23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਾਬਕਾ ਵਿਧਾਇਕ ਨੇ 18 ਮਾਰਚ ਦੀ ਜਗਰਾਉਂ 'ਪੰਜਾਬ ਬਚਾਉ' ਰੈਲੀ ਨੂੰ ਲੈ ਕੇ ਪਿੰਡ ਤਿਹਾੜਾ ਦੇ ਵਰਕਰਾਂ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 12-03-2026
ਸਿੱਧਵਾਂ ਬੇਟ, 11 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿਘ ਬਾਦਲ ਦੀ ਅਗਵਾਈ ਹੇਠ 18 ਮਾਰਚ ਨੂੰ ਜਗਰਾਉਂ ਦੀ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ 'ਪੰਜਾਬ ਬਚਾਉ' ਰੈਲੀ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਐਸ.ਆਰ.ਕਲੇਰ ਨੇ ਬੇਟ ਇਲਾਕੇ ਦੇ ਪਿੰਡ ਤਿਹਾੜਾ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ | ਮੀਟਿੰਗ ਦੌਰਾਨ ਆਖਿਆ ਕਿ ਬੇਟ ਇਲਾਕੇ ਦਾ ਜੋ ਵੀ ਵਿਕਾਸ ਹੋਇਆ ਉਹ ਸਿਰਫ਼ ਸਾਡੀ ਪਾਰਟੀ ਦੇ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਹੀ ਹੋਇਆ | ਜਿਸ ਦੀ ਦਰਿਆ ਸਤਲੁਜ ਦੇ ਜਲੰਧਰ-ਜਗਰਾਉਂ ਮਾਰਗ ਉੱਤੇ ਬਣਿਆ ਪੁਲ, ਕਸਬਾ ਸਿੱਧਵਾਂ ਬੇਟ ਵਿਖੇ ਬਣੀ ਸਬ-ਤਹਿਸੀਲ ਦੇ ਨਾਲ-ਨਾਲ ਵੱਡੇ ਪੱਧਰ 'ਤੇ ਹੋਏ ਵਿਕਾਸ ਗਵਾਹੀ ਭਰਦੇ ਹਨ | ਕਲੇਰ ਨੇ ਆਖਿਆ ਕਿ ਭਾਜਪਾ ਦਾ ਸੂਬੇ ਵਿਚ ਕੋਈ ਅਧਾਰ ਨਹੀਂ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿਚ ਮਿਹਣੋ-ਮਿਹਣੀ ਹੋ ਕੇ ਸੂਬੇ ਦੇ ਅਕਸ਼ ਨੂੰ ਧੁੰਦਲਾ ਕਰ ਰਹੇ ਹਨ ਇਸ ਲਈ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਭਲੇ ਲਈ ਕੰਮ ਕਰ ਰਿਹਾ ਹੈ | ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 18 ਮਾਰਚ ਨੂੰ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਤਾਂ ਜੋ ਸੂਬੇ ਦੀਆਂ 2027 ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਸਰਕਾਰ ਬਣਾਈ ਜਾ ਸਕੇ | ਇਸ ਮੌਕੇ ਪਾਰਟੀ ਦੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਗਿੱਦੜਵਿੰਡੀ, ਸਾਬਕਾ ਸੰਮਤੀ ਮੈਂਬਰ ਅਵਤਾਰ ਸਿੰਘ ਕਾਕੜ, ਡਾਇ: ਅਜੀਤਪਾਲ ਸਿੰਘ ਬੁੱਟਰ ਆਦਿ ਨੇ ਵੀ ਆਪਣੇ ਸਾਥੀਆਂ ਸਮੇਤ 18 ਮਾਰਚ ਦੀ ਜਗਰਾਉਂ ਰੈਲੀ ਵਿਚ ਸ਼ਾਮਿਲ ਹੋਣ ਲਈ ਸਾਬਕਾ ਵਿਧਾਇਕ ਐੱਸ.ਆਰ.ਕਲੇਰ ਨੂੰ ਵਿਸ਼ਵਾਸ ਦਿਵਾਇਆ | ਮੀਟਿੰਗ ਵਿਚ ਸ਼ਾਮਿਲ ਹੋਰ ਪਾਰਟੀ ਵਰਕਰਾਂ ਨੇ ਵੀ 18 ਮਾਰਚ ਦੀ ਰੈਲੀ ਵਿਚ ਸ਼ਾਮਿਲ ਹੋਣ ਦੀ ਗੱਲ ਕਹੀ |
Ad Position 22
No active advertisement
ਪਿਛਲੀ ਖ਼ਬਰ ਡਾਇਰੈਕਟਰ ਵਿਪਨ ਵਿਰਦੀ ਨੂੰ ਸਦਮਾ, ਮਾਤਾ ਸਵਰਗਵਾਸ ਅਗਲੀ ਖ਼ਬਰ 'ਕਾਂਗਰਸ' ਅਤੇ 'ਆਪ' ਵਾਲਿਆਂ ਨੂੰ ਆਪਸੀ ਸਿਆਸੀ ਲੜਾਈ ਤੋਂ ਇਲਾਵਾ ਸੂਬੇ ਦੀ ਭਲਾਈ ਦਾ ਕੋਈ ਫਿਕਰ ਨਹੀਂ-ਦਿਉਲ/ਛੀਨਾਂ
Ad Position 24