ਲੁਧਿਆਣਾ, 9 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਰਤ ਨਗਰ ਚੌਕ ਵਿਚ ਅੱਧੀ ਰਾਤ ਤੇਜ਼ ਰਫ਼ਤਾਰ ਦੀ ਇਕ ਫਾਰਚੂਨਰ ਚੌਕ ਵਿਚ ਬਣੇ ਪਾਰਕ ਦੇ ਪਿੱਲਰ ਨੂੰ ਤੋੜ ਕੇ ਪਾਰਕ ਵਿਚ ਜਾ ਵੜੀ | ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਵਿਚ ਬੈਠੇ ਦੋ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਪਰ ਬਾਅਦ ਵਿਚ ਇਹਨਾਂ ਨੂੰ ਇਲਾਜ ਉਪਰੰਤ ਛੁੱਟੀ ਦੇ ਦਿੱਤੀ ਗਈ | ਘਟਨਾ ਦੇਰ ਰਾਤ 1:30 ਵਜੇ ਦੇ ਕਰੀਬ ਉਸ ਵਕਤ ਵਾਪਰੀ, ਜਦੋਂ ਮਾਲ ਰੋਡ ਤੋਂ ਭਾਰਤ ਨਗਰ ਚੌਕ ਵੱਲ ਜਾ ਰਹੀ ਕਾਲੇ ਰੰਗ ਦੀ ਫਾਰਚੂਨਰ ਕਾਰ ਦਾ ਚਾਲਕ ਅਚਾਨਕ ਸੰਤੁਲਨ ਗੁਆ ਬੈਠਾ ਅਤੇ ਚੌਕ ਵਿਚ ਬਣੇ ਪਾਰਕ ਦੇ ਪਿੱਲਰ ਤੋੜ ਕੇ ਪਾਰਕ ਵਿਚ ਦਾਖਲ ਹੋ ਗਈ, ਜਿਸ ਦੇ ਸਿੱਟੇ ਵਜੋਂ ਪਿੱਲਰ ਪੂਰੀ ਤਰ੍ਹਾਂ ਨਾਲ ਟੁੱਟ ਗਏ, ਉੱਥੇ ਜਾ ਰਹੇ ਲੋਕਾਂ ਦੀ ਮਦਦ ਨਾਲ ਕਾਰ ਵਿਚ ਬੈਠੇ ਦੋ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲਿਆਂਦਾ |