13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਨੂੰ ਸਵ: ਦਲਬਾਰਾ ਸਿੰਘ ਮਾਜਰੀ ਦੇ ਪਰਿਵਾਰ ਨੇ ਕੀਤੀ ਫਰਿਜ ਭੇਟ

Ad Position 21
No active advertisement
ਅਜੀਤ ਡੈਸਕ 11-03-2026
ਚੌਂਕੀਮਾਨ, 10 ਮਾਰਚ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਵਿਖੇ ਇਕ ਸਾਦਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਬੀਬੀ ਸਤਵੰਤ ਕੌਰ ਮਾਜਰੀ ਤੇ ਸਰਪੰਚ ਬੀਬੀ ਕਰਮਜੀਤ ਕੌਰ ਮਾਜਰੀ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਕੂਲ ਮੁਖੀ ਮੈਡਮ ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ | ਇਸ ਮੌਕੇ ਸਵ: ਦਲਬਾਰਾ ਸਿੰਘ ਮਾਜਰੀ ਦੀ ਯਾਦ ਵਿਚ ਉਨ੍ਹਾਂ ਦੇ ਧਰਮਪਤਨੀ ਬੀਬੀ ਸਤਵੰਤ ਕੌਰ ਮਾਜਰੀ ਵਲੋਂ ਸਕੂਲ ਨੂੰ ਫਰਿੱਜ਼ ਭੇਟ ਕੀਤੀ ਗਈ | ਇਸ ਮੌਕੇ ਸਕੂਲ ਮੁਖੀ ਮੈਡਮ ਸੁਰਿੰਦਰ ਕੌਰ ਤੇ ਸਰਪੰਚ ਬੀਬੀ ਕਰਮਜੀਤ ਕੌਰ ਮਾਜਰੀ ਨੇ ਸਮੁੱਚੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸਵ: ਦਲਬਾਰਾ ਸਿੰਘ ਦੀ ਧਰਮਪਤਨੀ ਬੀਬੀ ਸਤਵੰਤ ਕੌਰ ਮਾਜਰੀ, ਉਨ੍ਹਾਂ ਦੇ ਪੁੱਤਰ ਜਗਦੀਪ ਸਿੰਘ ਤੇ ਨੂੰ ਹ ਗਗਨ ਮਾਜਰੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਕੂਲ ਨੂੰ ਫਰਿੱਜ਼ ਭੇਟ ਕੀਤੀ, ਕਿਉਂਕਿ ਗਰਮੀ ਦੇ ਮੌਸਮ ਵਿਚ ਬੱਚਿਆਂ ਨੂੰ ਠੰਢੇ ਪਾਣੀ ਦੀ ਬਹੁਤ ਲੋੜ ਪੈਂਦੀ ਹੈ | ਇਸ ਮੌਕੇ ਬੀਬੀ ਸਤਵੰਤ ਕੌਰ ਮਾਜਰੀ ਦਾ ਸਮੁੱਚੇ ਸਕੂਲ ਸਟਾਫ਼ ਨੇ ਸਨਮਾਨ ਵੀ ਕੀਤਾ | ਇਸ ਮੌਕੇ ਬੀਬੀ ਜਸਵੀਰ ਕੌਰ, ਬੀਬੀ ਕਰਮਜੀਤ ਕੌਰ ਸਮੇਤ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕੁਲਾਰ ਦਾ ਕਿ੍ਕਟ ਟੂਰਨਾਮੈਂਟ ਮੇਜ਼ਬਾਨ ਕੁਲਾਰ ਦੀ ਟੀਮ ਨੇ ਮਾਣੂੰਕੇ ਦੀ ਟੀਮ ਨੂੰ ਹਰਾ ਕੇ ਜਿੱਤਿਆ ਅਗਲੀ ਖ਼ਬਰ ਭੱਠਾਧੂਹਾ ਵਿਖੇ ਮਹਿਲਾ ਵਰਗ ਨੇ ਹਜ਼ਾਰ ਰੁਪਏ ਵਾਲੀ ਯੋਜਨਾ ਲਾਗੂ ਹੋਣ 'ਤੇ ਗਿੱਧਾ-ਬੋਲੀਆਂ ਪਾ ਕੇ ਮਨਾਈ ਖੁਸ਼ੀ ਪੰਜਾ...
Ad Position 24