ਰਾਏਕੋਟ, 10 ਸੁਸ਼ੀਲ (ਸੁਸ਼ੀਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੀ ਮੰਗਾਂ ਨੂੰ ਲੈ ਕੇ ਬਰਨਾਲਾ ਵਿਖੇ ਕੀਤੀ ਵੱਡੀ ਮਹਾਂਪੰਚਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਲੁਧਿਆਣਾ ਦਾ ਵੱਡਾ ਕਾਫ਼ਲਾ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ, ਜ਼ਿਲ੍ਹਾ ਪ੍ਰਧਾਨ ਮਾ: ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਦੀ ਅਗਵਾਈ ਹੇਠ ਮੰਡੇਰ ਪੈਲੇਸ ਤੋਂ ਮਹਾਂਪੰਚਾਇਤ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ | ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਸਾਨ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਪ੍ਰੰਤੂ ਸਰਕਾਰ ਕਿਸਾਨਾਂ ਅਤੇ ਕਿਰਸਾਨੀ ਨੂੰ ਖ਼ਤਮ ਕਰਨ 'ਤੇ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ, ਐੱਮ.ਐੱਸ.ਪੀ ਗਾਰੰਟੀ ਕਾਨੂੰਨ ਬਣਾਉਣ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕਰਜ਼ੇ ਮੁਆਫ਼ ਕਰਨ, ਬਿਜਲੀ ਸੋਧ ਬਿੱਲ ਵਾਪਸ ਕਰਵਾਉਣ, ਬੀਜ ਬਿੱਲ ਰੱਦ ਕਰਵਾਉਣ, ਫਸਲੀ ਬੀਮਾ ਯੋਜਨਾ, ਮਜ਼ਦੂਰਾਂ ਨੂੰ ਗਾਰੰਟੀ ਨਾਲ ਰੋਜ਼ਗਾਰ ਦੇਣ, ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਰਗੀਆਂ ਆਦਿ ਮੰਗਾਂ ਨੂੰ ਤੁਰੰਤ ਪੂਰਾ ਕਰੇ ਤਾਂ ਜੋ ਦੇਸ਼ ਦੀ ਆਰਥਿਕਤਾ ਨੂੰ ਬਚਾਇਆ ਜਾ ਸਕੇ | ਇਸ ਸਮੇਂ ਰਵਾਨਾ ਹੋਣ ਵਾਲਿਆਂ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਮਾਲਪੁਰਾ, ਜਨ: ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾਂ, ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ, ਬਲਾਕ ਪ੍ਰਧਾਨ ਰਣਧੀਰ ਸਿੰਘ ਬੱਸੀਆਂ, ਹਰਚੰਦ ਸਿੰਘ ਢੋਲਣ, ਗਗਨਦੀਪ ਸਿੰਘ ਪਮਾਲੀ, ਗੁਰਵਿੰਦਰ ਸਿੰਘ ਪੱਖੋਵਾਲ, ਜੰਗੀਰ ਸਿੰਘ ਲੀਹਾਂ, ਹਰਜੀਤ ਸਿੰਘ ਜਨੇਤਪੁਰਾ, ਡਾ. ਜਗਤਾਰ ਸਿੰਘ ਐਤੀਆਣਾ, ਸੁਖਦੇਵ ਸਿੰਘ ਲਹਿਲ, ਗੁਰਸੇਵਕ ਸਿੰਘ ਦਾਖਾ, ਜਥੇਦਾਰ ਅਮਰਪਾਲ ਸਿੰਘ ਲਲਤੋਂ, ਸਾਧੂ ਸਿੰਘ ਚੱਕ ਭਾਈਕਾ, ਗੁਰਚਰਨ ਸਿੰਘ ਅੱਚਰਵਾਲ, ਅੰਮਿ੍ਤਪਾਲ ਸਿੰਘ ਨੱਥੋਵਾਲ, ਸਿਵਦੇਵ ਸਿੰਘ ਕਾਲਸਾਂ, ਦਰਸ਼ਨ ਸਿੰਘ ਜਲਾਲਦੀਵਾਲ, ਸਾਧੂ ਸਿੰਘ ਲੱਖਾ, ਜਥੇ: ਸੁਖਦੇਵ ਸਿੰਘ ਦੇਹੜਕਾ, ਕੁਲਦੀਪ ਸਿੰਘ ਚਕਰ, ਸਰਪੰਚ ਸੁਖਵਿੰਦਰ ਸਿੰਘ ਦੱਧਾਹੂਰ, ਹਾਕਮ ਸਿੰਘ ਬਿੰਜਲ, ਗੁਰਮੀਤ ਸਿੰਘ ਉਮਰਪੁਰਾ, ਕੇਹਰ ਸਿੰਘ ਬੁਰਜ ਨਕਲੀਆਂ, ਮਾ. ਦੇਸਰਾਜ ਸਿੰਘ ਕਮਾਲਪੁਰਾ, ਮਨੀ ਮੰਡੇਰ ਗੋਬਿੰਦਗੜ੍ਹ, ਮਨਦੀਪ ਸਿੰਘ ਗੋਲਡੀ ਰਾਜਗੜ੍ਹ, ਜਸਪ੍ਰੀਤ ਸਿੰਘ ਚੀਮਾਂ, ਮੱਖਣ ਸਿੰਘ ਰਸੂਲਪੁਰ ਜੰਡੀ, ਸਰਪੰਚ ਲਾਲੀ ਪੱਦੀ, ਮਨਪ੍ਰੀਤ ਸਿੰਘ ਰੁੜਕਾ, ਕਮਲਜੀਤ ਸਿੰਘ ਗਰੇਵਾਲ, ਚਮਕੌਰ ਸਿੰਘ ਜੌਹਲਾਂ, ਜਸਵਿੰਦਰ ਸਿੰਘ ਮੰਡਿਆਣੀ, ਤੇਜਿੰਦਰ ਸਿੰਘ ਲੀਹਾਂ ਆਦਿ ਆਗੂ ਹਾਜ਼ਰ ਸਨ |