18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪ੍ਰਾਨਾ ਪ੍ਰੋਜੈਕਟ ਅਧੀਨ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 26-02-2026
• ਜ਼ਮੀਨ ਤੇ ਵਾਤਾਵਰਨ ਨੂੁੰ ਸਵੱਛ ਰੱਖਣ ਲਈ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਜ਼ਰੂਰੀ-ਸਤਨਾਮ ਸਿੰਘ
ਪੱਖੋਵਾਲ/ਸਰਾਭਾ, 25 ਫਰਵਰੀ (ਖੁਸ਼ਵਿੰਦਰ ਸਿੰਘ ਸਰਾਭਾ)-ਖੇਤੀਬਾੜੀ 'ਚ ਅੰਨੇਵਾਹ ਹੋ ਰਹੀ ਰਸਾਇਣਿਕ ਖਾਦਾ ਤੇ ਕੀਟ-ਨਾਸ਼ਕ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਤੇ ਖੇਤੀਬਾੜੀ ਵਾਲੀ ਜ਼ਮੀਨ ਤੇ ਵਾਤਾਵਰਨ ਨੂੰ ਗੰਧਲਾਂ ਹੋਣ ਤੋਂ ਰੋਕਣ ਦੇ ਉਦੇਸ਼ ਨਾਲ ਪ੍ਰਮੋਟਿੰਗ ਰੀਜਨਰੇਟਿਵ ਐਂਡ ਨੋ-ਬਰਨ ਐਗਰੀਕਲਚਰ ਦੀ ਤਕਨੀਕ ਅਪਣਾ ਕੇ ਮਾਨਵ ਵਿਕਾਸ ਸੰਸਥਾ ਵਲੋਂ ਦਾ ਨੇਚਰ ਕੰਜਰਵੰਸੀ ਦੇ ਸਹਿਯੋਗ ਨਾਲ ਪ੍ਰਾਨਾ ਪ੍ਰੋਜੈਕਟ ਅਧੀਨ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਪ੍ਰੋਜੈਕਟ ਦੌਰਾਨ ਅੱਜ ਸੁਪਰਵਾਈਜ਼ਰ ਸਤਨਾਮ ਸਿੰਘ ਅਤੇ ਖੇਤੀਬਾੜੀ ਮਾਹਰਾ ਦੀ ਟੀਮ ਨੇ ਪੱਖੋਵਾਲ ਫਾਰਮਰ ਫੀਲਡ ਸਕੂਲ ਪ੍ਰੋਗਰਾਮ ਰਾਹੀਂੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ 'ਚ ਜਾ ਕੇ ਸਧਾਰਨ ਤੌਰ ਤਰੀਕਿਆਂ ਨਾਲ ਕਿਫ਼ਾਇਤੀ ਖੇਤੀਬਾੜੀ ਦੇ ਗੁਰ ਦੱਸਦਿਆਂ ਮਿੱੱਟੀ ਦੀ ਸਿਹਤ ਸੰਭਾਲ, ਖਾਦਾਂ ਦੀ ਸੁਚੱਜੀ ਵਰਤੋਂ, ਪਾਣੀ ਦੀ ਬੱਚਤ, ਮਿੱਤਰ ਕੀੜਿਆਂ ਦੀ ਪਹਿਚਾਣ ਸਮੇਤ ਸਫ਼ਲ ਖੇਤੀਬਾੜੀ ਦੀ ਗੁਰ ਦੱਸੇ ਤੇ ਅੰਤ 'ਚ ਇਕੱਤਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ 'ਚ ਵਾਹ ਕੇ ਬੀਜੀ ਕਣਕ ਦੇ ਟਰਾਇਲ ਵੀ ਦਿਖਾਏ | ਇਸ ਮੌਕੇ ਸ: ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਹੁਣ ਤੱਕ ਰਾਏਕੋਟ ਬਲਾਕ ਦੇ 40 ਪਿੰਡਾਂ 'ਚ ਖੇਤੀ ਸਕੂਲ ਲਗਾ ਕੇ 400 ਤੋਂ ਵਧੇਰੇ ਕਿਸਾਨਾਂ ਨੂੰ ਸੁਚੱਜੀ ਤੇ ਕਿਫਾਇਤੀ ਖੇਤੀ ਅਪਣਾਉਣ ਦੀ ਪ੍ਰੇਰਣਾ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇਸ਼ ਦੇ ਲੋਕਾਂ ਤੋਂ ਅਮਰੀਕਾ ਨਾਲ ਸਮਝੌਤੇ ਬਾਰੇ ਬਹੁਤ ਕੁਝ ਛੁਪਾ ਰਹੀ -ਰਾਜੇਵਾਲ ਅਗਲੀ ਖ਼ਬਰ ਸੰਤ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਤੁਰੰਤ ਬਹਾਲ ਕੀਤੀ ਜਾਵੇ-ਕਾਮਿਲ ਅਮਰ ਸਿੰਘ
Ad Position 24