23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਜੀ.ਟੀ.ਬੀ-ਆਈ.ਐੱਮ.ਟੀ. ਦਾਖਾ ਦਾ ਬੀ.ਸੀ.ਏ. ਚੌਥਾ ਸਮੈਸਟਰ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 12-03-2026
ਮੁੱਲਾਂਪੁਰ-ਦਾਖਾ, 11 ਮਾਰਚ (ਨਿਰਮਲ ਸਿੰਘ ਧਾਲੀਵਾਲ)-ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੁਆਰਾ ਐਲਾਨੇ ਨਤੀਜਿਆਂ ਸਮੇਂ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਟ ਅਤੇ ਟੈਕਨਾਲੋਜੀ ਦਾਖਾ (ਲੁਧਿ:) ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ | ਆਈ. ਐੱਮ. ਟੀ. ਦਾਖਾ ਬੀ.ਸੀ.ਏ. ਚੌਥਾ ਸਮੈਸਟਰ ਦੀ ਹਰਪ੍ਰੀਤ ਕੌਰ ਨੇ 8.52 ਐੱਸ. ਜੀ. ਪੀ. ਏ. ਨਾਲ ਪਹਿਲਾ ਸਥਾਨ, ਪਵਨਜੋਤ ਕੌਰ 8.43 ਐੱਸ. ਜੀ. ਪੀ. ਏ. ਦੂਸਰਾ ਅਤੇ ਜਸਮੀਨ ਕੌਰ 8.13 ਐੱਸ. ਜੀ.ਪੀ. ਏ. ਨਾਲ ਤੀਸਰਾ ਸਥਾਨ ਲਿਆ | ਚੌਥਾ ਸਮੈਸਟਰ ਸ਼ਾਨਦਾਰ ਨਤੀਜੇ ਵਾਲੇ ਸਾਰੇ ਵਿਦਿਆਰਥੀਆਂ ਨੂੰ ਕਾਲਜ ਟਰੱਸਟ ਦੇ ਪੈਟਰਨ ਅਮਰਜੀਤ ਸਿੰਘ ਸੇਖੋਂ ਕਲਕੱਤਾ, ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਡਾਇਰੈਕਟਰ ਡਾ: ਮਨੂਦੀਪ ਕੌਸ਼ਲ, ਟਰੱਸਟੀ ਅਪਰਅਪਾਰ ਸਿੰਘ, ਡਾ: ਜਸਵਿੰਦਰ ਸਿੰਘ, ਪ੍ਰੋ: ਐੱਸ. ਐੱਸ ਢਿੱਲੋਂ ਹੋਰਨਾਂ ਵਲੋਂ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਜੀ. ਟੀ. ਬੀ. ਆਈ. ਐੱਮ. ਟੀ. ਦਾਖਾ ਦਾ ਕਾਲਜ ਨਤੀਜਾ ਜਿੱਥੇ ਹਮੇਸ਼ਾਂ ਸ਼ਾਨਦਾਰ ਰਿਹਾ, ਉੱਥੇ ਯੂਨੀਵਰਸਿਟੀ ਪੱਧਰੀ ਮੁਕਾਬਲਿਆਂ 'ਚ ਕਾਲਜ ਦੀ ਹਾਕੀ ਟੀਮ ਸੋਨ ਤਗਮਾ ਜੇਤੂ ਹੈ |
Ad Position 22
No active advertisement
ਪਿਛਲੀ ਖ਼ਬਰ ਐੱਸ. ਐੱਮ. ਐੱਲ. ਨਰਸਿੰਗ ਕਾਲਜ ਭਨੋਹੜ ਦਾ ਜੀ.ਐੱਨ.ਐੱਮ. ਸਾਲ ਪਹਿਲਾ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਮਹਾਂਪ੍ਰਗਿਆ ਸਕੂਲ ਵਿਖੇ ਵਿਦਿਆਰਥੀਆਂ ਲਈ ਕੈਰੀਅਰ ਮਾਰਗਦਰਸ਼ਨ ਤੇ ਅਧਿਆਪਕਾਂ ਲਈ ਪ੍ਰੇਰਣਾਦਾਇਕ ਸੈਸ਼ਨ ਕਰਵਾਇਆ
Ad Position 24