18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸਰਕਾਰ ਦੇਸ਼ ਦੇ ਲੋਕਾਂ ਤੋਂ ਅਮਰੀਕਾ ਨਾਲ ਸਮਝੌਤੇ ਬਾਰੇ ਬਹੁਤ ਕੁਝ ਛੁਪਾ ਰਹੀ -ਰਾਜੇਵਾਲ

Ad Position 21
No active advertisement
ਅਜੀਤ ਡੈਸਕ 26-02-2026
ਖੰਨਾ, 25 ਫਰਵਰੀ (ਹਰਜਿੰਦਰ ਸਿੰਘ ਲਾਲ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਰਾਜ ਪੱਧਰੀ ਮੀਟਿੰਗ ਵਿਚ 10 ਮਾਰਚ ਦੀ ਬਰਨਾਲਾ ਰੈਲੀ ਲਈ ਡਿਊਟੀਆਂ ਲਗਾਈਆਂ ਗਈਆਂ | ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਦੇਸ਼ ਦੇ ਲੋਕਾਂ ਖ਼ਾਸ ਕਰ ਕਿਸਾਨਾਂ ਤੋਂ ਬਹੁਤ ਕੁੱਝ ਛੁਪਾ ਰਹੀ ਹੈ | ਅਮਰੀਕਾ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸੀ ਨਰਿੰਦਰ ਮੋਦੀ ਵੱਲੋਂ ਨੀਤੀ ਬਿਆਨ ਅਨੁਸਾਰ ਭਾਰਤ ਸਰਕਾਰ ਅੰਦਰ ਖਾਤੇ ਖੇਤੀ ਖੇਤਰ ਦੀ ਮੰਡੀ ਅਮਰੀਕਾ ਲਈ ਖੋਲ੍ਹਣ ਜਾ ਰਹੀ ਹੈ | ਉਸ ਵਿਚ ਖ਼ਾਸ ਤੌਰ 'ਤੇ ਖੇਤੀ ਪੈਦਾਵਾਰ ਸ਼ਬਦ ਲਿਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਉਤੇ ਇਹ ਵੀ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਫ਼ਸਲਾਂ ਦੀ ਐੱਮ. ਐੱਸ. ਪੀ. ਮਿੱਥਣਾ ਬੰਦ ਕਰੇ ਅਤੇ ਉਸ ਦੀ ਖ਼ਰੀਦ ਵਿੱਚ ਵੀ ਹੱਥ ਪਿੱਛੇ ਖਿੱਚੇ | ਇਸ ਸਮਝੌਤੇ ਅਨੁਸਾਰ ਅਮਰੀਕੀ ਕਿਸਾਨਾਂ ਦੇ ਹਿਤਾਂ ਲਈ ਹਰ ਤਰਾਂ ਦੀਆਂ ਵਪਾਰਕ ਰੋਕਾ ਖ਼ਤਮ ਕਰਨ ਲਈ ਕਿਹਾ ਗਿਆ ਹੈ | ਇਸ ਸਮਝੌਤੇ ਵਿਚ ਜੀ. ਐੱਮ. ਫਸਲਾਂ ਵਾਲੀ ਮੱਕੀ ਦੇ ਡੀ. ਡੀ. ਜੀ. ਅਤੇ ਸੋਇਆਬੀਨ ਦਾ ਤੇਲ ਵੀ ਭਾਰਤ ਆਵੇਗਾ, ਜਿਸ ਦਾ ਮਨੁੱਖੀ ਸਿਹਤ ਉਤੇ ਬਹੁਤ ਬੁਰਾ ਪ੍ਰਭਾਵ ਪਵੇਗਾ | ਮੀਟਿੰਗ ਵਿਚ ਇਸ ਮੌਕੇ ਭਾਕਿਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕਰ ਮੁਕਤ ਵਪਾਰ ਸਮਝੌਤੇ ਸਬੰਧੀ ਵਿਸਥਾਰ ਵਿਚ ਚਰਚਾ ਕੀਤੀ | ਉਹਨਾਂ ਜਥੇਬੰਦੀ ਨੇ ਇਹ ਵੀ ਫ਼ੈਸਲਾ ਕੀਤਾ ਕਿ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਸ ਸਮਝੌਤੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣ ਲਈ 17 ਮਾਰਚ ਨੂੰ ਇਕ ਵਰਕਸ਼ਾਪ ਰੱਖੀ ਜਾਵੇ, ਜਿਸ ਵਿਚ ਇਸ ਵਿਸ਼ੇ ਦੇ ਮਾਹਿਰਾਂ ਨੂੰ ਸੱਦਾ ਦਿੱਤਾ ਜਾਵੇਗਾ | ਇਸ ਮੰਤਵ ਲਈ ਸ਼੍ਰੀ ਦਵਿੰਦਰ ਸ਼ਰਮਾ ਅਤੇ ਹਮੀਰ ਸਿੰਘ ਨੂੰ ਸੱਦਾ ਪੱਤਰ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ | ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਵਿੱਚ ਇੱਕ ਅਨੁਸ਼ਾਸਨੀ ਕਮੇਟੀ ਬਣਾਈ ਗਈ ਅਤੇ ਗੁਰਵਿੰਦਰ ਸਿੰਘ ਬਬਲਾ ਨੂੰ ਜ਼ਿਲ੍ਹਾ ਬਰਨਾਲਾ ਦਾ ਵਰਕਿੰਗ ਪ੍ਰਧਾਨ ਬਣਾਇਆ ਗਿਆ | ਮੀਟਿੰਗ ਵਿਚ ਬਲਦੇਵ ਸਿੰਘ ਮੀਆਂਪੁਰ, ਨੇਕ ਸਿੰਘ ਖੋਖ, ਉਂਕਾਰ ਸਿੰਘ ਅੰਗੋਲ, ਘੁੰਮਣ ਸਿੰਘ ਰਾਜਗੜ, ਪ੍ਰਗਟ ਸਿੰਘ ਮੱਖੂ, ਹਰਦੀਪ ਸਿੰਘ, ਸੁਖਵਿੰਦਰ ਸਿੰਘ ਭੱਟੀਆਂ, ਕਸ਼ਮੀਰਾ ਸਿੰਘ ਜਟਾਣਾਂ, ਲਖਵਿੰਦਰ ਸਿੰਘ ਪੀਰ ਮੁਹੰਮਦ ਤੋਂ ਇਲਾਵਾ ਸਾਰੇ ਪੰਜਾਬ ਦੇ ਅਹੁਦੇਦਾਰ, ਜ਼ਿਲਿਆਂ ਅਤੇ ਬਲਾਕ ਪ੍ਰਧਾਨ ਵੀ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਦੀ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਧਾਲੀਆਂ ਵਲੋਂ ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ ਸੰਬੰਧੀ ਜਾਗਰੂਕ ਕੈਂਪ ਅਗਲੀ ਖ਼ਬਰ ਪ੍ਰਾਨਾ ਪ੍ਰੋਜੈਕਟ ਅਧੀਨ ਜਾਗਰੂਕਤਾ ਕੈਂਪ ਲਗਾਇਆ
Ad Position 24