ਬਟਾਲਾ, 23 ਫਰਵਰੀ (ਸਤਿੰਦਰ ਸਿੰਘ)-ਹੁਸ਼ਿਆਰਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਚੂਹੇਵਾਲ ਵਿਚ ਸੋਲਰ ਲਾਇਟਾਂ ਲਗਵਾਉਣ 'ਤੇ ਪਿੰਡ ਚੂਹੇਵਾਲ ਦੇ ਸਾਬਕਾ ਸਰਪੰਚ ਤੇ ਉਨ੍ਹਾਂ ਦੇ ਪੀ.ਏ.-ਕਮ-ਮੀਡੀਆ ਸਲਾਹਕਾਰ ਦਲਜੀਤ ਸਿੰਘ ਬਮਰਾਹ ਨੇ ਸਾਥੀਆਂ ਸਮੇਤ ਵਿਸ਼ੇਸ਼ ਧੰਨਵਾਦ ਕੀਤਾ ਹੈ | ਇਸ ਮੌਕੇ ਦਲਜੀਤ ਸਿੰਘ ਬਮਰਾਹ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਚੂਹੇਵਾਲ ਸਮੇਤ ਪਿੰਡ ਕਿਸ਼ਨਕੋਟ, ਘੁਮਾਣ, ਬੋਲੇਵਾਲ, ਔਲਖ ਖੁਰਦ, ਕੋਟਲੀ ਲੇਹਲ ਅਤੇ ਕੀੜੀ ਅਫਗਾਨਾ ਵਿਚ ਵੀ ਸੋਲਰ ਲਾਇਟਾਂ ਲਗਵਾਈਆਂ ਜਾ ਰਹੀਆਂ ਹਨ ਅਤੇ ਆਉਂਦੇ ਦਿਨਾਂ ਵਿਚ ਹੋਰ ਵੀ ਪਿੰਡਾਂ ਨੂੰ ਸੋਲਰ ਲਾਇਟਾਂ ਦੇਣ ਸਮੇਤ ਹੋਰ ਵਿਕਾਸ ਕਾਰਜਾਂ ਲਈ ਗ੍ਰਾਂਟ ਜਾਰੀ ਕੀਤੀ ਜਾਵੇਗੀ, ਜਿਸ ਲਈ ਉਨ੍ਹਾਂ ਨੇ ਹਲਕੇ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦਾ ਵੀ ਖਾਸ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ 'ਚ ਹਲਕੇ ਅੰਦਰ ਵੱਡੇ ਪੱਧਰ 'ਤੇ ਵਿਕਾਸ ਕਾਰਜ ਹੋ ਰਹੇ ਹਨ | ਇਸ ਮੌਕੇ ਦਿਲਬਾਜ ਸਿੰਘ ਬਮਰਾਹ, ਸਤਪਾਲ ਸਿੰਘ ਮਿੱਠਾ ਭੁਰਜੀ ਆਪ ਆਗੂ, ਹਰਪ੍ਰੀਤ ਸਿੰਘ ਹੀਰਾ ਬੁਰਸ਼ਾਹ, ਪਰਮਜੀਤ ਸਿੰਘ ਭੁਰਜੀ ਪੰਚ, ਧਰਮਜੀਤ ਸਿੰਘ ਪਨੇਸਰ ਪੰਚ, ਬਾਬਾ ਗੁਰਮੀਤ ਸਿੰਘ, ਕੁਲਵਿੰਦਰ ਸਿੰਘ ਬਬਲੂ, ਗੁਰਵਿੰਦਰ ਸਿੰਘ ਗੋਲੂ, ਹਰਵਿੰਦਰ ਸਿੰਘ ਵਿੱਕੀ, ਦਵਿੰਦਰ ਸਿੰਘ ਰਾਜੂ, ਹਰਭਜਨ ਸਿੰਘ ਵਿੱਕੀ ਪਨੇਸਰ, ਕੁਲਵਿੰਦਰ ਸਿੰਘ ਸੋਨਾ, ਆਰਕੀਟੈਕਟ ਗੁਰਪ੍ਰੀਤ ਸਿੰਘ ਮਠਾਰੂ, ਏ.ਪੀ.ਐਸ. ਰਾਮਗੜ੍ਹੀਆ, ਜਸਪਾਲ ਸਿੰਘ ਰਿਪਲੂ, ਜਸਪਾਲ ਸਿੰਘ ਮਠਾਰੂ, ਹਰਮਨ ਸਿੰਘ ਹੈਰੀ, ਰਣਜੋਧ ਸਿੰਘ ਨਾਗੀ, ਸੰਦੀਪ ਸਿੰਘ, ਰਵੀਦੀਪ ਸਿੰਘ ਆਦਿ ਹਾਜਰ ਸਨ |