 'ਚ ਮੋਹਰੀ ਬਣੇ ਹੋਏ ਹਨ | ਪੀ.ਐੱਮ ਸ੍ਰੀ ਸਕੂਲ ਮੁੱਲਾਂਪੁਰ ਵਿਦਿਆਰਥੀਆਂ ਦੇ ਗਿਆਨ ਵਿਚ ਵਾਧੇ ਲਈ ਸਕੂਲ ਦਾ ਇਕ ਵਿੱਦਿਅਕ ਟੂਰ ਜੈਪੁਰ (ਰਾਜਸਥਾਨ), ਬਿ੍ੰਦਾਵਨ/ਆਗਰਾ (ਯੂ.ਪੀ.) ਪਹੁੰਚਿਆ | ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਮੁਖੀ ਗੁਨਜੀਤ ਕੌਰ ਸੇਖੋਂ, ਮੈਡਮ ਮਨਜੀਤ ਕੌਰ, ਡੀ.ਪੀ. ਅਮਨਦੀਪ ਸਿੰਘ ਰੁੜਕਾ ਦੀ ਅਗਵਾਈ ਹੇਠ ਸਕੂਲ ਵਿਦਿਆਰਥੀ ਲੜਕੇ-ਲੜਕੀਆਂ ਵਲੋਂ ਆਪਣੇ ਵਿੱਦਿਅਕ ਟੂਰ ਵਿਚ ਜੈਪੁਰ ਦਾ ਬਿਰਲਾ ਆਡੀਟੋਰੀਅਮ, ਸਾਇੰਸ ਰਿਸਰਚ ਸੈਂਟਰ, ਐਲਬਰਟ ਹਾਲ, ਸਿਟੀ ਪੈਲੇਸ, ਜੈਗੁੜ, ਨਾਹਰਗੁੜ, ਅੰਧੇਰ ਕਿਲ੍ਹਾ, ਕਈ ਹੋਰ ਥਾਵਾਂ ਘੁੰਮਣ ਦੇ ਨਾਲ ਫਤਿਹਪੁਰ ਸੀਕਰੀ ਦਾ ਸ਼ਾਹੀ ਕਿਲ੍ਹਾ, ਆਗਰੇ ਦਾ ਤਾਜ ਮਹਿਲ, ਜੰਤਰ-ਮੰਤਰ ਮਥੁਰਾ ਅਤੇ ਭਗਵਾਨ ਕਿ੍ਸ਼ਨ ਨਾਲ ਸਬੰਧਿਤ ਮਥੁਰਾ ਤੇ ਬਿ੍ੰਦਾਵਨ ਦੇ ਧਾਰਮਿਕ ਸਥਾਨ ਨੇੜਿਓ ਵੇਖੇ | ਕਰੀਬ ਹਫ਼ਤੇ ਭਰ ਦਾ ਵਿੱਦਿਅਕ ਟੂਰ ਕਰਕੇ ਪਹੁੰਚੇ ਵਿਦਿਆਰਥੀਆਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਮੁਖੀ ਮੈਡਮ ਗੁਨਜੀਤ ਕੌਰ ਪਮਾਲ, ਹੋਰ ਅਧਿਆਪਕਾਂ ਵਲੋਂ ਸਾਰੇ ਬੱਚਿਆਂ ਨੂੰ ਬਿਰਲਾ ਇੰਸਟੀਚਿਊਟ ਆਫ ਸਾਇੰਟਿਫਿਕ ਰਿਸਚਰ ਸੈਂਟਰ ਵਿਖਾਇਆ ਗਿਆ, ਜੋ ਵਿਗਿਆਨ ਅਤੇ ਤਕਨਾਲੋਜੀ ਰਾਹੀਂ ਉੱਨਤ ਖੋਜਾਂ ਨਾਲ ਵਿਗਿਆਨਕ ਵਿਕਾਸ ਵਿਚ ਹਿੱਸਾ ਪਾਉਂਦਾ ਹੈ |