ਪੱਛਮੀ ਦੇਸ਼ਾਂ 'ਚ ਫਸੇ ਪੰਜਾਬੀਆਂ ਨੂੰ ਜਲਦ ਸੁਰੱਖਿਅਤ ਵਾਪਿਸ ਲਿਆਂਦਾ ਜਾਵੇ-ਪ੍ਰਧਾਨ ਬਿੰਦਰ ਮਨੀਲਾ
ਅਜੀਤ ਡੈਸਕ
11-03-2026
ਪ੍ਰਧਾਨ ਬਿੰਦਰ ਮਨੀਲਾ ਨੇ ਕਿਹਾ ਕਿ ਉਨ੍ਹਾਂ ਨਾਲ ਕਈ ਮੁਸਾਫ਼ਿਰਾਂ ਨੇ ਰਾਬਤਾ ਕਾਇਮ ਕਰਕੇ ਦੱਸਿਆ ਹੈ ਕਿ ਉਨ੍ਹਾਂ ਕੋਲ ਹੁਣ ਖਰਚ ਕਰਨ ਲਈ ਪੈਸੇ ਵੀ ਮੁੱਕ ਚੁੱਕੇ ਹਨ ਅਤੇ ਹੁਣ ਉਨ੍ਹਾਂ ਕੋਲ ਹੋਟਲਾਂ ਦਾ ਕਿਰਾਇਆ ਭਰਨ ਦੀ ਸਮਰੱਥਾ ਵੀ ਇਕ ਤਰ੍ਹਾਂ ਨਾਲ ਖ਼ਤਮ ਹੋ ਚੁੱਕੀ ਹੈ, ਜਿਸ ਲਈ ਉਹ ਇੱਧਰ-ਉੱਧਰ ਭਟਕ ਰਹੇ ਹਨ | ਪ੍ਰਧਾਨ ਬਿੰਦਰ ਮਨੀਲਾ ਨੇ ਕਿਹਾ ਕਿ ਪੱਛਮੀ ਦੇਸਾਂ 'ਚ ਫਸੇ ਮੁਸਾਫ਼ਿਰ ਚੱਲ ਰਹੀ ਜੰਗ ਦੌਰਾਨ ਆਪਣੀ ਜਾਨ ਨੂੰ ਵੀ ਖਤਰੇ 'ਚ ਦੱਸ ਰਹੇ ਹਨ | ਜਿਸ ਲਈ ਤੁਰੰਤ ਸਰਕਾਰਾਂ ਨੂੰ ਖਾੜੀ ਦੇਸ਼ਾਂ 'ਚ ਫਸੇ ਭਾਰਤੀ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਉਕਤ ਦੇਸ਼ਾਂ ਦੀਆਂ ਹਕੂਮਤਾਂ ਨਾਲ ਤਾਲਮੇਲ ਕਰਕੇ ਭਾਰਤੀਆਂ ਦੀ ਜਾਨ ਮਾਲ ਅਤੇ ਉਨ੍ਹਾਂ ਦੇ ਰਹਿਣ ਸਹਿਣ ਅਤੇ ਵਤਨ ਵਾਪਸੀ ਦਾ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਹੈ |