ਮਲੌਦ, 25 ਫਰਵਰੀ (ਦਿਲਬਾਗ ਸਿੰਘ ਚਾਪੜਾ)-ਮਾਤਾ ਗੁਰਬਚਨ ਕੌਰ ਸਪੋਰਟਸ ਕਲੱਬ ਸੋਮਲ ਖੇੜੀ ਵਲੋਂ ਸੰਤ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਦੇ ਆਸ਼ੀਰਵਾਦ ਸਦਕਾ 9ਵਾਂ ਕਬੱਡੀ ਕੱਪ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਅਤੇ ਸਵ. ਕਰਮਜੀਤ ਸਿੰਘ ਸੋਮਲ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ | ਕਬੱਡੀ ਕੱਪ ਦਾ ਉਦਘਾਟਨ ਉਘੇ ਮਜ਼ਦੂਰ ਆਗੂ, ਸੀ. ਪੀ. ਆਈ. ਦੇ ਜ਼ਿਲ੍ਹਾ ਕਾਰਜਕਾਰੀ ਮੈਂਬਰ ਅਤੇ ਕੌਂਸਲਰ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਵੱਲੋਂ ਕੀਤਾ ਗਿਆ | ਕਬੱਡੀ ਕੱਪ ਦੌਰਾਨ ਇੱਕ ਪਿੰਡ ਓਪਨ ਦੇ ਫਸਵੇਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿੰਡ ਕੁਤਬਾ ਦੀ ਟੀਮ ਨੇ ਪਹਿਲਾ ਅਤੇ ਪਿੰਡ ਸਲਾਣਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ | ਇਨਾਮਾਂ ਦੀ ਵੰਡ ਸੰਤ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਵਲੋਂ ਕੀਤੀ ਗਈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦੇ ਕੌਮੀ ਸੀ. ਮੀਤ ਪ੍ਰਧਾਨ ਇੰਜੀ ਜਗਦੇਵ ਸਿੰਘ ਬੋਪਾਰਾਏ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਸਰਕਲ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆ, ਯੂਥ ਆਗੂ ਗੁਰਪ੍ਰੀਤ ਸਿੰਘ ਗੋਪੀ ਖੇੜੀ, ਸੰਮਤੀ ਮੈਂਬਰ ਵਿੱਕੀ ਬਾਬਰਪੁਰ, ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ, ਸੰਦੀਪ ਸਿੰਘ ਰੁਪਾਲੋਂ, ਸਮਾਜ ਸੇਵੀ ਜਤਿੰਦਰਪਾਲ ਸ਼ਰਮਾ, ਸਮਾਜ ਸੇਵੀ ਇੰਦਰਜੀਤ ਪੁਰੀ, ਪਲਕ ਮਹੰਤ ਮਲੌਦ, ਐਸ.ਆਈ. ਰਘਵੀਰ ਸਿੰਘ, ਜਸਪ੍ਰੀਤ ਸਿੰਘ ਮਾਲੋਦੌਦ, ਪ੍ਰਧਾਨ ਕੁਲਦੀਪ ਸਿੰਘ ਸੋਮਲ, ਪਿ੍ੰਸੀਪਲ ਸੰਜੀਵ ਕੁਮਾਰ ਮੌਦਗਿੱਲ, ਬਲਾਕ ਪ੍ਰਧਾਨ ਬਹਾਦਰ ਸਿੰਘ ਸੋਮਲ ਖੇੜੀ, ਸਰਪੰਚ ਮਨਦੀਪ ਸਿੰਘ ਨਵਾਂ ਪਿੰਡ, ਹਰਪ੍ਰੀਤ ਸਿੰਘ ਕਾਕਾ ਰੋੜੀਆ, ਹਰਪ੍ਰੀਤ ਸਿੰਘ ਸੇਠ ਬੇਰ ਕਲਾਂ, ਪੰਚ ਅਮਰੀਕ ਸਿੰਘ ਬੇਰ ਕਲਾਂ, ਬੇਅੰਤ ਸਿੰਘ ਪੰਧੇਰ ਖੇੜੀ, ਪਿ੍ੰਸੀਪਲ ਜਗਜੀਤ ਸਿੰਘ ਰਾਮਗੜ੍ਹ ਸਰਦਾਰਾਂ, ਇਰਫ਼ਾਨ ਖਾਨ ਰੋਹੀੜਾ, ਕਮਲ ਚੱਕ, ਅਚਿੰਤ ਗੋਇਲ, ਸੁਰਜੀਤ ਸਿੰਘ ਸਰੌਦ, ਸਰਪੰਚ ਕੁਲਵੰਤ ਸਿੰਘ ਬੇਗੋਵਾਲ, ਅਵਤਾਰ ਸਿੰਘ ਨੰਬਰਦਾਰ, ਭਗਵਾਨ ਸਿੰਘ ਡੀਲਰ, ਗੁਰਦੀਪ ਸਿੰਘ ਕਾਲਾ ਐਮ. ਸੀ., ਸੁਖਦੇਵ ਸਿੰਘ, ਸੁਦਾਗਰ ਸਿੰਘ ਬੇਰਕਲਾਂ, ਗੁਰਮੇਲ ਸਿੰਘ ਮੇਲ੍ਹੀ ਸਿਆੜ੍ਹ, ਸੰਤ ਬਲਕਾਰ ਸਿੰਘ ਖੇੜੀ, ਅਜ਼ਮੇਰ ਸਿੰਘ ਟਿੰਬਰਵਾਲ ਆਦਿ ਹਾਜ਼ਰ ਸਨ | ਕਲੱਬ ਵੱਲੋਂ ਰਾਜਿੰਦਰ ਸਿੰਘ ਸੋਨੀ ਸੋਮਲ ਖੇੜੀ, ਗੁਰਪ੍ਰੀਤ ਸਿੰਘ ਗੋਗੀ ਮਾਡਲ ਟਾਊਨ, ਸ਼ਰਨਪ੍ਰੀਤ ਸਿੰਘ ਵਸੀਕਾ ਨਵੀਸ, ਗੁਰਚਰਨ ਸਿੰਘ ਰੋੜੀਆ, ਰਣਜੀਤ ਸਿੰਘ, ਮੱਖਣ ਦੇਹੜ, ਕੁਲਵਿੰਦਰ ਸਿੰਘ ਝੱਲੀ, ਸੁਖਰਾਜ ਸਟੂਡੀਓ, ਕੁਲਵਿੰਦਰ ਸਿੰਘ ਸੋਮਲ, ਹੈਪੀ ਪੀ.ਏ., ਜੱਸਾ ਪੰਮੀ, ਗਗਨ ਸੋਮਲ ਖੇੜੀ, ਬਾਵਾ ਟੈਟੂ, ਗੁਰਵਿੰਦਰ ਸਿੰਘ, ਗੁਰਪ੍ਰੀਤ ਦੇਹੜ, ਵਿੱਕੀ ਦੇਹੜ ਆਦਿ ਹਾਜਰ ਸਨ | ਜੱਸਾ ਬੌਂਸਰ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ |