13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸੁਖਬੀਰ ਸਿੰਘ ਬਾਦਲ ਵਲੋਂ ਦਿਓਲ ਨੂੰ ਹਲਕਾ ਦਾਖਾ ਇੰਚਾਰਜ ਐਲਾਨੇ ਲਗਾਏ ਜਾਣ 'ਤੇ ਖੁਸ਼ੀ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 11-03-2026
ਮੁੱਲਾਂਪੁਰ-ਦਾਖਾ, 10 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਯੂਥ ਆਗੂ ਜਸਕਰਨ ਸਿੰਘ ਦਿਓਲ ਦੀ ਮਿਹਨਤ ਅਤੇ ਜਜ਼ਬੇ ਨੂੰ ਸ਼ਾਬਾਸ਼ ਦਿੰਦਿਆਂ ਹਲਕਾ ਦਾਖਾ ਲਈ ਅਕਾਲੀ ਦਾ ਇੰਚਾਰਜ ਨਿਯੁਕਤ ਕੀਤੇ ਜਾਣ 'ਤੇ ਹਲਕਾ ਦਾਖਾ ਵਿਚ ਅਕਾਲੀ ਪਰਿਵਾਰਾਂ ਅੰਦਰ ਖੁਸ਼ੀ ਪਾਈ ਗਈ | ਹਲਕਾ ਦਾਖਾ 'ਚ ਅਕਾਲੀ ਦਲ ਦੇ ਯੂਥ ਆਗੂ ਹਰਿੰਦਰ ਸਿੰਘ ਈਸੇਵਾਲ, ਅਮਨਦੀਪ ਸਿੰਘ ਅਮਨਾ ਸਵੱਦੀ, ਗੁਰਿੰਦਰਜੀਤ ਸਿੰਘ ਰੂਮੀ ਅਤੇ ਪ੍ਰਭਜੋਤ ਸਿੰਘ ਫ਼ੱਲੇਵਾਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਥ ਅਕਾਲੀ ਦਲ ਦੀ ਸਮੁੱਚੀ ਟੀਮ ਜਸਕਰਨ ਸਿੰਘ ਦਿਓਲ ਨਾਲ ਪਹਿਲਾਂ ਤੇ ਹੁਣ ਚੱਟਾਨ ਵਾਂਗ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ-ਇਕ ਅਜਿਹੀ ਸਿਆਸੀ ਧਿਰ ਪਾਰਟੀ ਹੈ, ਜੋ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਂਦੀ ਹੈ | ਦਿਓਲ ਦੇ ਹਲਕਾ ਦਾਖਾ ਇੰਚਾਰਜ ਲਗਾਏ ਜਾਣ ਨਾਲ ਜਿਥੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ, ਉੱਥੇ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਹਲਕੇ ਦਾ ਸਰਬਪੱਖੀ ਵਿਕਾਸ ਵਧੇਗਾ | ਹਰਿੰਦਰ ਸਿੰਘ ਸੇਖੋਂ, ਅਮਨਾ ਸਵੱਦੀ ਵਲੋਂ ਹਲਕਾ ਦਾਖਾ ਦੀਆਂ ਸਪੋਰਟਸ ਅਤੇ ਵੈੱਲਫੇਅਰ ਕਲੱਬਾਂ ਨਾਲ ਜਸਕਰਨ ਸਿੰਘ ਦਿਓਲ ਦੇ ਜੁੜੇ ਹੋਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਯੂਥ ਆਗਾਮੀ ਚੋਣਾਂ 'ਚ ਅਕਾਲੀ ਦਲ ਦੀ ਜਿੱਤ ਦਾ ਪ੍ਰਤੀਕ ਹੋਵੇਗਾ | ਅਕਾਲੀ ਪਿਛੋਕੜ ਪਰਿਵਾਰ ਵਾਲੇ ਜਸਕਰਨ ਸਿੰਘ ਦਿਓਲ ਵਲੋਂ ਪਾਰਟੀ ਦੁਆਰਾ ਸੰਭਾਲੀ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਬਾਅਦ ਪਿੰਡ-ਪਿੰਡ ਅਕਾਲੀ ਦਲ ਦੀਆਂ ਇਕਾਈਆਂ ਦਾ ਗਠਨ ਨਿਰੰਤਰ ਜਾਰੀ ਹੈ | ਹਲਕੇ ਦੀਆਂ ਸਪੋਰਟਸ ਕਲੱਬਾਂ ਅਤੇ ਵੱਖੋ-ਵੱਖ ਪਿੰਡਾਂ ਦੀਆਂ ਫੁੱਟਬਾਲ, ਵਾਲੀਬਾਲ ਟੀਮਾਂ ਦੇ ਖਿਡਾਰੀਆਂ ਨੂੰ ਨਾਲ ਲੈ ਕੇ ਜਸਕਰਨ ਸਿੰਘ ਦਿਓਲ ਵਲੋਂ ਜਲਦੀ ਹੀ ਵਾਲੀਬਾਲ ਅਤੇ ਫੁੱਟਬਾਲ ਲੀਗ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਇਸ ਲੀਗ ਦੀਆਂ ਜੇਤੂ ਟੀਮਾਂ ਨੂੰ ਨਗਦ ਇਨਾਮ ਜਸਕਰਨ ਸਿੰਘ ਵਲੋਂ ਆਪਣੇ ਪਰਿਵਾਰ ਦੀ ਕਮਾਈ 'ਚੋਂ ਦਿੱਤਾ ਜਾਵੇਗਾ | ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਕੁਲਦੀਪ ਸਿੰਘ ਖ਼ਾਲਸਾ, ਡਾ: ਸੁਖਪਾਲ ਸਿੰਘ ਸੇਖੋਂ, ਹਰਪਾਲ ਸਿੰਘ ਕੋਠੇ ਪੋਨਾ, ਪਿ੍ਤਪਾਲ ਸਿੰਘ ਜੋਧਾਂ, ਸਤਵੰਤ ਸਿੰਘ ਮਲਸੀਹਾਂ, ਗੁਰਦੀਪ ਸਿੰਘ ਸਵੱਦੀ, ਚਮਕੌਰ ਸਿੰਘ ਉੱਭੀ, ਜਥੇਦਾਰ ਜਗਰੂਪ ਸਿੰਘ ਗੁੱਜਰਵਾਲ, ਨਿਰਮਲ ਸਿੰਘ ਰਤਨ, ਸਰਪੰਚ ਹਰਮੇਲ ਸਿੰਘ, ਮਨਪ੍ਰੀਤ ਸਿੰਘ ਗਹੌਰ, ਜਗਦੀਪ ਸਿੰਘ ਮੋਹੀ ਵਲੋਂ ਵੀ ਜਸਕਰਨ ਸਿੰਘ ਦਿਓਲ ਹਲਕਾ ਦਾਖਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ) ਲਗਾਏ ਜਾਣ 'ਤੇ ਦਿਓਲ ਨੂੰ ਵਧਾਈ ਦਿੰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਮਹਾਂ ਪੰਚਾਇਤ ਲਈ ਬੀ. ਕੇ. ਯੂ. ਡਕੌਂਦਾ ਦਾ ਵੱਡਾ ਕਾਫ਼ਲਾ ਹੋਇਆ ਰਵਾਨਾ ਅਗਲੀ ਖ਼ਬਰ ਬੀ.ਕੇ.ਯੂ. ਜ਼ਿਲ੍ਹਾ ਲੁਧਿਆਣਾ ਪੱਛਮੀ ਦੇ ਪ੍ਰਧਾਨ ਦੀ ਅਗਵਾਈ ਹੇਠ ਬਰਨਾਲਾ ਰੈਲੀ ਲਈ ਜੱਥਾ ਰਵਾਨਾ ਹੋਇਆ
Ad Position 24