ਚੌਂਕੀਮਾਨ, 10 ਮਾਰਚ (ਤੇਜਿੰਦਰ ਸਿੰਘ ਚੱਢਾ)-ਪਿੰਡ ਕੁਲਾਰ ਵਿਖੇ ਕਿ੍ਕਟ ਟੂਰਨਾਮੈਂਟ ਕਮੇਟੀ ਵਲੋਂ ਐੱਨ. ਆਰ. ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 3 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੇ ਅਖਰੀਲੇ ਦਿਨ ਸਮਾਜ ਸੇਵੀ ਹਰਕੀਰਤ ਸਿੰਘ ਕੁਲਾਰ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਦਲਬੀਰ ਸਿੰਘ ਕੁਲਾਰ ਤੇ ਜਸਪ੍ਰੀਤ ਸਿੰਘ ਕੁਲਾਰ ਨੇ ਦੱਸਿਆ ਕਿ ਟੂਰਨਾਮੈਟ ਵਿਚ 24 ਟੀਮਾਂ ਨੇ ਭਾਗ ਲਿਆ ਤੇ ਫਾਈਨਲ ਮੁਕਾਬਲੇ ਵਿਚ ਪਿੰਡ ਕੁਲਾਰ ਦੀ ਟੀਮ ਨੇ ਮਾਣੂੰਕੇ ਦੀ ਟੀਮ ਨੂੰ ਹਰਾ ਕੇ ਟੂਰਨਾਮੈਂਟ ਜਿੱਤਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ 'ਤੇ ਆਉਣ ਵਾਲੀ ਪਿੰਡ ਕੁਲਾਰ ਦੀ ਟੀਮ ਨੂੰ ਸਮਾਜ ਸੇਵੀ ਹਰਕੀਰਤ ਸਿੰਘ ਕੁਲਾਰ ਕੈਨੇਡਾ ਅਤੇ ਦੂਜੇ ਸਥਾਨ 'ਤੇ ਆਉਣ ਵਾਲੀ ਪਿੰਡ ਮਾਣੂੰਕੇ ਦੀ ਟੀਮ ਨੂੰ ਕਮਲ ਕੁਲਾਰ ਕੈਨੇਡਾ ਵਲੋਂ ਇਨਾਮ ਦਿੱਤੇ ਗਏ | ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਮਾਜ ਸੇਵੀ ਹਰਕੀਰਤ ਸਿੰਘ ਕੁਲਾਰ ਕੈਨੇਡਾ ਅਤੇ ਟੂਰਨਾਮੈਂਟ ਕਮੇਟੀ ਵਲੋਂ ਕੀਤੀ ਗਈ | ਇਸ ਮੌਕੇ ਸਮਾਜ ਸੇਵੀ ਹਰਕੀਰਤ ਸਿੰਘ ਕੁਲਾਰ ਕੈਨੇਡਾ ਨੇ ਕਿ੍ਕਟ ਟੂਰਨਾਮੈਂਟ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਟੂਰਨਾਮੈਂਟ ਕਰਵਾਕੇ ਨੌਜਵਾਨਾਂ ਨੂੰ ਖੇਡ ਗਰਾਊਡਾਂ ਨਾਲ ਜੋੜਨ ਦਾ ਉਪਰਾਲਾ ਕੀਤਾ, ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਖੇਡ ਗਰਾਊਾਡਾਂ ਵਿਚ ਖੇਡਾਂ ਖੇਡਣ ਦੀ ਬਜਾਏ ਮੋਬਾਇਲਾਂ ਵਿਚ ਲੱਗੀ ਹੋਈ ਹੈ, ਜੋ ਬਹੁਤ ਘਾਤਕ ਹੈ ਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਰੀਰ ਤੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਕਸਰਤ ਤੇ ਖੇਡਾਂ ਜ਼ਰੂਰੀ ਹਨ ਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡ ਗਰਾਊਡਾਂ ਵਿਚ ਆ ਕੇ ਖੇਡਾਂ ਖੇਡਣ ਲਈ ਅਪੀਲ ਕੀਤੀ | ਇਸ ਮੌਕੇ ਦਲਬੀਰ ਸਿੰਘ ਕੁਲਾਰ ਤੇ ਜਸਪ੍ਰੀਤ ਸਿੰਘ ਕੁਲਾਰ ਨੇ ਗੁਰਵੀਰ ਸਿੰਘ ਕੁਲਾਰ, ਜੋਤ ਕੁਲਾਰ, ਜਸਪ੍ਰੀਤ ਸਿੰਘ ਕੈਨੇਡਾ, ਨਵਜੋਤ ਸਿੰਘ ਕੁਲਾਰ, ਸੈਮ ਗਿੱਲ, ਹਨੀ ਰਿਕਾਰਡਸ, ਅਮਰਿੰਦਰ ਸਿੰਘ ਕੁਲਾਰ, ਸੈਲੀ ਕੁਲਾਰ, ਅਰਮਾਨ ਸਿੰਘ ਅਮਰੀਕਾ, ਜੱਸੀ ਕੁਲਾਰ, ਬਲਪ੍ਰੀਤ ਸਿੰਘ ਕੁਲਾਰ, ਮਿੱਠਾ ਕੁਲਾਰ, ਜਗਮੀਤ ਸਿੰਘ ਕੁਲਾਰ, ਮਹਾਂਵੀਰ ਕੁਲਾਰ, ਤੇਜਮਾਨ ਸਿੰਘ ਕੁਲਾਰ, ਪੱਪੀ ਕੁਲਾਰ ਦਾ ਧੰਨਵਾਦ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |