18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਸਾਲਾਨਾ ਅਥਲੈਟਿਕ ਮੁਕਾਬਲੇ

Ad Position 21
No active advertisement
ਅਜੀਤ ਡੈਸਕ 26-02-2026
ਅਹਿਮਦਗੜ੍ਹ, 25 ਫਰਵਰੀ (ਰਵਿੰਦਰ ਪੁਰੀ)-ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ 59ਵੀਂ ਸਲਾਨਾ ਐਥਲੈਟਿਕ ਮੀਟ ਵਿਚ ਮੁੱਖ ਮਹਿਮਾਨ ਪ੍ਰਧਾਨ ਜਸਵੀਰ ਸਿੰਘ ਜੱਸੀ ਖੰਗੂੜਾ ਸਾਬਕਾ ਵਿਧਾਇਕ, ਡਾ. ਨਿਰਮਲ ਜੌੜਾ ਡਾਇਰੈਕਟਰ, ਸਟੂਡੈਂਟ ਵੈੱਲਫੇਅਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਸ਼ਿਰਕਤ ਕੀਤੀ | ਕਾਲਜ ਪਿ੍ੰਸੀਪਲ ਡਾ. ਸੰਦੀਪ ਸਾਹਨੀ ਨੇ ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ | ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ ਨਿਰਮਲ ਜੌੜਾ ਨੇ ਕਿਹਾ ਕਿ ਹਰ ਜਿੱਤ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੈ | ਇਸ ਮੌਕੇ ਖਗੂੰੜਾ ਨੇ ਕਿਹਾ ਕਿ ਪ੍ਰਦਰਸ਼ਨ ਵਧੀਆ ਹੋਣਾ ਜ਼ਰੂਰੀ ਹੈ ਤਾਂ ਜੋ ਅਸੀਂ ਸਮਾਜ ਵਿਚ ਵੀ ਵਧੀਆ ਯੋਗਦਾਨ ਪਾ ਸਕੀਏ | ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਖ਼ਤ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ | ਇਸ ਅਥਲੈਟਿਕ ਮੀਟ ਵਿਚ ਸਰੀਰਕ ਸਿੱਖਿਆ ਵਿਭਾਗ ਦੇ ਮੁੰਡਿਆਂ ਵਿਚੋਂ ਸੁਖਦੀਪ ਸਿੰਘ (ਬੀ. ਪੀ. ਐੱਡ. ਭਾਗ ਪਹਿਲਾ) ਅਤੇ ਲੜਕੀਆਂ ਵਿਚੋਂ ਮਨਮੀਤ ਕੌਰ (ਬੀ. ਪੀ. ਐੱਡ. ਭਾਗ ਦੂਜਾ), ਵਨੀਤਾ (ਐੱਮ. ਪੀ. ਐੱਡ. ਭਾਗ ਪਹਿਲਾ ਬੈੱਸਟ ਅਥਲੀਟ ਚੁਣੇ ਗਏ | ਡਿਗਰੀ ਕਾਲਜ ਵਿਚੋਂ ਖ਼ੁਸ਼ਦੀਪ ਸਿੰਘ ਬੀ. ਏ. ਭਾਗ ਤੀਜਾ ਅਤੇ ਬੀ. ਏ. ਭਾਗ ਦੂਜਾ ਬੈੱਸਟ ਅਥਲੀਟ ਚੁਣੇ ਗਏ | ਇਸ ਮੌਕੇ ਜਸਬੀਰ ਸਿੰਘ ਜੱਸੀ ਖੰਗੂੜਾ (ਪ੍ਰਧਾਨ ਕਾਲਜ ਪ੍ਰਬੰਧਕ ਕਮੇਟੀ) ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਜੱਸੀ ਖੰਗੂੜਾ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਡਾ. ਸੰਦੀਪ ਸਾਹਨੀ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ | ਲੜਕਿਆਂ ਦੀ 100 ਮੀਟਰ ਦੌੜ ਵਿਚੋਂ ਸੁਖਦੀਪ ਸਿੰਘ (ਬੀ. ਪੀ. ਐੱਡ. ਭਾਗ ਪਹਿਲਾ) ਨੇ ਪਹਿਲਾ, ਪ੍ਰਦੀਪ ਕੁਮਾਰ ਨੇ ਦੂਜਾ ਅਤੇ ਜੈ ਕਿਸ਼ਨ ਬੀ. ਪੀ. ਐੱਡ. ਭਾਗ ਪਹਿਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 400 ਮੀਟਰ ਲੜਕਿਆਂ ਦੀ ਦੌੜ ਵਿਚੋਂ ਪਰਦੀਪ ਸਿੰਘ ਨੇ ਪਹਿਲਾ, ਪ੍ਰਦੀਪ ਕੁਮਾਰ ਨੇ ਦੂਜਾ ਅਤੇ ਜੈ ਕਿਸ਼ਨ ਬੀ. ਪੀ. ਐੱਡ. ਭਾਗ ਪਹਿਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਡਿਸਕਸ ਥਰੋਅ ਵਿਚੋਂ ਕਿਸ਼ਨ (ਬੀ. ਪੀ. ਐੱਡ. ਭਾਗ ਪਹਿਲਾ) ਨੇ ਪਹਿਲਾ ਸਥਾਨ, ਮਨੀ ਰਾਮ ਨੇ ਦੂਜਾ ਅਤੇ ਸੰਜੀਦ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਗੋਲਾ ਸੁੱਟਣ ਦੇ ਮੁਕਾਬਲੇ ਵਿਚੋਂ ਨਿਸ਼ਾਨ ਨੇ ਪਹਿਲਾ, ਦਕਸ਼ਦੀਪ ਨੇ ਦੂਜਾ ਅਤੇ ਸ਼ਿਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਰੀਰਕ ਸਿੱਖਿਆ ਵਿਭਾਗ ਦੇ ਲੜਕਿਆਂ ਦੇ 100 ਮੀਟਰ ਦੌੜ ਮੁਕਾਬਲੇ ਵਿਚੋਂ ਮਨਮੀਤ ਕੌਰ ਬੀ. ਪੀ. ਐੱਡ. ਟੂ ਨੇ ਪਹਿਲਾ ਸਥਾਨ, ਅਕਾਂਕਸ਼ਾ (ਐੱਮ. ਪੀ. ਐੱਡ. ਵਨ) ਨੇ ਦੂਜਾ ਅਤੇ ਅਨਰਾਧਾ (ਬੀ. ਪੀ. ਐੱਡ. ਵਨ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਡਿਗਰੀ ਕਾਲਜ ਦੀ ਮੀਨੂ ਨੇ 200 ਮੀਟਰ ਦੌੜ ਵਿਚੋਂ ਪਹਿਲਾ, ਸਰਬਜੀਤ ਕੌਰ (ਬੀ. ਏ. ਭਾਗ ਦੂਜਾ) ਨੇ ਦੂਜਾ ਅਤੇ ਸੁਲਤਾਨ ਰੋਸ਼ੀ ਬੀ. ੲ.ੇ ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਕੁਲਵੰਤ ਸਿੰਘ ਤੇ ਜਨਰਲ ਸਕੱਤਰ ਲਛਮਣ ਸਿੰਘ ਮਹਿਮਾ ਸਿੰਘ ਵਾਲਾ ਉਚੇਚੇ ਤੌਰ 'ਤੇ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸੋਮਲ ਖੇੜੀ ਦੇ ਕਬੱਡੀ ਕੱਪ 'ਚ ਕੁਤਬਾ ਦੀ ਟੀਮ ਪਹਿਲੇ ਅਤੇ ਸਲਾਣਾ ਦੂਸਰੇ 'ਤੇ ਰਹੀ ਅਗਲੀ ਖ਼ਬਰ ਪਿੰਡ ਗੰਡੂਆਂ ਵਿਖੇ ਸਰਬੱਤ ਦੇ ਭਲੇ ਲਈ ਸਮਾਗਮ
Ad Position 24