ਮੁੱਲਾਂਪੁਰ-ਦਾਖਾ, 11 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਨਰਸਿੰਗ ਕੌਂਸਲ ਵਲੋਂ ਐਲਾਨੇ ਜਨਰਲ ਨਰਸਿੰਗ ਐਂਡ ਮਿਡਵਾਈਫਰੀ (ਜੀ.ਐੱਨ.ਐੱਮ) ਪ੍ਰੀਖਿਆ ਦੇ ਪਹਿਲੇ ਸਾਲ ਨਤੀਜੇ ਵਿਚ ਇਲਾਕੇ ਵਿਚ ਨਾਮਵਰ ਮੈਡੀਕਲ ਵਿੱਦਿਅਕ ਸੰਸਥਾ ਸੇਠ ਮਦਨ ਲਾਲ ਮੈਮੋਰੀਅਲ ਕਾਲਜ ਆਫ ਨਰਸਿੰਗ ਕਾਲਜ ਨੈਸ਼ਨਲ ਹਾਈਵੇ ਭਨੋਹੜ (ਲੁਧਿ:) ਦਾ ਸ਼ਾਨਦਾਰ ਰਿਹਾ | ਪਿ੍ੰਸੀਪਲ ਕੁਲਵਿੰਦਰ ਕੌਰ ਅਨੁਸਾਰ ਜੀ.ਐੱਨ.ਐੱਮ ਸਾਲ ਪਹਿਲਾ ਪ੍ਰੀਖਿਆ ਵਿਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਨਰਸਿੰਗ ਕਾਲਜ ਵਿਦਿਆਰਥਣ ਹਰਲੀਨ ਕੌਰ ਢੱਟ 377 ਅੰਕਾਂ ਨਾਲ ਪਹਿਲਾ, ਹਰਲੀਨ ਕੌਰ ਉੱਪਲ 371 ਅੰਕਾਂ ਨਾਲ ਦੂਸਰਾ ਅਤੇ ਹਰਕੀਰਤ ਕੌਰ 357 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਐੱਸ.ਐੱਮ.ਐੱਲ. ਮੈਮੋਰੀਅਲ ਕਾਲਜ ਆਫ ਨਰਸਿੰਗ ਡਾਕਟਰੀ ਵਿੱਦਿਅਕ ਅਦਾਰੇ ਦੇ ਚੇਅਰਮੈਨ ਡਾ: ਬੀ.ਐੱਲ ਬਾਸਲ, ਡਾ: ਵਰੁਣ ਬਾਂਸਲ, ਡਾ: ਗੀਤਿਕਾ ਬਾਂਸਲ ਵਲੋਂ ਸ਼ਾਨਦਾਰ ਨਤੀਜੇ ਉੱਪਰ ਨਰਸਿੰਗ ਕਾਲਜ ਸਟਾਫ਼, ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਥੇ ਵਰਣਨਯੋਗ ਹੈ ਕਿ ਸੇਠ ਮਦਨ ਲਾਲ ਮੈਮੋਰੀਅਲ ਕਾਲਜ ਆਫ ਨਰਸਿੰਗ ਦੇ ਵਿਦਿਆਰਥੀ ਜਿਥੇ ਪੜ੍ਹਾਈ ਦੇ ਖੇਤਰ ਵਿਚ ਸ਼ਾਨਦਾਰ ਨਤੀਜਾ ਦੇ ਰਹੇ ਹਨ, ਉਥੇ ਮੈਡੀਕਲ ਦੀ ਪੜ੍ਹਾਈ ਵਾਲੇ ਇਸ ਕਾਲਜ ਦੇ ਵਿਦਿਆਰਥੀਆਂ ਦਾ ਹੋਰ ਗਤੀਵਿਧੀਆਂ ਵਿਚ ਵੀ ਚੰਗਾ ਯੋਗਦਾਨ ਹੈ |