23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪਿੰਡ ਪੋਨਾ ਵਿਖੇ ਮਾਲਵੇ ਦੇ ਪ੍ਰਸਿੱਧ ਰੌਸ਼ਨੀ ਮੇਲੇ ਦੇ ਅਖ਼ਰੀਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ

Ad Position 21
No active advertisement
ਅਜੀਤ ਡੈਸਕ 27-02-2026
ਚੌਂਕੀਮਾਨ, 26 ਫਰਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਵਿਖੇ ਮਾਲਵੇ ਦੇ ਪ੍ਰਸਿੱਧ ਰੌਸ਼ਨੀ ਮੇਲੇ ਦੇ ਅਖਰੀਲੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਪੀਰ ਬਾਬਾ ਮੋਹਕਮਦੀਨ ਦੇ ਚੇਲੇ ਬਾਬਾ ਸੁੰਦਰ ਅਨੂਪ ਦੀ ਦਰਗਾਹ 'ਤੇ ਚੌਂਕੀਆਂ ਭਰਦੀਆਂ ਹੋਈਆਂ ਨਤਮਸਤਕ ਹੋਈਆਂ ਤੇ ਪੀਰ ਦੀ ਦਰਗਾਹ 'ਤੇ ਝੰਡਾ ਤੇ ਪ੍ਰਸ਼ਾਦ ਭੇਟ ਕੀਤਾ | ਇਸ ਮੌਕੇ ਬਾਬਾ ਹਰਨੇਕ ਸਿੰਘ, ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਸਾਬਕਾ ਸਰਪੰਚ ਗੁਰਬਿੰਦਰ ਸਿੰਘ ਪੋਨਾ ਤੇ ਸਮਾਜ ਸੇਵੀ ਜਸਵੀਰ ਸਿੰਘ ਜੱਸੂ ਪੋਨਾ ਨੇ ਦੱਸਿਆ ਕਿ ਮੇਲੇ ਦੇ ਅਖਰੀਲੇ ਦਿਨ ਪੁਰਾਤਨ ਪੰਜਾਬੀ ਵਿਰਸੇ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਅਲਗੋਜਿਆ ਵਾਲੇ ਕਲਾਕਾਰਾਂ ਨੇ ਖੂਬ ਰੰਗ ਬੰਨਿ੍ਹਆ | ਇਸ ਮੌਕੇ ਬੱਚਿਆਂ ਨੇ ਮੇਲੇ ਦਾ ਆਨੰਦ ਮਾਣਦਿਆਂ ਝੂਲੇ, ਚੰਡੋਲਾਂ 'ਤੇ ਝੂਟੇ ਲਏ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਬਰਨਾਲਾ ਰੈਲੀ 'ਚ ਵਰਕਰਾਂ ਦਾ ਵੱਡਾ ਕਾਫ਼ਲਾ ਪੁੱਜੇਗਾ-ਪ੍ਰਧਾਨ ਹੰਬੜਾਂ/ਸਾਬਕਾ ਸਰਪੰਚ ਜੱਗਾ ਅਗਲੀ ਖ਼ਬਰ ਪੀ.ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਕਲਾਂ ਦੇ ਵਿਦਿਆਰਥੀਆਂ ਦਾ ਜੈਪੁਰ ਟੂਰ ਯਾਦਗਾਰੀ ਰਿਹਾ
Ad Position 24