13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਭੱਠਾਧੂਹਾ ਵਿਖੇ ਮਹਿਲਾ ਵਰਗ ਨੇ ਹਜ਼ਾਰ ਰੁਪਏ ਵਾਲੀ ਯੋਜਨਾ ਲਾਗੂ ਹੋਣ 'ਤੇ ਗਿੱਧਾ-ਬੋਲੀਆਂ ਪਾ ਕੇ ਮਨਾਈ ਖੁਸ਼ੀ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਆਪਣਾ ਵਾਅਦਾ ਪੂਰਾ ਕੀਤਾ-ਪ੍ਰਧਾਨ ਲੱਖੀ/ਬੀਬੀ ਸਰਪੰਚ

Ad Position 21
No active advertisement
ਭੱਠਾਧੂਹਾ ਵਿਖੇ ਮਾਨ ਸਰਕਾਰ ਧੰਨਵਾਦ ਕਰਨ ਸਮੇਂ ਸਰਪੰਚ ਸੁਖਵਿੰਦਰ ਕੌਰ, ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਸੁਖਦੇਵ ਸਿੰਘ ਸੁੱਖੀ, ਮਨਜੀਤ ਕੌਰ, ਜਸਪ੍ਰੀਤ ਕੌਰ, ਕਰਮਜੀਤ ਕੌਰ, ਚਰਨਜੀਤ ਕੌਰ, ਮਨਪ੍ਰੀਤ ਕੌਰ ਤੇ ਹੋਰ | (ਸੱਜੇ) 'ਆਪ' ਦੀ ਮਾਨ ਸਰਕਾਰ ਵਲੋਂ 'ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ' ਨੂੰ ਲਾਗੂ ਕਰਨ ਦੀ ਖੁਸ਼ੀ ਵਿਚ ਗਿੱਧਾ- ਬੋਲੀਆਂ ਪਾਉਂਦਾ ਮਹਿਲਾ ਵਰਗ | ਤਸਵੀਰਾਂ: ਹਰਵਿੰਦਰ ਸਿੰਘ ਮੱਕੜ <br/> 11-03-2026
ਹੰਬੜਾਂ, 10 ਮਾਰਚ (ਹਰਵਿੰਦਰ ਸਿੰਘ ਮੱਕੜ)-ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵਲੋਂ 'ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਬਾਲਗ ਜਰਨਲ ਮਹਿਲਾ ਵਰਗ ਨੂੰ 1000 ਰੁਪਏ ਮਹੀਨਾ ਅਤੇ ਐੱਸ.ਸੀ ਵਰਗ ਨੂੰ 1500 ਰੁਪਏ ਦੇਣ ਦੇ ਪੂਰੇ ਕੀਤੇ ਵਾਅਦੇ ਦੀ ਖੁਸ਼ੀ ਜਾਹਿਰ ਕਰਦਿਆਂ ਪਿੰਡ ਭੱਠਾਧੂਹਾ ਵਿਖੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਚੀਮਾ, ਬੀਬੀ ਜਸਪ੍ਰੀਤ ਕੌਰ ਤੇ ਸਰਪੰਚ ਬੀਬੀ ਸੁਖਵਿੰਦਰ ਕੌਰ ਦੀ ਅਗਵਾਈ ਵਿਚ ਲੱਡੂ ਵੰਡੇ ਗਏ ਅਤੇ ਮਹਿਲਾ ਵਰਗ ਵਲੋਂ ਗਿੱਧਾ-ਬੋਲੀਆਂ ਪਾ ਕੇ ਖੁਸ਼ੀ ਨੂੰ ਸਾਂਝਾ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਲੱਖੀ ਚੀਮਾ ਨੇ ਇਸ ਸਕੀਮ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਪੰਜਾਬ ਦੀ ਜਨਤਾ ਨਾਲ ਜੋ-ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਸਾਰਿਆਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪੰਜਾਬ ਸਰਕਾਰ ਸਮੁੱਚੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਦਿ੍ੜ ਇਰਾਦੇ ਤੇ ਵਿਸ਼ਵਾਸ ਨਾਲ ਦਿਨ-ਰਾਤ ਕੰਮ ਕਰ ਰਹੀ ਹੈ | ਇਸ ਸਮੇਂ ਸਰਪੰਚ ਬੀਬੀ ਸੁਖਵਿੰਦਰ ਕੌਰ, ਬੀਬੀ ਰਾਜਵੰਤ ਕੌਰ, ਪਰਮਜੀਤ ਕੌਰ, ਜਗੀਰ ਕੌਰ, ਪ੍ਰਕਾਸ਼ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ, ਬੇਬੀ ਕੰਡਾ, ਹਰਜਿੰਦਰ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ, ਮਨਪ੍ਰੀਤ ਕੌਰ, ਬਸੰਤ ਕੌਰ, ਚਰਨਜੀਤ ਕੌਰ, ਜਸਪਾਲ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਪੰਚ ਬਲਵਿੰਦਰ ਸਿੰਘ ਜੋਗਾ, ਸੁਰਜੀਤ ਸਿੰਘ, ਦਰਸ਼ਨ ਸਿੰਘ ਚੀਮਾ, ਚਰਨ ਸਿੰਘ, ਨਾਜਰ ਸਿੰਘ, ਅਵਤਾਰ ਸਿੰਘ ਪੱਪੀ, ਉਂਕਾਰ ਸਿੰਘ, ਸਖਦੇਵ ਸਿੰਘ ਸੁੱਖੀ, ਕੁਲਵਿੰਦਰ ਸਿੰਘ, ਗ੍ਰਾਮ ਪੰਚਾਇਤ ਤੇ ਹੋਰ 'ਆਪ' ਵਲੰਟੀਅਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਨੂੰ ਸਵ: ਦਲਬਾਰਾ ਸਿੰਘ ਮਾਜਰੀ ਦੇ ਪਰਿਵਾਰ ਨੇ ਕੀਤੀ ਫਰਿਜ ਭੇਟ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਡੱਲਾ ਤੇ ਕਲੇਰ ਦੀ ਅਗਵਾਈ 'ਚ ਡੱਲਾ ਵਿਖੇ 18 ਦੀ ਰੈਲੀ ਸੰਬੰਧੀ ਮੀਟਿੰਗ
Ad Position 24