ਜਗਰਉਂ, 8 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਸਮਾਜ ਸੇਵੀ ਸੰਸਥਾ ਕਰ ਭਲਾ, ਹੋ ਭਲਾ ਵਲੋਂ ਜਗਰਾਉਂ ਵਿਖੇ 69ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ | ਇਹ ਸਮਾਗਮ ਸਵ: ਅਮਿਤ ਅਰੋੜਾ ਦੀ ਯਾਦ ਵਿਚ ਕਰਵਾਇਆ ਗਿਆ | ਇਸ ਸਮਾਗਮ ਵਿਚ 68 ਲੋੜਵੰਦ ਪਰਿਵਾਰਾਂ ਨੂੰ ਇਕ-ਇਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਕਰ ਭਲਾ, ਹੋ ਭਲਾ ਸਮਾਜ ਸੇਵੀ ਸੰਸਥਾ ਇਲਾਕੇ ਅੰਦਰ ਭਲਾਈ ਵਾਲੇ ਕੰਮ ਕਰਦੀ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਇਹ ਸਭ ਕਾਰਜ ਦੇਸ਼-ਵਿਦੇਸ਼ ਅੰਦਰ ਬੈਠੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ | ਇਸ ਮੌਕੇ ਉਨ੍ਹਾਂ ਸਵ: ਅਮਿਤ ਅਰੋੜਾ ਵਲੋਂ ਇਲਾਕੇ ਅੰਦਰ ਕੀਤੇ ਕਾਰਜਾਂ ਪ੍ਰਤੀ ਵੀ ਚਾਨਣ ਪਾਇਆ | ਉਨ੍ਹਾਂ ਆਉਣ ਵਾਲੇ ਸਮੇਂ ਦੌਰਾਨ ਕੀਤੇ ਜਾਣ ਵਾਲ ਕੰਮਾਂ ਪ੍ਰਤੀ ਵੀ ਜਾਣੂ ਕਰਵਾਇਆ | ਇਸ ਮੌਕੇ ਰੋਹਿਤ ਅਰੌੜਾ, ਸੁਨੀਲ ਬਜਾਜ, ਵਿਸ਼ਾਲ ਸ਼ਰਮਾ, ਨੀਰਜ ਕਟਾਰੀਆ, ਕੰਵਲ ਕੱਕੜ, ਰਾਜਨ ਖੁਰਾਨਾ, ਸੁਨੀਲ ਮੱਕੜ, ਦਨੇਸ਼ ਕਾਕਾ, ਸ਼ੁਭਮ ਅਰੋੜਾ, ਸੋਨੀ ਮੱਕੜ, ਨੀਰਜ ਮਿੱਤਲ, ਮਨੋਜ ਕੁਮਾਰ ਰਾਹੁਲ ਕੁਮਾਰ ਆਦਿ ਹਾਜ਼ਰ ਸਨ |