11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪ੍ਰਾਇਮਰੀ ਸਕੂਲ ਮੰਡਿਆਣੀ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਬਣਿਆ

Ad Position 21
No active advertisement
ਅਜੀਤ ਡੈਸਕ 07-03-2026
ਮੁੱਲਾਂਪੁਰ-ਦਾਖਾ, 6 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੰਡਿਆਣੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਮੁੱਖ ਅਧਿਆਪਕ ਬਲਦੇਵ ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਦਾ ਰਸਮੀ ਉਦਘਾਟਨ ਗ੍ਰਾਮ ਪੰਚਾਇਤ ਮੰਡਿਆਣੀ ਸਰਪੰਚ ਮਨਦੀਪ ਸਿੰਘ ਸਿੱਧੂ, ਸਾਬਕਾ ਸਰਪੰਚ ਗੁਰਿਦਆਲ ਸਿੰਘ ਜੌਹਲ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ | ਸਮਾਰੋਹ ਸਮੇਂ ਮੁੱਖ ਮਹਿਮਾਨ ਵਜੋਂ ਬੀ.ਪੀ.ਈ.ਓ ਇਤਬਾਰ ਸਿੰਘ ਨੱਥੋਵਾਲ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਸਾਲਾਨਾ ਸਮਾਰੋਹ ਦੀ ਆਰੰਭਤਾ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਨਾਲ ਹੋਈ | ਮੁੱਖ ਅਧਿਆਪਕ ਬਲਦੇਵ ਸਿੰਘ ਮੁੱਲਾਂਪੁਰ ਵਲੋਂ ਮਹਿਮਾਨਾਂ, ਵਿਦਿਆਰਥੀਆਂ ਦੇ ਮਾਪਿਆਂ, ਪਤਵੰਤਿਆਂ ਦਾ ਸਵਾਗਤ ਕੀਤਾ | ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਕੂਲ ਦੇ ਖੇਡਾਂ, ਵਿੱਦਿਅਕ, ਧਾਰਮਿਕ, ਹੋਰ ਸਰਗਰਮੀਆਂ ਵਿਚ ਮੋਹਰੀ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਇਹ ਸਮਾਗਮ ਕਰਵਾਇਆ ਗਿਆ ਗਿਆ ਹੈ | ਅਧਿਆਪਕਾ ਰਮਨਦੀਪ ਕੌਰ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ | ਸਮਾਰੋਹ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵਿਚ ਵਿਦਿਆਰਥੀਆਂ ਗਿੱਧਾ-ਭੰਗੜਾ, ਕੋਰੀਓਗ੍ਰਾਫੀ ਪੇਸ਼ ਕਰਕੇ ਵਾਹ-ਵਾਹ ਖੱਟੀ | ਖੂਬ ਸਜ-ਫਬ ਕੇ ਪਹੁੰਚੇ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਕਰਕੇ ਆਪਣੀ ਕਲਾ ਦੇ ਰੰਗ ਬਿਖੇਰੇ | ਸਕੂਲ ਵਿਦਿਆਰਥਣ ਮੰਨਤ ਵਲੋਂ ਸਮੇਂ ਦੀ ਕਦਰ, ਗੁਰਬੀਰ ਕੌਰ ਵਲੋਂ ਧੀਆਂ, ਈਮਾਨਪ੍ਰੀਤ ਸਿੰਘ ਵਲੋਂ ਅਨੁਸ਼ਾਸ਼ਨ, ਵਰਿੰਦਰਪ੍ਰੀਤ ਕੌਰ ਵਲੋਂ ਸਤਿਕਾਰ ਅਤੇ ਰੋਹਿਨੀ ਵਲੋਂ ਪੜ੍ਹਾਈ ਦੀ ਮਹੱਤਤਾ ਵਿਸ਼ੇ 'ਤੇ ਭਾਸ਼ਣ ਦਿੱਤਾ ਗਿਆ | ਮੁੱਖ ਮਹਿਮਾਨ ਬੀ.ਪੀ.ਈ.ਓ ਇਤਬਾਰ ਸਿੰਘ ਨੱਥੋਵਾਲ, ਰਛਪਾਲ ਸਿੰਘ ਜੌਹਲ ਕੈਨੇਡਾ, ਕੁਲਦੀਪ ਸਿੰਘ ਜੌਹਲ ਆਸਟ੍ਰੇਲੀਆ, ਰਾਜਿਵੰਦਰ ਸਿੰਘ ਜੌਹਲ ਐੱਸ.ਡੀ.ਓ, ਗੁਰਦਿਆਲ ਸਿੰਘ ਜੌਹਲ ਕੈਨੇਡਾ, ਸਾਬਕਾ ਸਰਪੰਚ ਗੁਰਬਚਨ ਸਿੰਘ ਹੋਰਨਾਂ ਨੇ ਮੋਹਰੀ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ 'ਤੇ ਖੁਸ਼ੀ ਪ੍ਰਗਟਾਈ | ਦਰਸ਼ਨ ਸਿੰਘ ਸਹੌਲੀ ਕੈਨੇਡਾ, ਹਾਕਮ ਸਿੰਘ ਜੌਹਲ ਕੈਨੇਡਾ, ਰਛਪਾਲ ਸਿੰਘ ਜੌਹਲ, ਪਰਮਿੰਦਰ ਸਿੰਘ ਪੱਪੀ ਜੌਹਲ, ਕੁਲਦੀਪ ਸਿੰਘ ਜੌਹਲ, ਸੁਖਦੇਵ ਸਿੰਘ ਕੈਨੇਡਾ, ਜਰਨੈਲ ਸਿੰਘ ਜੌਹਲ, ਗੁਰਦਿਆਲ ਸਿੰਘ ਜੌਹਲ, ਹੋਰਨਾਂ ਵਲੋਂ ਸਕੂਲ ਦੇ ਸਰਵਪੱਖੀ ਵਿਕਾਸ ਲਈ ਸਹਾਇਤਾ ਰਾਸ਼ੀ ਦੇ ਨਾਲ ਵਿਦਿਆਰਥੀਆਂ ਲਈ ਸਟੇਸ਼ਨਰੀ ਭੇਂਟ ਕੀਤੀ | ਇਸ ਸਮੇਂ ਬਰਿੰਦਰਪਾਲ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਮੁੱਲਾਂਪੁਰ, ਦੀਪ ਰਾਏ, ਪਰਮਜੀਤ ਕੌਰ ਸ਼ੇਖੂਪੁਰਾ, ਜਗਦੀਪ ਸਿੰਘ, ਮਨਜਿੰਦਰ ਸਿੰਘ ਢੱਟ, ਪੰਚ ਬਲਵਿੰਦਰ ਕੌਰ, ਪੰਚ ਮਨਪ੍ਰੀਤ ਕੌਰ, ਐੱਸ.ਐੱਮ.ਸੀ ਚੇਅਰਪਰਸਨ ਅਮਰਜੀਤ ਕੌਰ, ਗੁਰਜੀਤ ਕੌਰ ਜੌਹਲ, ਠੇਕੇਦਾਰ ਗੁਰਨਾਮ ਸਿੰਘ, ਰਾਜਵਿੰਦਰ ਸਿੰਘ ਮੋਹੀ, ਮਹਿੰਦਰ ਸਿੰਘ ਖ਼ਾਲਸਾ, ਸੋਨੀਆ, ਭਗਵੰਤ ਕੌਰ ਜੌਹਲ, ਸ਼ਮਸ਼ੇਰ ਸਿੰਘ ਸ਼ੇਰੀ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਅਗਲੀ ਖ਼ਬਰ ਅਫੀਮ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 6 ਕਾਬੂ
Ad Position 24