18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪਿ੍ੰ: ਪ੍ਰੀਤਮ ਸਿੰਘ ਵਲੋਂ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ 'ਚ ਸਾਲ 2026-27 ਲਈ ਦਾਖ਼ਲਾ ਮੁਹਿੰਮ ਦਾ ਆਗਾਜ਼

Ad Position 21
No active advertisement
ਅਜੀਤ ਡੈਸਕ 26-02-2026
ਹੰਬੜਾਂ, 25 ਫਰਵਰੀ (ਮੇਜਰ ਹੰਬੜਾਂ)-ਕਸਬਾ ਹੰਬੜਾਂ ਨੇੜੇ ਬੇਟ ਇਲਾਕੇ ਦੇ ਪਿੰਡ ਵਲੀਪੁਰ ਕਲਾਂ ਵਿਚ ਸਥਿਤ ਮਾਨਵ ਵਿੱਦਿਆ ਮੰਦਰ ਵਿਖੇ ਪਿ੍ੰਸੀਪਲ ਪ੍ਰੀਤਮ ਸਿੰਘ ਵਲੋਂ ਵਿੱਦਿਅਕ ਵਰ੍ਹਾ 2026-27 ਲਈ ਦਾਖ਼ਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ ਸੰਸਥਾ 'ਚ ਬੱਚਿਆਂ ਦੇ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ ਤੇ ਇਲਾਕੇ ਭਰ ਦੇ ਮਾਪਿਆਂ ਵਿਚ ਆਪਣੇ ਬੱਚਿਆਂ ਦਾ ਭਵਿੱਖ ਸੁਨਹਿਰਾ ਬਣਾਉਣ ਲਈ ਬੱਚਿਆ ਦੇ ਦਾਖ਼ਲਿਆਂ ਨੂੰ ਲੈ ਕੇ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਪਿ੍ੰਸੀਪਲ ਪ੍ਰੀਤਮ ਸਿੰਘ ਨੇ ਕਿਹਾ ਕਿ ਮਾਨਵ ਵਿੱਦਿਆ ਮੰਦਰ ਸਾਲ 1975 ਤੋਂ ਲਗਾਤਾਰ ਵਲੀਪੁਰ ਕਲਾਂ 'ਚ ਵਿੱਦਿਆ ਦੀ ਜੋਤ ਜਗਾ ਰਿਹਾ ਹੈ | ਲਗਭਗ ਪੰਜ ਦਹਾਕਿਆਂ ਤੋਂ ਇਹ ਵਿੱਦਿਅਕ ਅਦਾਰਾ ਸਿਰਫ਼ ਪਾਠ ਪੁਸਤਕਾਂ ਤੱਕ ਸੀਮਿਤ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਅਤੇ ਉੱਚ ਸੰਸਕਾਰਾਂ ਦੀ ਪ੍ਰੇਰਣਾ ਦੇਣ ਲਈ ਸਮਰਪਿਤ ਹੈ | ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦੀ ਨੀਂਹ ਪ੍ਰੋਫੈਸਰ ਦਿਲਦਾਰ ਸਿੰਘ ਵਲੋਂ ਰੱਖੀ ਗਈ ਹੈ, ਜਿੰਨ੍ਹਾਂ ਦਾ ਸੁਪਨਾ ਸੀ ਕਿ ਪਿੰਡਾਂ ਦੇ ਬੱਚਿਆਂ ਨੂੰ ਵੀ ਉੱਚ ਗੁਣਵੱਤਾ ਵਾਲੀ ਸਿੱਖਿਆ ਉਪਲੱਬਧ ਹੋਵੇ | ਅੱਜ ਮਾਨਵ ਵਿੱਦਿਆ ਮੰਦਰ ਦੇ ਪੁਰਾਣੇ ਵਿਦਿਆਰਥੀ ਦੇਸ਼-ਵਿਦੇਸ਼ ਵਿਚ ਆਪਣੇ ਹੁਨਰ ਅਤੇ ਕਾਬਲੀਅਤ ਨਾਲ ਨਾਂਅ ਰੌਸ਼ਨ ਕਰ ਰਹੇ ਹਨ, ਜੋ ਇਸ ਸੰਸਥਾ ਦੀ ਸਫ਼ਲਤਾ ਦਾ ਜੀਵਤ ਸਬੂਤ ਹੈ | ਸਕੂਲ ਦਾ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਬੱਚਿਆਂ ਲਈ ਪ੍ਰੇਰਕ ਮਾਹੌਲ ਤਿਆਰ ਕਰਦਾ ਹੈ | ਅਨੁਭਵੀ ਅਤੇ ਸਮਰਪਿਤ ਅਧਿਆਪਕ ਬੱਚਿਆਂ ਦੀ ਯੋਗ ਅਗਵਾਈ ਕਰਦੇ ਹਨ ਤਾਂ ਜੋ ਹਰ ਵਿਦਿਆਰਥੀ ਦੀ ਲੁਕੀ ਹੋਈ ਕਾਬਲੀਅਤ ਵਿਚ ਨਿਖਾਰ ਲਿਆਂਦਾ ਜਾ ਸਕੇ | ਸਕੂਲ ਵਲੋਂ ਦੂਰੋਂ ਆਉਣ ਵਾਲੇ ਬੱਚਿਆਂ ਲਈ ਸੁਵਿਧਾ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ (ਟ੍ਰਾਂਸਪੋਰਟ) ਦੀ ਵਿਵਸਥਾ ਉਪਲੱਬਧ ਹੈ | ਨਰਸਰੀ ਤੋਂ 12ਵੀਂ ਜਮਾਤ ਤੱਕ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ 'ਚ ਮਾਪਿਆਂ ਵਲੋਂ ਬੱਚਿਆਂ ਦੇ ਦਾਖ਼ਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਨ ਦੇ ਦੋਸ਼ ਹੇਠ ਕਈ ਲੋਕਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਿੰਡ ਸੋਮਲ ਖੇੜੀ ਦੇ ਕਬੱਡੀ ਕੱਪ 'ਚ ਕੁਤਬਾ ਦੀ ਟੀਮ ਪਹਿਲੇ ਅਤੇ ਸਲਾਣਾ ਦੂਸਰੇ 'ਤੇ ਰਹੀ
Ad Position 24