23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਟੋਲ ਪਲਾਜ਼ਾ ਚੌਂਕੀਮਾਨ ਦੇ ਨਜ਼ਦੀਕ ਹੋਏ ਐਕਸੀਡੈਂਟ ਵਿਚ ਇਕ ਨੌਜਵਾਨ ਦੀ ਮੌਤ ਤੇ 2 ਫੱਟੜ

Ad Position 21
No active advertisement
ਅਜੀਤ ਡੈਸਕ 27-02-2026
ਚੌਂਕੀਮਾਨ, 26 ਫਰਵਰੀ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਸਥਿਤ ਟੋਲ ਪਲਾਜ਼ਾ ਚੌਂਕੀਮਾਨ ਦੇ ਨਜ਼ਦੀਕ ਹੋਏ ਐਕਸੀਡੈਂਟ ਵਿਚ ਇਕ ਨੌਜਵਾਨ ਦੀ ਮੌਤ ਤੇ 2 ਵਿਅਕਤੀਆਂ ਗੰਭੀਰ ਫੱਟੜ ਹੋ ਗਏ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਕ ਸਕਾਰਪੀਓ ਗੱਡੀ ਲੁਧਿਆਣਾ ਸਾਈਡ ਤੋਂ ਜਗਰਾਉਂ ਸਾਈਡ ਨੂੰ ਆ ਰਹੀ ਸੀ ਤੇ ਜਿਵੇਂ ਹੀ ਟੋਲ ਪਲਾਜ਼ਾ ਚੌਂਕੀਮਾਨ ਦੇ ਨਜ਼ਦੀਕ ਆਈ ਤਾਂ ਗੱਡੀ ਦਾ ਸੰਤੁਲਿਨ ਵਿਗੜ ਗਿਆ ਤੇ ਸੜਕ ਦੇ ਕਿਨਾਰੇ ਬੇਰਾਂ ਵਾਲੀ ਰੇੜ੍ਹੀ ਤੇ ਨਾਲ ਹੀ ਗੰਨੇ ਦੇ ਰਸ ਵਾਲੀ ਰੇੜ੍ਹੀ ਲਗਾਈ ਖੜੇ੍ਹ ਵਿਅਕਤੀਆਂ ਨੂੰ ਗੱਡੀ ਨੇ ਆਪਣੀ ਲਪੇਟ ਵਿਚ ਲੈ ਲਿਆ ਤੇ ਤਿੰਨੇ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਐਂਬੂਲੈਂਸ ਰਾਹੀਂ ਜਗਰਾਉਂ ਦੇ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ ਤੇ ਇਕ ਗੰਭੀਰ ਜ਼ਖ਼ਮੀ ਨੌਜਵਾਨ ਨਿਰਮਲ ਸਿੰਘ ਪੁੱਤਰ ਰਾਮ ਲਾਲ ਵਾਸੀ ਰਾਏਕੋਟ ਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕੀਤਾ ਗਿਆ ਤੇ ਜਿੱਥੇ ਜਾ ਕੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਉਹ ਦਮ ਤੋੜ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਸੰਤ ਚੰਨਣ ਸਿੰਘ, ਸੰਤ ਫਤਹਿ ਸਿੰਘ, ਸੰਤ ਵਿਸਾਖਾ ਸਿੰਘ ਦੀ ਯ... ਅਗਲੀ ਖ਼ਬਰ ਆਗਰਾ ਦੇ ਵਿਅਕਤੀ ਦੀ ਫ਼ਾਜ਼ਿਲਕਾ 'ਚ ਨਿਕਲੀ 11 ਲੱਖ ਦੀ ਲਾਟਰੀ <br/>
Ad Position 24