20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗੁਰਦੁਆਰਾ 13 ਮੰਜ਼ਿਲਾਂ ਨਾਨਕਸਰ ਝੋਰੜਾਂ ਵਿਖੇ 26 ਰੋਜ਼ਾ ਸਮਾਗਮ ਜਾਰੀ

Ad Position 21
No active advertisement
ਅਜੀਤ ਡੈਸਕ 10-03-2026
ਹਠੂਰ, 9 ਮਾਰਚ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਨਾਨਕਸਰ ਝੋਰੜਾਂ ਤਪ ਅਸਥਾਨ ਠਾਠ ਤੇਰ੍ਹਾਂ ਮੰਜ਼ਿਲਾਂ ਵਿਖੇ ਚੱਲ ਰਹੇ ਸਾਲਾਨਾ ਸਮਾਗਮਾਂ 'ਚ ਭਲਕੇ ਮੰਗਲਵਾਰ ਨੂੰ ਸਵੇਰੇ 9 ਵਜੇ ਪਾਠ ਦੀ ਚੌਥੀ ਲੜੀ ਦੇ ਭੋਗ ਪਾਏ ਜਾਣਗੇ | ਇਸ ਦੇ ਨਾਲ ਹੀ ਪੰਜਵੀਂ ਲੜੀ ਦੇ ਪਾਠ ਪ੍ਰਕਾਸ਼ ਹੋਣਗੇ | ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ 26 ਰੋਜ਼ਾ ਸਾਲਾਨਾ ਸਮਾਗਮਾਂ 'ਚ ਰੋਜ਼ਾਨਾ ਕੀਰਤਨੀ ਜਥੇ ਨਾਮ-ਸਿਮਰਨ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕਰ ਰਹੇ ਹਨ | ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਦੂਜੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਤੇ ਉਨ੍ਹਾਂ ਤੋਂ ਵਰੋਸਾਏ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ 26 ਰੋਜ਼ਾ ਸਾਲਾਨਾ ਸਮਾਗਮ ਜੋ ਕਿ 1 ਮਾਰਚ ਨੂੰ ਆਰੰਭ ਹੋਏ ਹਨ | ਇੰਨ੍ਹਾਂ ਸਮਾਗਮਾਂ 'ਚ 20 ਮਾਰਚ ਤੋਂ 26 ਮਾਰਚ ਤੱਕ ਪੰਜ ਰੋਜ਼ਾ ਮੁੱਖ ਸਮਾਗਮ ਸ਼ੁਰੂ ਹੋਣਗੇ | ਉਨ੍ਹਾਂ ਦੱਸਿਆ ਕਿ 20, 21, 22 ਅਤੇ 23 ਮਾਰਚ ਨੂੰ ਗੁਰਦੁਆਰਾ ਸਾਹਿਬ ਵਿਖੇ ਢਾਡੀ, ਕਵੀਸ਼ਰ ਤੇ ਕੀਰਤਨ ਦਰਬਾਰ ਸਜੇਗਾ | 24 ਮਾਰਚ ਰਾਤ ਨੂੰ ਕੀਰਤਨ ਦਰਬਾਰ ਤੇ ਧਾਰਮਿਕ ਦੀਵਾਨ ਸਜਣਗੇ | 25 ਮਾਰਚ ਦੀ ਰਾਤ ਨੂੰ ਤੁਕ ਤੁਕ ਵਾਲੇ ਸੰਪਟ ਅਖੰਡ ਪਾਠ ਦੇ ਭੋਗ ਪਾਏ ਜਾਣਗੇ | 26 ਮਾਰਚ ਨੂੰ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ ਦੀ ਬਰਸੀ ਨੂੰ ਸਮਰਪਿਤ ਪ੍ਰਕਾਸ਼ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ, ਉਪਰੰਤ ਨਗਰ ਕੀਰਤਨ ਸਜੇਗਾ | ਇਸ ਮੌਕੇ ਭਾਈ ਜਸਵਿੰਦਰ ਸਿੰਘ ਬਿੰਦੀ ਅਤੇ ਭਾਈ ਗੇਜਾ ਸਿੰਘ ਨੇ ਦੱਸਿਆ ਕਿ ਸਾਲਾਨਾ ਸਮਾਗਮਾਂ ਦੌਰਾਨ ਮੁੱਖ ਸਮਾਗਮਾਂ ਦੀ ਤਿਆਰੀਆਂ ਲਈ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ | 26 ਮਾਰਚ ਨੂੰ ਨਗਰ ਕੀਰਤਨ ਵਾਲੇ ਦਿਨ ਪੂਰੇ ਪਿੰਡ ਨੂੰ ਸਜਾਇਆ ਜਾ ਰਿਹਾ ਹੈ, ਸਵਾਗਤੀ ਗੇਟ, ਰੰਗ ਬਿਰੰਗੀ ਲੜੀਆਂ ਅਤੇ ਰੰਗੋਲੀ ਨਾਲ ਸੜਕਾਂ ਸਜਣਗੀਆਂ | 25 ਮਾਰਚ ਦੀ ਰਾਤ ਦੇ ਮੁੱਖ ਸਮਾਗਮਾਂ ਦਾ ਧਾਰਮਿਕ ਨਜ਼ਾਰਾ ਵਿਲੱਖਣ ਹੋਵੇਗਾ | ਫੁੱਲਾਂ ਦੀ ਵਰਖਾ ਵਿਚ 25 ਦਿਨਾਂ ਬਾਅਦ ਸ੍ਰੀ ਸੱਚਖੰਡ ਸਾਹਿਬ ਭੋਰਾ ਸਾਹਿਬ 'ਚੋਂ ਬਾਹਰ ਆਉਣ ਵਾਲੇ ਪਾਠੀ ਸਿੰਘਾਂ ਦਾ ਸਵਾਗਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਬਾਵਾ ਤੇ ਏ.ਡੀ.ਸੀ.ਪੀ. ਵਰਮਾ ਨੇ ਖਹਿਰਾ ਬੇਟ ਧਰਨੇ ਦੇ ਹੱਲ ਲਈ ਧਰਨਾਕਾਰੀਆਂ ਨਾਲ ਕੀਤੀ ਗੱਲਬਾਤ ਅਗਲੀ ਖ਼ਬਰ ਆਈ.ਐਸ.ਸੀ. ਜਮਾਤ ਦੀ 12ਵੀਂ ਗਣਿਤ ਪ੍ਰੀਖਿਆ ਹੋਈ, ਪ੍ਰਸ਼ਨ ਪੱਤਰ ਔਸਤ ਤੋਂ ਔਖਾ <br/>
Ad Position 24