ਗੁਰਦਾਸਪੁਰ, 23 ਫਰਵਰੀ (ਪੰਕਜ ਸ਼ਰਮਾ)-ਸ਼ਿਵਰਾਤਰੀ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦਾਸਪੁਰ ਸ਼ਹਿਰ 'ਚ ਵੱਖਰਾ ਮਾਹੌਲ ਵੇਖਣ ਨੂੰ ਮਿਲਿਆ ਸੀ | ਮੰਨਿਆ ਜਾਂਦਾ ਹੈ ਕਿ ਸ਼ਿਵਰਾਤਰੀ ਨੂੰ ਸ਼ਿਵ ਪਾਰਵਤੀ ਦਾ ਵਿਆਹ ਹੋਇਆ ਸੀ ਤੇ ਗੁਰਦਾਸਪੁਰ ਵਿਚ ਤਮਾਮ ਵਿਆਹ ਵਾਲੀ ਰਸਮਾਂ ਨਿਭਾਈਆਂ ਗਈਆਂ | 12 ਫਰਵਰੀ ਨੂੰ ਗੋਰਾ ਮਈਆ ਦਾ ਸ਼ਗਨ ਲੈ ਕੇ ਸ਼ਰਧਾਲੂ ਪ੍ਰਾਚੀਨ ਸ਼ਿਵਾਲਾ ਮੰਦਰ ਵਿਖੇ ਗਏ ਸੀ ਅਤੇ 14 ਫਰਵਰੀ ਨੂੰ ਸ਼ਿਵ ਬਰਾਤ ਦੇ ਰੂਪ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਤੇ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਵਿਵਾਹ ਕਰਵਾਇਆ ਗਿਆ | ਹੁਣ ਸਾਈਾ ਪਰਿਵਾਰ ਵਲੋਂ ਅੱਜ ਸ਼ਿਵ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ ਗਈ | ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਮਹਿਲਾ ਸ਼ਰਧਾਲੂ ਜੋਸ਼ ਵਿਚ ਖੂਬ ਨੱਚੀਆਂ | ਸਵੇਰੇ ਸ਼ਿਵ ਪੂਜਣ ਤੇ ਅਭਿਸ਼ੇਕ ਤੋਂ ਬਾਅਦ ਸ਼ਿਵ ਗੁਣਗਾਨ ਕਰਵਾਇਆ ਗਿਆ ਤੇ ਚਾਹ ਮੱਠੀਆਂ ਤੇ ਬੈ੍ਰਡ ਟੋਸਟ ਦਾ ਲੰਗਰ ਲਗਾਇਆ ਗਿਆ | ਦੁਪਹਿਰ ਨੂੰ ਵੱਖ-ਵੱਖ ਪਕਵਾਨ ਅਤੇ ਮਿਸ਼ਠਾਨ ਜਿਵੇਂ ਮਿਕਸ ਵੈਜ਼, ਮਾਂਹ ਦੀ ਦਾਦ, ਰੁਮਾਲੀ ਰੋਟੀ, ਦਾਲ ਦਾ ਕੜਾ ਜਲੇਬੀਆਂ, ਦਹੀ ਰਾਇਤਾ ਆਦਿ ਬਣਾ ਕੇ ਰਿਸੈੱਪਸ਼ਨ ਪਾਰਟੀ ਦਾ ਭੋਜ ਸ਼ਰਧਾਲੂਆਂ ਨੂੰ ਕਰਵਾਇਆ ਗਿਆ |