ਜਗਰਾਉਂ, 11 ਮਾਰਚ (ਵਿਨੋਦ ਕੁਮਾਰ)-ਭਾਰਤੀ ਜਨਤਾ ਪਾਰਟੀ ਵਲੋਂ 14 ਮਾਰਚ ਨੂੰ ਮੋਗਾ ਵਿਖੇ ਕੀਤੇ ਜਾ ਰਹੀ 'ਬਦਲਾਅ ਰੈਲੀ' ਸਬੰਧੀ ਜ਼ਿਲ੍ਹਾ ਜਗਰਾੳਾ ਦੀ ਅਹਿਮ ਮੀਟਿੰਗ ਹੋਈ | ਜਿਸ ਵਿਚ ਜ਼ਿਲ੍ਹਾ ਤੇ ਮੰਡਲਾਂ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਮੋਰਚਿਆਂ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੋਗਾ ਰੈਲੀ ਦੀ ਸਫ਼ਲਤਾ ਲਈ ਵੱਡੀ ਗਿਣਤੀ 'ਚ ਵਰਕਰਾਂ ਨਾਲ ਸ਼ਾਮਿਲ ਹੋਣ ਲਈ ਕਿਹਾ | ਇਸ ਮੌਕੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਰੈਲੀ 'ਚ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਭਾਜਪਾ ਦਾ ਸੀਨੀਅਰ ਆਗੂ ਸੰਬੋਧਨ ਕਰਨਗੇ | ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ | ਉਨ੍ਹਾਂ ਕਿਹਾ ਕਿ ਲੋਕ ਜਾਣ ਚੁੱਕੇ ਹਨ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਭਾਜਪਾ ਦੀ ਸਰਕਾਰ ਬਣਾਉਣਾ ਜ਼ਰੂਰੀ ਹੈ | ਇਸ ਮੌਕੇ ਰੈਲੀ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਵੀ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਤੇ ਦਿਆਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ, ਰੈਲੀ ਹਲਕਾ ਇੰਚਾਰਜ ਰਾਸ਼ੀ ਅਗਰਵਾਲ, ਰਮਿੰਦਰ ਸਿੰਘ ਸੋਗੋਵਾਲ, ਪਰਮਜੀਤ ਸਿੰਘ ਕੈਂਥ, ਗੇਜਾ ਰਾਮ ਵਾਲੀਮਿਕ, ਮੇਜਰ ਸਿੰਘ ਦੇਤਵਾਲ, ਕੰਵਰ ਨਰਿੰਦਰ ਸਿੰਘ, ਗੌਰਵ ਖੁੱਲਰ, ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਪ੍ਰਦੀਪ ਜੰਡ, ਗੁਰਸਿਮਰਨ ਸਿੰਘ ਗਿੱਲ, ਲਖਵਿੰਦਰ ਸਿੰਘ ਸਪਰਾ, ਪਵਨ ਸੇਠੀ, ਰਾਜ ਵਰਮਾ, ਸੁਰੇਸ਼ ਗਰਗ, ਗੌਰਵ ਗੁਪਤਾ, ਜਗਜੀਵਨ ਸਿੰਘ ਰਕਬਾ, ਪਰਮਜੀਤ ਟੂਸੇ, ਜਸਮੇਲ ਸਿੰਘ ਧਾਲੀਵਾਲ, ਸਰਬਜੀਤ ਕੌਰ ਪ੍ਰਧਾਨ ਮਹਿਲਾ ਮੋਰਚਾ, ਗੁਰਜੀਤ ਕੌਰ ਗਾਲਿਬ, ਸਰਕਲ ਪ੍ਰਧਾਨ ਨਵਨੀਤ ਗੁਪਤਾ, ਟੋਨੀ ਵਰਮਾ, ਗੁਰਭੇਜ ਸਿੰਘ, ਗੁਰਦਿਆਲ ਸਿੰਘ, ਕੁਲਵੰਤ ਸਿੰਘ ਭੱਟੀ, ਕੇਵਲ ਸਿੰਘ ਹਠੂਰ, ਜਗਦੇਵ ਸਿੰਘ ਦਿਓਲ, ਗੁਰਚਰਨ ਸਿੰਘ ਮੱਲ੍ਹਾ, ਪ੍ਰਭਜੋਤ ਸਿੰਘ ਦਿਓਲ, ਅਸੀਸ਼ ਗੁਪਤਾ, ਅਨਿਲ ਕੁਮਾਰ ਸੈਂਟੀ, ਕਿ੍ਸ਼ਨ ਕੁਮਾਰ, ਸੁਭਮ ਮੱੁਲਾਂਪਰ, ਬਲਰਾਜ ਸਿੰਘ ਦਿਆ, ਡਾ: ਨਿਰਮਲ ਭੁੱਲਰ, ਦਰਸ਼ਨ ਸਿੰਘ ਗਿੱਲ, ਬਲਜਿੰਦਰ ਸਿੰਘ, ਰਾਜਪਾਲ ਜੈਨ, ਲਲਿਤ ਜੈਨ, ਇੰਦਰਜੀਤ ਸਿੰਾਘ ਰਾਜੂ, ਜਗਦੀਪ ਜੈਨ, ਜਨਕ ਰਾਜ, ਪੰਡਤ ਵਿਪਨ ਸ਼ਰਮਾ, ਪੰਡਤ ਰਾਜ ਸ਼ਰਮਾ, ਅਨੁਰਾਗ ਮੰਗਲਾ, ਹਰਵਿੰਦਰ ਸਿੰਘ, ਭਾਰਤੀ, ਰਜਨੀਸ਼ ਸ਼ਰਮਾ, ਕੁਲਵੰਤ ਭਾਰਤੀ, ਕਪਿਲ ਪਰਜਾਪਤੀ, ਅਭੀ ਗੋਇਲ, ਦਿਆ ਸਿੰਘ, ਹਰੀ ਓਮ ਵਰਮਾ ਹੰਸ ਰਾਜ, ਰਵੀ ਮੁੱਲਾਂਪੁਰ ਆਦਿ ਹਾਜ਼ਰ ਸਨ |