18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਕੁੱਟਮਾਰ ਕਰਨ ਦੇ ਦੋਸ਼ ਹੇਠ ਕਈ ਲੋਕਾਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 26-02-2026
ਸਿੱਧਵਾਂ ਬੇਟ, 25 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿਚ ਰਾਜ ਸਿੰਘ ਪੁੱਤਰ ਬਚਨ ਸਿੰਘ ਵਾਸੀ ਰਾਣਕੇ ਥਾਣਾ ਦਾਖਾ ਨੇ ਆਖਿਆ ਕਿ 15 ਫਰਵਰੀ ਨੂੰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਮੈਨੂੰ ਜਗਜੀਤ ਸਿੰਘ ਉਰਫ਼ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਤਲਵੰਡੀ ਖੁਰਦ ਦਾ ਫ਼ੋਨ ਆਇਆ ਕਿ ਭਾਈ ਮੱਸਾ ਤੋਂ ਸਵੱਦੀ ਕਲਾਂ ਸੜਕ 'ਤੇ ਬੰਦ ਪਏ ਸੈੱਲਰ ਕੋਲ ਸੈੱਡ ਪਾਉਣਾ ਹੈ, ਤੁਸੀਂ ਆ ਕੇ ਸਾਨੂੰ ਖ਼ਰਚੇ ਦਾ ਅਸਟੀਮੇਟ ਦੱਸ ਦਿਉ ਅਤੇ ਸਾਡੇ ਕੋਲੋਂ ਸਾਈ ਵਗੈਰਾ ਲੈ ਜਾਉ | ਮੈਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਦੋਂ ਉੱਥੇ ਪੁੱਜਾ ਤਾਂ ਜਗਜੀਤ ਸਿੰਘ ਮੈਨੂੰ ਜਗ੍ਹਾ ਵਿਖਾਉਣ ਲਈ ਖੇਤਾਂ ਵੱਲ ਲੈ ਗਿਆ | ਇਨ੍ਹੇ ਨੂੰ ਹਰਨੇਕ ਸਿੰਘ ਪੁੱਤਰ ਗੁਰਮੀਤ ਸਿੰਘ, ਲਵਦੀਪ ਸਿੰਘ ਪੁੱਤਰ ਜਮਗੀਰ ਸਿੰਘ, ਸੁਖਜਿੰਦਰ ਸਿੰਘ ਉਰਫ਼ ਗਿੱਲ ਪੁੱਤਰ ਬਲਜੀਤ ਸਿੰਘ ਅਤੇ ਕੁਝ ਹੋਰ ਨਾ-ਮਲੂਮ ਵਿਅਕਤੀ ਆ ਗਏ | ਜਿਨ੍ਹਾਂ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਉਨ੍ਹਾਂ ਦੇ ਹੱਥਾਂ ਵਿਚ ਕਈ ਮਾਰੂ ਹਥਿਆਰ ਸਨ | ਉਨ੍ਹਾਂ ਨੇ ਇਸ ਮੌਕੇ ਮੇਰਾ ਮੋਟਰਸਾਈਕਲ ਵੀ ਭੰਨ੍ਹ ਦਿੱਤਾ | ਇਨ੍ਹੇ ਨੂੰ ਮੇਰੇ ਚਾਚੇ ਦਾ ਲੜਕਾ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਰਾਣਕੇ ਵੀ ਆ ਗਿਆ | ਉਪਰੰਤ ਸਾਰੇ ਲੋਕ ਭੱਜ ਗਏ | ਲੜਾਈ ਦੌਰਾਨ ਇਨ੍ਹਾਂ ਨੇ ਮੇਰੀ ਜੇਬ੍ਹ ਵਿਚੋਂ 25 ਹਜ਼ਾਰ ਦੀ ਨਕਦੀ ਵੀ ਕੱਢ ਲਈ | ਪੁਲਿਸ ਨੇ ਦੱਸਿਆ ਕਿ ਉਕਤ ਸਾਰੇ ਲੋਕਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਧਾਰਾ 318(2), 115(2), 126 (2), 324 (2), 191 (3), 190 ਬੀ.ਐੱਨ.ਐੱਸ ਤਹਿਤ ਮੁਕੱਦਮਾਂ ਨੰ. 45 ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ 7 ਗ੍ਰਾਮ ਹੈਰੋਇਨ ਅਤੇ 7300 ਰੁਪਏ ਦੀ ਡਰੱਗ ਮਨੀ ਸਮੇਤ ਮਹਿਲਾ ਤਸਕਰ ਰਾਣੋ ਬਾਈ ਉਰਫ਼ ਰਾਣੀ ਕਾਬੂ ਅਗਲੀ ਖ਼ਬਰ ਪਿ੍ੰ: ਪ੍ਰੀਤਮ ਸਿੰਘ ਵਲੋਂ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ 'ਚ ਸਾਲ 2026-27 ਲਈ ਦਾਖ਼ਲਾ ਮੁਹਿੰਮ ਦਾ ਆਗਾਜ਼
Ad Position 24