20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਿਉਂਸਪਲ ਮੁਲਾਜ਼ਮਾਂ ਵਲੋਂ ਮੰਗਾਂ ਸੰਬੰਧੀ ਸਰਕਾਰ ਨਾਲ ਮੀਟਿੰਗ ਅੱਜ

Ad Position 21
No active advertisement
ਅਜੀਤ ਡੈਸਕ 10-03-2026
ਜਗਰਾਉਂ, 9 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਰਿਟਾਇਰਡ ਮਿਉਂਸਪਲ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਚਿਤਾਵਨੀ ਉਪਰੰਤ ਸਰਕਾਰ ਵਲੋਂ ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ਼ ਯੂਨੀਅਨ ਨੂੰ ਗੱਲਬਾਤ ਲਈ ਸੱਦਾ ਭੇਜਿਆ ਗਿਆ ਹੈ | ਯੂਨੀਅਨ ਦੇ ਸੂਬਾ ਚੇਅਰਮੈਨ ਸ੍ਰੀ ਜਨਕ ਰਾਜ ਮਾਨਸਾ ਨੇ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਵਲੋਂ ਭੇਜੇ ਗਏ ਪੱਤਰ ਅਨੁਸਾਰ ਅੱਜ ਮਿਤੀ 10 ਮਾਰਚ 2026 ਨੂੰ ਸਵੇਰੇ 11 ਵਜੇ ਯੂਨੀਅਨ ਆਗੂਆਂ ਅਤੇ ਸਥਾਨਕ ਸਰਕਾਰ ਦੇ ਉੱਚ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਵੇਗੀ | ਇਸ ਮੌਕੇ ਜਿੰਨ੍ਹਾਂ ਮੰਗਾਂ 'ਤੇ ਗੱਲਬਾਤ ਹੋਵੇਗੀ ਉਨ੍ਹਾਂ ਵਿਚ ਰਿਟਾਇਰ ਹੋਣ 'ਤੇ ਐੱਨ.ਓ.ਸੀ. ਨਿਸ਼ਚਿਤ ਅਤੇ ਘੱਟੋ-ਘੱਟ ਸਮੇਂ ਵਿਚ ਜਾਰੀ ਕਰਨਾ ਤੇ ਐੱਨ.ਓ.ਸੀ. ਜਾਰੀ ਕਰਨ ਸਮੇਂ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਇਨਕੁਆਰੀਆਂ ਦੀ ਆੜ ਵਿਚ ਰੋਕ ਨਾ ਲਾਉਣਾ, ਰਿਟਾਇਰਮੈਂਟ ਮੌਕੇ ਬਣਦੇ ਡਿਊਜ ਦੇਣੇ, ਪਿਛਲੇ ਸਮੇਂ ਦੌਰਾਨ ਆਈ ਐਕਸਾਈਜ਼ ਅਤੇ ਵੈਟ ਦੀ ਰਕਮ ਵਿਚੋਂ ਮੁਲਾਜ਼ਮਾਂ ਨੂੰ ਬਣਦਾ ਹਿੱਸਾ ਨਾ ਦੇ ਕੇ ਹੋਰ ਕੰਮਾਂ ਲਈ ਅਦਾਇਗੀਆਂ ਕਰਨਾ ਆਦਿ ਮੰਗਾਂ ਤੋਂ ਇਲਾਵਾ ਕਈ ਹੋਰ ਮੰਗਾਂ ਵੀ ਹਨ | ਉਕਤ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਇੰਨ੍ਹਾਂ ਮੰਗਾਂ ਦਾ ਗੱਲਬਾਤ ਰਾਹੀਂ ਕੋਈ ਹੱਲ ਨਾ ਨਿਕਲਿਆ ਤਾਂ ਯੂਨੀਅਨ ਸੰਘਰਸ਼ ਕਰਨ ਤੋਂ ਵੀ ਸੰਕੋਚ ਨਹੀਂ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣਾ ਸਮਾਜ ਦੀ ਤਰੱਕੀ ਲਈ ਜ਼ਰੂਰੀ - ਖੰਗੂੜਾ ਅਗਲੀ ਖ਼ਬਰ ਤੇਜ਼ ਰਫ਼ਤਾਰ ਫਾਰਚੂਨਰ ਚੌਕ 'ਚ ਖੰਭਿਆਂ ਨੂੰ ਤੋੜ ਕੇ ਪਾਰਕ ਵਿਚ ਜਾ ਵੜੀ, ਦੋ ਨੌਜਵਾਨ ਜ਼ਖਮੀ
Ad Position 24